ਭਾਕਿਯੂ (ਦੋਆਬਾ) ਪ੍ਰਧਾਨ ਮਨਜੀਤ ਸਿੰਘ ਰਾਏ ਤੇ ਹੋਰਨਾਂ ਵਲੋਂ ਸਮਾਗਮ ਨੂੰ ਕੀਤਾ ਸੰਬੋਧਨ
ਗੁਰੂਸਰ ਸੁਧਾਰ,31 ਜਨਵਰੀ (ਜਸਵੀਰ ਸਿੰਘ ਹੇਰਾਂ):ਭਾਰਤੀ ਕਿਸਾਨ ਯੂਨੀਅਨ ਦੋਆਬਾ ਨੇ ਮਾਲਵੇ ਦੀ ਧਰਤੀ ਤੇ ਵੱਧ ਵੱਧਦਿਆਂ ਲੁਧਿਆਣਾ ਜ਼ਿਲ੍ਹਾ ’ਚ ਪ੍ਰਵੇਸ਼ ਕਰਦੇ ਹੋਏ ਕਸਬਾ ਗੁਰੂਸਰ ਸੁਧਾਰ ਵਿਖੇ ਕਿਸਾਨ ਹਿਤੈਸ਼ੀ ਨੌਜਵਾਨ ਆਗੂ ਜਸਪ੍ਰੀਤ ਸਿੰਘ ਢੱਟ ਦੀ ਅਗਵਾਈ ’ਚ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜ਼ਿਲ੍ਹੇ ਦੀ ਕਾਰਜਕਰਨੀ ਕਮੇਟੀ ਤੇ ਅਹੁਦੇਦਾਰਾਂ ਦਾ ਐਲਾਨ ਕੀਤਾ। ਇਸ ਮੌਕੇ ਭਾਕਿਯੂ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਤੇ ਉਨ੍ਹਾਂ ਦੇ ਸਾਥੀ ਗੁਰਪਾਲ ਸਿੰਘ ਮੋਲੀ, ਗੁਰਮੁਖ ਸਿੰਘ ਦੋਆਬਾ, ਹਰਭਜਨ ਸਿੰਘ ਬਾਜਵਾ ਤੇ ਹੋਰ ਨੁਮਾਇੰਦੇ ਵਿਸ਼ੇਸ਼ ਤੌਰ ’ਤੇ ਪਹੁੰਚੇ। ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੂਨੀਅਨ ਨੇ ਦੁਆਬਾ ਖੇਤਰ ਵਿਚ ਗੰਨੇ ਦੀ ਫ਼ਸਲ ਦਾ ਭਾਅ ਵਧਾਉਣ ਲਈ ਜਿੱਥੇ ਹਰ ਸਰਕਾਰ ਨੂੰ ਅੰਦੋਲਨ ਜ਼ਰੀਏ ਝੁਕਾਇਆ ਉਥੇ ਕਿਸਾਨ ਅੰਦੋਲਨ ਦੌਰਾਨ ਵੀ ਦਿੱਲੀ ਦੀਆਂ ਸਰਹੱਦਾਂ ’ਤੇ ਇਸੇ ਯੂਨੀਅਨ ਦੇ ਕਾਰਕੁੰਨਾਂ ਨੇ ਬੈਰੀਕੇਡ ਆਦਿ ਸਭ ਤੋਂ ਪਹਿਲਾਂ ਪਾਸੇ ਕੀਤੇ ਸਨ।ਪ੍ਰਧਾਨ ਰਾਏ ਨੇ ਹਾਜ਼ਰੀਨ ਕਿਸਾਨਾਂ ਤੇ ਨੌਜਵਾਨਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਕਿਸਾਨ ਹਿੱਤਾਂ ਦੀ ਡਟ ਕੇ ਰਾਖੀ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਵਲੋਂ ਜਸਪ੍ਰੀਤ ਸਿੰਘ ਢੱਟ ਨੂੰ ਜ਼ਿਲ੍ਹਾ ਲੁਧਿਆਣਾ ਦਾ ਪ੍ਰਧਾਨ, ਹਰਮਨਦੀਪ ਸਿੰਘ ਮੈਕੀ ਰਾਜੋਆਣਾ ਨੂੰ ਜਨਰਲ ਸਕੱਤਰ, ਹਰਜੀਤ ਸਿੰਘ ਮਾਨ ਨੂੰ ਖ਼ਜ਼ਾਨਚੀ, ਨਰਿੰਦਰ ਸਿੰਘ ਲਾਡੀ ਚਾਹਲ ਮੁੱਖ ਬੁਲਾਰਾ ਜ਼ਿਲ੍ਹਾ ਲੁਧਿਆਣਾ, ਤੇਜਪਾਲ ਸਿੰਘ ਸਹੌਲੀ ਸੀਨੀਅਰ ਮੀਤ ਪ੍ਰਧਾਨ, ਜਤਿੰਦਰ ਸਿੰਘ ਤਿੰਦੀ ਜ਼ਿਲ੍ਹਾ ਮੀਤ ਪ੍ਰਧਾਨ, ਮਨਪ੍ਰੀਤ ਸਿੰਘ ਦਿਓਲ ਜ਼ਿਲ੍ਹਾ ਯੂਥ ਪ੍ਰਧਾਨ, ਗੁਰਮੁਖ ਸਿੰਘ ਘੁਮਾਣ ਬਲਾਕ ਸੁਧਾਰ ਪ੍ਰਧਾਨ, ਗੁਰਮਿੰਦਰ ਸਿੰਘ ਗੋਗੀ ਬਲਾਕ ਪ੍ਰਧਾਨ ਰਾਏਕੋਟ, ਪ੍ਰੈੱਸ ਸਕੱਤਰ ਗੁਰਜੰਟ ਸਿੰਘ ਰਾਜੋਆਣਾ, ਬਲਰਾਜ ਸਿੰਘ ਹਲਵਾਰਾ ਬਲਾਕ ਸੁਧਾਰ ਮੀਤ ਪ੍ਰਧਾਨ, ਸੁਰਿੰਦਰ ਸਿੰਘ ਜਨਰਲ ਸਕੱਤਰ ਸੁਧਾਰ, ਅਮਨਜੀਤ ਸਿੰਘ ਰੱਤੋਵਾਲ ਸੀਨੀਅਰ ਮੀਤ ਪ੍ਰਧਾਨ ਸੁਧਾਰ, ਰਾਜੂ ਤਲਵੰਡੀ ਖ਼ਜ਼ਾਨਚੀ ਬਲਾਕ ਰਾਏਕੋਟ, ਰਛਪਾਲ ਸਿੰਘ ਸੀਲੋਆਣੀ ਸੀਨੀਅਰ ਮੀਤ ਪ੍ਰਧਾਨ ਰਾਏਕੋਟ, ਬਰਿੰਦਰ ਸਿੰਘ ਸੰਘੇੜਾ ਸਹੌਲੀ ਬਲਾਕ ਪ੍ਰਧਾਨ ਪੱਖੋਵਾਲ ਆਦਿ ਅਹੁਦੇੁਦਾਰਾਂ ਨੂੰ ਥਾਪਿਆ। ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਢੱਟ ਨੇ ਕਿਹਾ ਕਿ ਯੂਨੀਅਨ ਪ੍ਰਤੀ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ ਤੇ ਪਿੰਡਾਂ ਅੰਦਰ ਇਕਾਈਆਂ ਬਣਾਈਆਂ ਜਾਣਗੀਆਂ। ਇਸ ਮੌਕੇ ਭਾਰੀ ਗਿਣਤੀ ਅੰਦਰ ਨੌਜਵਾਨਾਂ,ਕਿਸਾਨ ਵੀਰਾਂ ਸਮੇਤ ਬੀਬੀਆਂ ਨੇ ਵੀ ਸ਼ਮੂਲੀਅਤ ਕੀਤੀ।
