ਜਗਰਾਓਂ, 25 ਜੂਨ ( ਧਰਮਿੰਦਰ )- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਯੂਥ ਅਕਾਲੀ ਨੇਤਾ ਨੰਬਰਦਾਰ ਮਹਿੰਦਰਜੀਤ ਸਿੰਘ ਵਿੱਕੀ ( ਸੀਨੀਅਰ ਮੀਤ ਪ੍ਰਧਾਨ ਅਜੈਬ ਸਿੰਘ ਸੱਗੂ ਵੈਲਫੇਅਰ ਕੌਂਸਲ ) ਦੇ ਵੱਡੇ ਭਰਾ ਸਤਿੰਦਰਜੀਤ ਸਿੰਘ ਭੱਠਲ ਦਾ ਸ਼ਨੀਵਾਰ ਨੂੰ ਦੇਰ ਸ਼ਾਮ ਚਾਰ ਵਜੇ ਦੇ ਕਰੀਬ ਅਚਾਨਕ ਸਾਈਲੈਂਟ ਅਟੈਕ ਨਾਲ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸਾਇੰਸ ਕਾਲਜ ਨਜਦੀਕ ਸਮਸ਼ਾਨਘਾਟ ਵਿਚ ਗੁਰਮਰਿਆਦਾ ਅਨੁਸਾਰ ਕੀਤਾ ਗਿਆ। ਇਸ ਮੌਕੇ ਅਜੈਬ ਸਿੰਘ ਸੱਗੂ ਵੈਲਫੇਅਰ ਕੌਂਸਲ ਦੀ ਸਮੱੁਚੀ ਟੀਮ, ਅਦਾਰਾ ਡੇਲੀ ਜਗਰਾਓਂ ਨਿਊਜ਼ ਦੀ ਸਮੁੱਚੀ ਟੀਮ, ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ, ਸਾਬਕਾ ਵਿਧਾਇਕ ਐਸ ਆਰ ਕਲੇਰ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਬਲਾਕ ਕਾਂਗਰਸ ਜਗਰਾਓਂ ਦੇ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ, ਹਰਮੀਤ ਸਿੰਘ ਹੈਰੀ ਸਮੇਤ ਇਲਾਕੇ ਦੀਆਂ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸਖਸ਼ੀਅਤਾਂ ਵਲੋਂ ਸਤਿੰਦਰਜੀਤ ਸਿੰਘ ਭੱਠਲ ਨੂੰ ਅੰਤਿਮ ਵਿਦਾਈ ਦਿਤੀ।