ਜਗਰਾਓਂ, 12 ਸਤੰਬਰ ( ਜਗਰੂਪ ਸੋਹੀ )-ਕੋਠੇ ਪੋਨਾ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਕਾਈ ਦੀ ਚੋਣ ਜਿਲਾ ਪ੍ਰਧਾਨ ਗੁਰਜੀਤ ਸਿੰਘ ਗਿੱਲ ਦੀ ਅਗੁਵਾਈ ਹੇਠ ਹੋਈ। ਜਿਸ ਵਿਚ ਮਨਜਿੰਦਰ ਸਿੰਘ ਕਲੇਰ ਨੂੰ ਇਕਾਈ ਪ੍ਰਧਾਨ, ਸੁਰਿੰਦਰਪਾਲ ਸਿੰਘ ਵਾਇਸ ਪ੍ਰਧਾਨ, ਜਸਵਿੰਦਰ ਸਿੰਘ ਜਨਰਲ ਸੈਕਟਰੀ, ਬੇਅੰਤ ਸਿੰਘ ਪ੍ਰੈਸ ਸਕਤੱਰ, ਗੁਰਮੀਤ ਸਿੰਘ ਮੀਡੀਆ ਇੰਚਾਰਜ ਅਤੇ ਵਰਿੰਦਰ ਸਿੰਘ ਨੂੰ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਨਵੀਂ ਚੁਣੀ ਗਈ ਇਕਾਈ ਦੇ ਪ੍ਰਧਾਨ ਮਨਜਿੰਦਰ ਸਿੰਘ ਕਲੇਰ ਨੇ ਕਿਹਾ ਕਿ ਉਹ ਆਪਣੀ ਪੂਰਕੀ ਟੀਮ ਨਾਵ ਕਿਸਾਨ ਮਜ਼ਦੂਰਾਂ ਦੇ ਮਸਲਿਆਂ ਨੂੰ ਪ੍ਰਸਾਸ਼ਨ ਦੇ ਕੰਨਾਂ ਤੱਕ ਪਹੁੰਚਾ ਕੇ ਉਨ੍ਹਾਂ ਦੇ ਹਲ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਉਨ੍ਹਾਂ ਇਸ ਸਨਮੱਨ ਲਈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਸਮੁੱਚੀ ਲੀਡਰਸ਼ਿਪ ਦਾ ਧਨਵਾਦ ਕੀਤਾ ਅਤੇ ਵਿਸ਼ਵਾਸ਼ ਦਵਾਇਆ ਕਿ ੳਨਿ੍ਹਾਂ ਨੂੰ ਜਿਸ ਮਕਸਦ ਨਾਲ ਹਾਈ ਕਮਾਂਡ ਵਲੋਂ ਇਹ ਜਿੰਮੇਵਾਰੀ ਦਿਤੀ ਗਈ ਹੈ ਉਹ ਉਸਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।