Home crime ਕਾਬੁਲ ਦੇ ਗੁਰਦੁਆਰੇ ‘ਤੇ ਅੱਤਵਾਦੀ ਹਮਲਾ, ਬੰਬ ਧਮਾਕੇ ਤੋਂ ਬਾਅਦ ਕੀਤਾ ਕਬਜ਼ਾ;...

ਕਾਬੁਲ ਦੇ ਗੁਰਦੁਆਰੇ ‘ਤੇ ਅੱਤਵਾਦੀ ਹਮਲਾ, ਬੰਬ ਧਮਾਕੇ ਤੋਂ ਬਾਅਦ ਕੀਤਾ ਕਬਜ਼ਾ; ਗੋਲ਼ੀਬਾਰੀ ‘ਚ ਦੋ ਦੀ ਮੌਤ

81
0


ਕਾਬੁਲ,ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਗੁਰਦੁਆਰਾ ਕਰਤੇ ਪਰਵਾਨ ਕਾਬੁਲ ਅਫ਼ਗਾਨਿਸਤਾਨ ਵਿਖੇ ਅੱਤਵਾਦੀ ਹਮਲਾ ਹੋਣ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਦੌਰਾਨ ਗੁਰਦੁਆਰੇ ਦੇ ਗਾਰਡ ਸਮੇਤ ਦੋ ਲੋਕਾਂ ਦੇ ਮਾਰੇ ਜਾਣ ਤੇ ਕੁਝ ਨੂੰ ਗੁਰਦੁਆਰਾ ਸਾਹਿਬ ‘ਚ ਹੀ ਬੰਧਕ ਬਣਾਏ ਜਾਣ ਦੀ ਖ਼ਬਰ ਹੈ। ਗੁਰਦੁਆਰਾ ਕਰਤੇ ਪਰਵਾਨ ਕਾਬੁਲ ਅਫ਼ਗਾਨਿਸਤਾਨ ਦੇ ਸਾਹਮਣੇ ਮੌਜੂਦ ਸਿੱਖਾਂ ਦੇ ਘਰ ਵਿੱਚੋਂ ਮਿਲੀ ਜਾਣਕਾਰੀ ਅਨੁਸਾਰ ਸਰਦਾਰ ਸਤਬੀਰ ਸਿੰਘ ਨੇ ਦੱਸਿਆ ਕਿ ਅੱਤਵਾਦੀਆਂ ਵੱਲੋਂ ਅੱਜ ਸਵੇਰੇ ਗੁਰਦੁਆਰਾ ਸਾਹਿਬ ਤੇ ਤਾਬੜਤੋੜ ਗੋਲੀਆਂ ਚਲਾਈਆਂ ਹਨ ਤੇ ਬੰਬ ਧਮਾਕੇ ਦੀ ਆਵਾਜ਼ ਵੀ ਆਈ ਹੈ। ਜਿਸ ਨਾਲ ਗੁਰਦੁਆਰੇ ਦੇ ਇਕ ਪਾਸੇ ਤੋਂ ਧੂੰਆਂ ਹੀ ਧੂੰਆਂ ਨਿਕਲ ਰਿਹਾ ਹੈ ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਅੱਜ ਸਵੇਰੇ ਕਰੀਬ ਵੀਹ ਤੋਂ ਤੀਹ ਸਿੱਖ ਆਪਣੇ ਪਰਿਵਾਰਾਂ ਨਾਲ ਹਰ ਰੋਜ਼ ਨਤਮਸਤਕ ਹੋਣ ਲਈ ਸਵੇਰੇ ਆਏ ਸਨ ਜਿੱਥੇ ਕਿ ਅੱਤਵਾਦੀਆਂ ਵੱਲੋਂ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀਆਂ ਚਲਾਈਆਂ ਗਈਆਂ ਹਨ।ਮੀਡੀਆ ਰਿਪੋਰਟਾਂ ਮੁਤਾਬਕ ਗੁਰਦਵਾਰਾ ਕਰਤਾ ਪਰਵਨ ਦੇ ਪ੍ਰਧਾਨ ਗੁਰਨਾਮ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਨੇ ਕਥਿਤ ਤੌਰ ‘ਤੇ ਗੁਰਦੁਆਰੇ ਦੇ ਅੰਦਰ ਰਹਿਣ ਵਾਲੇ ਸਾਰੇ ਲੋਕਾਂ ਨੂੰ ਮਾਰ ਦਿੱਤਾ। ਉਨ੍ਹਾਂ ਮੁਤਾਬਕ ਅੱਤਵਾਦੀ ਐਸਆਈਐਸਆਈ ਦੇ ਹਨ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬਗੈਰ ਕਿਸੇ ਹੋਰ ਦੇਰੀ ਦੇ ਅਫਗਾਨ ਘੱਟਗਿਣਤੀਆਂ ਨੂੰ ਫੌਰਨ ਉੱਥੋਂ ਭਾਰਤ ਵਾਪਸ ਬੁਲਾਇਆ ਜਾਵੇ। ਉਹ ਛੇ ਮਹੀਨਿਆਂ ਤੋਂ ਈ-ਵੀਜ਼ਾ ਦਾ ਇੰਤਜ਼ਾਰ ਕਰ ਰਹੇ ਹਨ।

LEAVE A REPLY

Please enter your comment!
Please enter your name here