ਲੁਧਿਆਣਾ (ਅਸਵਨੀ -ਮੁਕੇਸ ਕੁਮਾਰ) ਰਾਜਗੁਰੂ ਨਗਰ ਸਥਿੱਤ ਇਸ਼ਮੀਤ ਸਿੰਘ ਮਿਊਜ਼ਕ ਇੰਸਟੀਚਿਊਟ ਵਿਖੇ ਡੀਜੀ ਪ੍ਰੋਡੈਕਸ਼ਨ ਵੱਲੋਂ ਪ੍ਰਬੰਧਕ ਦੀਪਕ ਵਰਮਾ ਦੀ ਅਗਵਾਈ ਹੇਠ ਐਤਵਾਰ ਨੂੰ ਕਰਵਾਏ ਗਏ ਐਵਾਰਡ ਫਾਰ ਆਰਟਿਸਟ ‘ਵਨ ਡੇ ਡਾਂਸ ਐਂਡ ਭੰਗੜਾ ਕੰਪੀਟੀਸ਼ਨ’ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਸ਼ਹੂਰ ਲੇਖਕ ਤਰਸੇਮ ਲਾਲ ਸ਼ੇਰਾ ਦੀ ਪੋਤੀ ਹਰਸ਼ਿਤਾ ਅਰੋੜਾ ਨੇ ਪਹਿਲਾ ਸਥਾਨ ਹਾਸਲ ਕੀਤਾ ਤੇ ਭੰਗੜਾ ਚੈਂਪੀਅਨ ਬਣ ਗਈ। ਦੇਰ ਰਾਤ ਤਕ ਚੱਲੇ ਇਸ ਪ੍ਰੋਗਰਾਮ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਮਾਜਸੇਵੀ ਅਮਨ ਡੰਗ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਦੀਪਕ ਵਰਮਾ ਨੇ ਦੱਸਿਆ ਕਿ ਦੋ ਕੈਟਾਗਿਰੀਆਂ ਤਹਿਤ ਭੰਗੜਾ ਤੇ ਡਾਂਸ ਮੁਕਾਬਲਾ ਕਰਵਾਇਆ ਗਿਆ। ਭੰਗੜਾ ਮੁਕਾਬਲੇ ਲਈ 10 ਤੋਂ 14 ਸਾਲ ਤਕ ਦੀ ਉਮਰ ਦੇ ਬੱਚਿਆਂ ਨੇ ਭਾਗ ਲਿਆ ਜਦਕਿ ਡਾਂਸ ਮੁਕਾਬਲੇ ‘ਚ 15 ਪਲੱਸ ਦੇ ਪ੍ਰਤੀਯੋਗੀ ਸ਼ਾਮਲ ਸਨ। ਵਰਮਾ ਨੇ ਦੱਸਿਆ ਕਿ ਭੰਗੜਾ ਚੈਂਪੀਅਨ ਦਾ ਤਾਜ 10 ਸਾਲਾ ਹਰਸ਼ਿਤਾ ਅਰੋੜਾ ਸਿਰ ਸਜਿਆ ਜਦਕਿ ਪ੍ਰਭਲੀਨ ਕੌਰ ਤੇ ਜਸਨੂਰ ਕੌਰ ਲੜੀਵਾਰ ਦੂਸਰੇ ਤੇ ਤੀਸਰੇ ਸਥਾਨ ‘ਤੇ ਰਹੀਆਂ।ਇਸੇ ਤਰ੍ਹਾਂ ਡਾਂਸ ਮੁਕਾਬਲੇ ‘ਚ ਅਕਾਸ਼ ਪਹਿਲੇ, ਨੀਰਜ ਦੂਸਰੇ ਤੇ ਰਾਧੇ ਤੀਸਰੇ ਸਥਾਨ ‘ਤੇ ਰਹੇ। ਭੰਗੜਾ ਮੁਕਾਬਲੇ ‘ਚ 50 ਅਤੇ ਡਾਂਸ ਮੁਕਾਬਲੇ ‘ਚ ਵੀ 50 ਪ੍ਰਤੀਯੋਗੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਭੰਗੜਾ ਮੁਕਾਬਲੇ ਦੇ ਜੇਤੂਆਂ ਦਾ ਫੈਸਲਾ ਜੱਜਾਂ ‘ਚ ਸ਼ਾਮਲ ਕਰਨ ਸ਼ਰਮਾ, ਹਰਵਿੰਦਰ ਸਿੰਘ ਲੋਟੇ ਤੇ ਕੁਮਾਰੀ ਲਕਸ਼ਮੀ ਵੱਲੋਂ ਕੀਤਾ ਗਿਆ ਜਦਕਿ ਡਾਂਸ ਮੁਕਾਬਲੇ ਦਾ ਨਿਰਣਾ ਜੱਜ ਯੁਗੇਸ਼ ਯਾਦਵ ਨੇ ਕੀਤਾ। ਸਮਾਪਤੀ ’ਤੇ ਜਿੱਥੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ ਤੇ ਪ੍ਰਬੰਧਕ ਦੀਪਕ ਵਰਮਾ ਨੇ ਆਈਆਂ ਹੋਈਆਂ ਸਮੂਹ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਸਮਾਗਮ ‘ਚ ਹੋਰਨਾਂ ਤੋਂ ਇਲਾਵਾ ਜਸਵੰਤ ਸਿੰਘ ਛਾਪਾ, ਦਿਨੇਸ਼ ਰਾਠੋਰ ਅਤੇ ਅਸ਼ੋਕ ਕੁਮਾਰ ਵੀ ਹਾਜ਼ਰ ਸਨ।