Home Punjab ਬਠਿੰਡਾ ‘ਚ ਟਲ਼ਿਆ ਰੇਲ ਹਾਦਸਾ, ਸ਼ਰਾਰਤੀ ਅਨਸਰਾਂ ਨੇ ਦਿੱਲੀ ਰੇਲਵੇ ਲਾਈਨ ‘ਤੇ...

ਬਠਿੰਡਾ ‘ਚ ਟਲ਼ਿਆ ਰੇਲ ਹਾਦਸਾ, ਸ਼ਰਾਰਤੀ ਅਨਸਰਾਂ ਨੇ ਦਿੱਲੀ ਰੇਲਵੇ ਲਾਈਨ ‘ਤੇ ਰੱਖੇ ਸਰੀਏ ਦੇ ਟੁੱਕੜੇ

44
0


ਬਠਿੰਡਾ ( ਭੰਗੂ )ਬਠਿੰਡਾ ‘ਚ ਸ਼ਰਾਰਤੀ ਅਨਸਰਾਂ ਨੇ ਦਿੱਲੀ ਰੇਲਵੇ ਲਾਈਨ ‘ਤੇ ਸਰੀਏ ਦੇ ਟੁਕੱੜੇ ਰੱਖ ਕੇ ਰੇਲ ਗੱਡੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਰੇਲਵੇ ਮੁਲਾਜ਼ਮਾਂ ਦੀ ਮੁਸਤੈਦੀ ਕਾਰਨ ਵੱਡਾ ਹਾਦਸਾ ਹੋਣ ਟਲ ਗਿਆ।ਘਟਨਾ ਦੀ ਸੂਚਨਾ ਮਿਲਦਿਆਂ ਹੀ ਰੇਲਵੇ ਦੇ ਅਧਿਕਾਰੀ ਰੇਲਵੇ ਪੁਲਿਸ ਅਤੇ ਜ਼ਿਲ੍ਹਾ ਪੁਲਿਸ ਮੌਤ ਦੇ ਅਧਿਕਾਰੀ ਮੌਕੇ ਤੇ ਪਹੁੰਚ ਗਏ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ। ਜਾਣਕਾਰੀ ਅਨੁਸਾਰ ਐਤਵਾਰ ਤੜਕੇ ਕਰੀਬ 3 ਵਜੇ ਮਾਲ ਗੱਡੀ ਉਕਤ ਰੇਲਵੇ ਟ੍ਰੈਕ ਤੋਂ ਗੁਜ਼ਰ ਰਹੀ ਸੀ ਅਤੇ ਇਸਦੀ ਰਫਤਾਰ ਘੱਟ ਹੋਣ ਕਾਰਨ ਰੇਲਵੇ ਟ੍ਰੈਕ ਇਹ ਸਰੀਏ ਪਏ ਹੋਣ ਦਾ ਪਤਾ ਚੱਲ ਗਿਆ, ਜਿਸ ਕਾਰਨ ਰੇਲ ਗੱਡੀ ਨੂੰ ਪਹਿਲਾਂ ਹੀ ਰੋਕ ਲਿਆ ਗਿਆ।ਦੱਸਣਾ ਬਣਦਾ ਹੈ ਕਿ ਇਸ ਟ੍ਰੈਕ ‘ਤੇ ਅੱਧੀ ਦਰਜਨ ਦੇ ਕਰੀਬ ਮੇਲ ਗੱਡੀਆਂ ਆਉਂਦੀਆਂ ਹਨ, ਜੇਕਰ ਸਮਾਂ ਰਹਿੰਦੇ ਉਕਤ ਸਰੀਏ ਬਾਰੇ ਪਤਾ ਨਾ ਲੱਗਦਾ ਤਾਂ ਹਜ਼ਾਰਾਂ ਯਾਤਰੀਆਂ ਦੀ ਜਾਨ ਨੂੰ ਖਤਰਾ ਹੋ ਸਕਦਾ ਸੀ। ਦੱਸਣ ਯੋਗ ਹੈ ਕੀ ਇਸ ਤੋਂ ਪਹਿਲਾਂ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਅਜਿਹੀਆਂ ਸਾਜ਼ਿਸ਼ਾਂ ਦਾ ਪਰਦਾਫਾਸ਼ ਹੋ ਚੁੱਕਾ ਹੈ ਅਤੇ ਕਈ ਟ੍ਰੇਨਾਂ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੀਆਂ ਹਨ। ਹਾਲ ਹੀ ਵਿਚ ਕੇਂਦਰ ਸਰਕਾਰ ਵੱਲੋਂ ਰੇਲਵੇ ਟਰੈਕ ਨਾਲ ਛੇੜਛਾੜ ਕਰਨ ਅਤੇ ਕਿਸੇ ਵੀ ਤਰ੍ਹਾਂ ਦੇ ਬੈਰੀਕੇਡ ਲਗਾ ਕੇ ਰੇਲ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕਰਨ ਵਾਲਿਆਂ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਜਾਣਕਾਰੀ ਅਨੁਸਾਰ ਐਤਵਾਰ ਤੜਕੇ ਕਰੀਬ 3 ਵਜੇ ਬਠਿੰਡਾ-ਦਿੱਲੀ ਰੇਲਵੇ ਟ੍ਰੈਕ ‘ਤੇ ਬੰਗੀ ਨਗਰ ਨੇੜੇ ਇਕ ਮਾਲ ਗੱਡੀ ਲੰਘਣ ਵਾਲੀ ਸੀ।

ਇਸ ਦੌਰਾਨ ਉਕਤ ਗੱਡੀ ਦੇ ਡਰਾਈਵਰ ਨੂੰ ਰੇਲਵੇ ਟਰੈਕ ਤੇ ਸਰੀਏ ਪਏ ਹੋਣ ਦਾ ਪਤਾ ਲੱਗ ਗਿਆ। ਡਰਾਈਵਰ ਨੇ ਹੁਸ਼ਿਆਰੀ ਵਰਤਦਿਆਂ ਹੋਇਆਂ ਗੱਡੀ ਨੂੰ ਤੁਰੰਤ ਰੋਕ ਕੇ ਵੱਡਾ ਹਾਦਸਾ ਟਾਲ ਦਿੱਤਾ ਅਤੇ ਮਾਮਲੇ ਦੀ ਸੂਚਨਾ ਰੇਲਵੇ ਅਧਿਕਾਰੀਆਂ ਅਤੇ ਜੀਆਰਪੀ ਪੁਲਿਸ ਨੂੰ ਦਿੱਤੀ।

ਜੀਆਰਪੀ ਦੇ ਅਧਿਕਾਰੀਆਂ ਸਮੇਤ ਮੌਕੇ ‘ਤੇ ਪਹੁੰਚ ਕੇ ਦੇਖਿਆ ਕਿ ਕਿਸੇ ਨੇ ਰੇਲਵੇ ਟਰੈਕ ਦੇ ਵਿਚਕਾਰ ਲੋਹੇ ਦੇ ਸਰੀਏ ਦੇ ਟੁਕੜੇ ਰੱਖੇ ਸਨ। ਰੇਲਵੇ ਅਧਿਕਾਰੀਆਂ ਨੇ ਅਨੁਸਾਰ ਹੋ ਸਕਦਾ ਹੈ ਕਿਸੇ ਨੇ ਰੇਲ ਗੱਡੀ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਇਹ ਕੰਮ ਕੀਤਾ ਹੋਵੇ। ਫਿਲਹਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ

LEAVE A REPLY

Please enter your comment!
Please enter your name here