ਮੋਗਾ (ਧਰਮਿੰਦਰ ) ਬ੍ਰਾਹਮਣ ਸਭਾ ਮੋਗਾ ਵੱਲੋਂ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਭ ਤੋਂ ਪਹਿਲਾਂ ਪੰਡਤ ਰਾਜੇਸ਼ ਗੌੜ ਅਤੇ ਰਣਧੀਰ ਸ਼ਰਮਾ ਨੇ ਪੂਜਾ ਅਤੇ ਹਵਨ ਯੱਗ ਕਰਵਾਇਆ। ਜਿਸ ਤੋਂ ਬਾਅਦ ਵਿਸ਼ੇਸ਼ ਤੌਰ ‘ਤੇ ਪਹੁੰਚੇ ਸ਼ਾਸਤਰੀ ਰਾਮਸਰਨ ਅਤੇ ਸਾਧਵੀ ਤਿ੍ਪਤਾ ਸ਼ਰਮਾ ਨੇ ਦੀਪ ਜਗਾ ਕੇ ਪਰਸ਼ੂਰਾਮ ਜੀ ਨੂੰ ਮੱਥਾ ਟੇਕਿਆ। ਉਨ੍ਹਾਂ ਸਮੂਹ ਸ਼ਰਧਾਲੂਆਂ ਨੂੰ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਜੀਵਨ ‘ਤੇ ਚਾਨਣਾ ਪਾਇਆ।
ਉਨ੍ਹਾਂ ਕਿਹਾ ਕਿ ਪਰਸ਼ੂਰਾਮ ਜੀ ਸੁਭਾਅ ਤੋਂ ਬਹੁਤ ਗੁੱਸੇ ਵਾਲੇ ਸਨ ਪਰ ਉਨ੍ਹਾਂ ਨੇ ਦੱਬੇ-ਕੁਚਲੇ ਲੋਕਾਂ ਦੀ ਭਲਾਈ ਅਤੇ ਜਾਲਮ ਹਾਕਮਾਂ ਦੇ ਜੁਲਮ ਵਿਰੁੱਧ ਆਪਣਾ ਗੁੱਸਾ ਕੱਿਢਆ। ਉਨ੍ਹਾਂ ਦਾ ਅਸਲੀ ਨਾਂ ਰਾਮ ਸੀ, ਉਹ ਭਗਵਾਨ ਸ਼ਿਵ ਦੇ ਭਗਤ ਸਨ। ਭਗਵਾਨ ਸ਼ਿਵ ਨੇ ਪ੍ਰਸੰਨ ਹੋ ਕੇ, ਉਨ੍ਹਾਂ ਨੂੰ ਆਪਣਾ ਪਰਸ਼ੂ ਭੇਟ ਕੀਤਾ ਗਿਆ, ਜਿਸ ਨੂੰ ਉਹ ਸਦਾ ਲਈ ਪਹਿਨਣ ਕਾਰਨ ਪਰਸ਼ੂਰਾਮ ਦੇ ਨਾਂ ਨਾਲ ਮਸ਼ਹੂਰ ਹੈ। ਭਗਤੀ ਅਤੇ ਸ਼ਕਤੀ ਵਿਚ ਉਨ੍ਹਾਂ ਨਾਲ ਕੋਈ ਮੇਲ ਨਹੀਂ ਕਰ ਸਕਦਾ ਸੀ। ਸਭਾ ਦੇ ਪ੍ਰਧਾਨ ਐਡਵੋਕੇਟ ਪ੍ਰਦੀਪ ਸ਼ਰਮਾ ਨੇ ਆਪਣੀ ਟੀਮ ਦੀ ਤਰਫੋਂ ਸ਼ਾਸਤਰੀ ਅਤੇ ਸਾਧਵੀ ਨੂੰ ਸਿਰੋਪਾਓ, ਮੋਮੈਂਟੋ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਅਤੇ ਸਾਰਿਆਂ ਨੂੰ ਇਸ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਭਾ ਦੇ ਚੇਅਰਮੈਨ ਸੁਰਿੰਦਰ ਸ਼ਰਮਾ ਹੈਪੀ, ਬੁਲਾਰੇ ਕੈਪਟਨ ਸੁਭਾਸ਼ ਸ਼ਰਮਾ, ਮੀਤ ਪ੍ਰਧਾਨ ਉਰਮਿਲ ਸ਼ਰਮਾ ਲਾਲੀ, ਡਾ. ਰਵੀ ਨੰਦਨ ਸ਼ਰਮਾ, ਬਲਰਾਮ ਸ਼ਰਮਾ ਬੱਬੀ, ਮੰਗਤਰਾਮ ਸ਼ਰਮਾ, ਕੇਆਰ ਜੋਸ਼ੀ, ਆਤਮਾਰਾਮ ਸ਼ਰਮਾ, ਜਨਰਲ ਸਕੱਤਰ ਵਿਜੇ ਸ਼ਰਮਾ, ਜਸਪ੍ਰਰੀਤ ਸ਼ਰਮਾ, ਪ੍ਰਵੀਨ ਸ਼ਰਮਾ, ਡਿੰਪੀ ਸ਼ਰਮਾ, ਸੁਰਿੰਦਰ ਤਿਵਾੜੀ, ਗਿਆਨ ਚੰਦ ਸ਼ਰਮਾ, ਵਿਜੇ ਮਿਸ਼ਰਾ, ਪੰਕਜ ਦੂਬੇ, ਖੱਤਰੀ ਸਭਾ ਦੇ ਚੇਅਰਮੈਨ ਵਿਜੇ ਧੀਰ, ਅੰਜਲੀ ਸ਼ਰਮਾ, ਸੁਮਨ ਸ਼ਰਮਾ, ਰਾਜਰਾਣੀ, ਸ਼ਿਮਲਾ ਸ਼ਰਮਾ, ਡਾ. ਵਿਨੋਦ ਬਾਲਾ ਜੋਸ਼ੀ, ਅਮਨ ਜੋਤੀ, ਜਸਵੀਰ ਕੌਰ, ਡਾ. ਜੋਤੀ ਮਹੇਸਰੀ ਆਦਿ ਸ਼ਰਧਾਲੂ ਹਾਜ਼ਰ ਸਨ। ਸਮਾਗਮ ਦੇ ਅਖੀਰ ਵਿਚ ਸਾਰਿਆਂ ਨੂੰ ਲੰਗਰ ਅਤੇ ਪ੍ਰਸ਼ਾਦ ਵਰਤਾਇਆ ਗਿਆ।