ਜਗਰਾਓਂ ( ਬਲਦੇਵ ਸਿੰਘ ) -ਸਿੱਖ ਯੂਥ ਵੈਲਫੇਅਰ ਸੁਸਾਇਟੀ ਅਤੇ ਵਿਵੇਕ ਕਲੀਨਿਕ ਦੇ ਸਹਿਯੋਗ ਸਦਕਾ ਅੱਖਾਂ ਦੀਆਂ ਬਿਮਾਰੀਆਂ ਦਾ, ਹੱਡੀਆਂ ਅਤੇ ਜੋੜਾਂ ਦੇ ਦਰਦਾਂ ਦਾ, ਦੰਦਾਂ ਦੀਆਂ ਬਿਮਾਰੀਆਂ ਦਾ,ਸਰੀਰ ਦੇ ਸਾਰੇ ਬਲੱਡ ਟੈਸਟਾਂ ਦਾ ਮੁਫ਼ਤ ਮੈਡੀਕਲ ਜਾਂਚ ਕੈਂਪ ਮਿਤੀ ਇੱਕ ਜਨਵਰੀ 2023 ਨੂੰ ਸਵੇਰੇ 11ਵਜੇ ਤੋਂ ਦੁਪਹਿਰ 1 ਵਜੇ ਤੱਕ ਵਿਵੇਕ ਕਲੀਨਿਕ ਲੋਪੋ ਡਾਲਾ ਅਗਵਾੜ ਜਗਰਾਓਂ ਵਿਖੇ ਲਗਾਇਆ ਜਾ ਰਿਹਾ ਹੈ। ਦੰਦਾਂ ਦੇ ਮਾਹਿਰ ਡਾਕਟਰ ਰਾਹੁਲ ਗੋਇਲ,ਜਰਨਲ ਰੋਗਾਂ ਦੇ ਮਾਹਿਰ ਡਾਕਟਰ ਧਰਮਿੰਦਰ ਮੱਲੀ, ਮਾਹਿਰ ਫੀਜੀਓ ਥ੍ਰੈਪਿਸਟ ਡਾਕਟਰ ਰਜਤ ਖੰਨਾ ਇਹ ਸੇਵਾਵਾਂ ਨਿਭਾਉਣਗੇ। ਲੋੜਵੰਦ ਮਰੀਜਾਂ ਨੂੰ ਮੁਫ਼ਤ ਐਨਕਾਂ ਲਗਾਈਆਂ ਜਾਣਗੀਆਂ। ਹੱਡੀਆਂ ਅਤੇ ਜੋੜਾਂ ਦੇ ਦਰਦਾਂ ਦਾ ਇਲਾਜ ਮਸ਼ੀਨਾ ਰਾਹੀਂ ਮੁਫ਼ਤ ਕੀਤਾ ਜਾਵੇਗਾ।ਜਰਨਲ ਬਿਮਾਰੀਆਂ ਦਾ ਇਲਾਜ ਮੁਫ਼ਤ ਦਵਾਈਆਂ ਨਾਲ ਕੀਤਾ ਜਾਵੇਗਾ। ਕੈਂਪ ਵਿੱਚ 3000 ਰੁਪਏ ਵਾਲੇ ਸਾਰੇ ਟੈਸਟ 1000 ਰੁਪਏ ਵਿਚ ਕੀਤੇ ਜਾਣਗੇ। ਇਹ ਜਾਣਕਾਰੀ ਡਾਕਟਰ ਰਜਤ ਖੰਨਾ ਨੇ ਦਿੱਤੀ।