Home crime ਸੋਨਾ ਸਮੱਗਲਿੰਗ ਕਰਨ ਵਾਲੇ 02 ਦੋਸ਼ੀ ਨਜਾਇਜ ਅਸਲਾ ਸਮੇਤ ਗ੍ਰਿਫਤਾਰ, 01 ਕਿਲੋ...

ਸੋਨਾ ਸਮੱਗਲਿੰਗ ਕਰਨ ਵਾਲੇ 02 ਦੋਸ਼ੀ ਨਜਾਇਜ ਅਸਲਾ ਸਮੇਤ ਗ੍ਰਿਫਤਾਰ, 01 ਕਿਲੋ 230 ਗ੍ਰਾਮ ਸੋਨਾ ਪੇਸਟ ਬ੍ਰਾਮਦ

71
0


ਲੁਧਿਆਣਾ ,10 ਸਤੰਬਰ (ਭਗਵਾਨ ਭੰਗੂ – ਲਿਕੇਸ਼ ਸ਼ਰਮਾ) : ਮਨਦੀਪ ਸਿੰਘ ਸਿੱਧੂ ਆਈ.ਪੀ.ਐਸ ਕਮਿਸ਼ਨਰ ਪੁਲਿਸ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਖਿਲਾਫ ਐਕਸ਼ਨ ਲੈਂਦੇ ਹੋਏ ਹਰਮੀਤ ਸਿੰਘ ਹੁੰਦਲ ਪੀ.ਪੀ.ਐਸ. ਡੀ.ਸੀ.ਪੀ ਇੰਨਵੈਸਟੀਗੇਸ਼ਨ ਦੀ ਨਿਗਰਾਨੀ ਹੇਠ ਮਿਸ ਰੁਪਿੰਦਰ ਕੌਰ ਸਰਾਂ ਪੀ.ਪੀ.ਐਸ, ਏ.ਡੀ.ਸੀ.ਪੀ. ਇੰਨਵੈਸਟੀਗੇਸ਼ਨ ਅਤੇ ਗੁਰਪ੍ਰੀਤ ਸਿੰਘ ਪੀ.ਪੀ.ਐਸ. ਏ.ਸੀ.ਪੀ ਡਿਟੈਕਟਿਵ-2, ਲੁਧਿਆਣਾ ਦੀ ਅਗਵਾਈ ਹੇਠ INSP ਬੇਅੰਤ ਜੁਨੇਜਾ, ਇੰਚਾਰਜ ਕਰਾਇਮ ਬ੍ਰਾਂਚ-2 ਲੁਧਿਆਣਾ ਦੀ ਪੁਲਿਸ ਪਾਰਟੀ ਨੂੰ ਚੈਕਿੰਗ ਦੋਰਾਨ ਇਤਲਾਹ ਮਿਲੀ ਕਿ ਆਜਾਦ ਸਿੰਘ, ਆਸ਼ੂ ਕੁਮਾਰ ਉਰਫ ਆਸ਼ੂ ਪੁਨੀਤ ਸਿੰਘ ਉਰਫ ਗੁਰੂ ਉਰਫ ਪੰਕਜ ਜੋ ਅਜਾਦ ਕੁਮਾਰ ਦਾ ਜੀਜਾ ਹੈ ਅਤੇ ਪਰਵਿੰਦਰ ਸਿੰਘ ਜੋ ਪੁਨੀਤ ਸਿੰਘ ਉਰਫ ਗੁਰੂ ਉਰਫ ਪੰਕਜ ਦਾ ਜਾਣਕਾਰ ਹੈ ਨਾਲ ਮਿਲਕੇ ਨਜਾਇਜ ਤੌਰ ਤੇ ਸੋਨੇ ਦੀ ਸਮੱਗਲਿੰਗ ਕਰਨ ਦਾ ਧੰਦਾ ਕਰਦੇ ਹਨ।ਆਜਾਦ ਸਿੰਘ ਅਤੇ ਆਸ਼ੂ ਕੁਮਾਰ ਉਰਫ ਆਸ਼ੂ ਅੱਜ ਵੀ ਦੋਨੇ ਜਾਣੇ ਪੁਨੀਤ ਸਿੰਘ ਉਰਫ ਗੁਰੂ ਉਰਫ ਪੰਕਜ ਅਤੇ ਪਰਵਿੰਦਰ ਸਿੰਘ ਵੱਲੋਂ ਭੇਜੀ ਸੋਨੇ ਦੀ ਖੇਪ ਅੰਮ੍ਰਿਤਸਰ ਤੋਂ ਲੈ ਕੇ ਆਏ ਹਨ ਅਤੇ ਗਰੀਨ ਲੈਂਡ ਸਕੂਲ ਜਲੰਧਰ ਬਾਈਪਾਸ ਲੁਧਿਆਣਾ ਨੇੜੇ ਪੈਂਦੇ ਪੈਟਰੋਲ ਪੰਪ ਦੇ ਸਾਹਮਣੇ ਜੀ.ਟੀ.ਰੋਡ ਪਰ ਖੜੇ ਕਿਸੇ ਦੀ ਉਡੀਕ ਕਰ ਰਹੇ ਹਨ।ਜਿਨਾ ਪਾਸ ਨਜਾਇਜ਼ ਅਸਲਾ ਵੀ ਹੈ।ਜਿਸ ਤੇ ਮੁਕੱਦਮਾ ਨੰਬਰ 163 ਮਿਤੀ 09.09.2023 ਅ/ਧ 25/54/59 ਆਰਮਜ ਐਕਟ ਥਾਣਾ ਸਲੇਮ ਟਾਬਰੀ ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ।ਜਿਸ ਤੇ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਆਜਾਦ ਸਿੰਘ ਅਤੇ ਆਸ਼ੂ ਕੁਮਾਰ ਉਰਫ ਆਸ਼ੂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ 01 ਕਿਲੋ ਗ੍ਰਾਮ ਸੋਨਾ ਪੋਸਟ ਅਤੇ 01 ਪਿਸਟਲ, 32 ਬੋਰ ਦੇਸੀ ਅਤੇ 05 ਰੌਂਦ 32 ਬੋਰ ਜਿੰਦਾ ਬ੍ਰਾਮਦ ਕੀਤਾ ਹੈ।ਦੋਸ਼ੀ ਆਸ਼ੂ ਕੁਮਾਰ ਦੀ ਨਿਸ਼ਾਨਦੇਹੀ ਤੇ ਉਸ ਦੇ ਕਿਰਾਏ ਵਾਲੇ ਕਮਰੇ ਅੰਮ੍ਰਿਤਸਰ ਵਿੱਚੋਂ 230 ਗ੍ਰਾਮ ਸੋਨਾ ਪੋਸਟ ਬ੍ਰਾਮਦ ਕਰਵਾ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ।ਜਿਸ ਸਬੰਧੀ ਕਸਟਮ ਵਿਭਾਗ ਨੂੰ ਵੀ ਜਾਣੂ ਕਰਾਇਆ ਗਿਆ ਹੈ।ਪੁੱਛ-ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪੁਨੀਤ ਸਿੰਘ ਉਰਫ ਗੁਰ, ਆਜਾਦ ਸਿੰਘ ਨੂੰ ਦੁਬਈ ਤੋਂ ਆਉਣ ਵਾਲੇ ਯਾਤਰੀ ਦੀ ਫੋਟੋ ਵੱਟਸਐਪ ਕਰਦਾ ਹੈ।ਆਜਾਦ ਸਿੰਘ ਅਤੇ ਆਸ਼ੂ ਏਅਰ ਪੋਰਟ ਤੇ ਪਹੁੰਚ ਕੇ ਉਸ ਵਿਅਕਤੀ ਨੂੰ ਪਹਿਚਾਣ ਕੇ ਉਸ ਪਾਸੋਂ ਸੋਨੇ ਦੀ ਖੇਪ ਹਾਸਲ ਕਰ ਲੈਂਦੇ ਹਨ ਅਤੇ ਉਸ ਨੂੰ ਪੁੱਛਦੇ ਹਨ ਕਿ ਰਸਤੇ ਵਿੱਚ ਤੈਨੂੰ ਕੋਈ ਪ੍ਰੇਸ਼ਾਨੀ ਤਾਂ ਨਹੀ ਆਈ ਅਤੇ ਉਸ ਨੂੰ ਸੋਨਾ ਲਿਆਣ ਬਦਲੇ 20,000 ਰੁਪਏ ਨਗਦ ਦੇ ਦਿੰਦੇ ਹਨ।ਇਹ ਦੋਸ਼ੀ ਅਜਾਦ ਸਿੰਘ ਆਪਣੇ ਸਾਥੀ ਆਸ਼ੂ ਕੁਮਾਰ ਉਰਫ ਆਸ਼ੂ ਨਾਲ ਮਿਲ ਕੇ ਪਿਛਲੇ 2 ਮਹੀਨਿਆ ਤੋਂ ਅੰਮ੍ਰਿਤਸਰ ਦੇ ਵੱਖ ਵੱਖ ਹੋਟਲਾ ਵਿੱਚ ਠਹਿਰ ਕੇ ਆਪਣੇ ਜੀਜੇ ਪੁਨੀਤ ਸਿੰਘ ਉਰਫ ਗੁਰੂ ਵੱਲੋਂ ਕਰੀਬ 50 ਵਾਰ ਭੇਜੀ ਸੋਨੇ ਦੀ ਖੇਪ ਵੱਖ-ਵੱਖ ਟਿਕਾਣਿਆ ਤੇ ਦਿੱਲੀ ਦੇ ਰਹਿਣ ਵਾਲੇ ਵਿਅਕਤੀਆ ਨੂੰ ਪਹੁੰਚਾ ਚੁਕੇ ਹਨ।

LEAVE A REPLY

Please enter your comment!
Please enter your name here