ਜੋਧਾਂ, 11 ਮਈ ( ਜਸਵੀਰ ਹੇਰਾਂ )-ਥਾਣਾ ਜੋਧਾ ਅਤੇ ਥਾਣਾ ਸਦਰ ਜਗਰਾਉਂ ਦੀ ਪੁਲਿਸ ਪਾਰਟੀਆਂ ਨੇ 2 ਵਿਅਕਤੀਆਂ ਨੂੰ 50 ਗ੍ਰਾਮ ਅਫੀਮ ਅਤੇ 70 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਥਾਣਾ ਜੋਧਾ ਤੋਂ ਪੁਲਿਸ ਚੌਕੀ ਛਪਾਰ ਦੇ ਇੰਚਾਰਜ ਏਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਰਚ ਅਭਿਆਨ ਦੌਰਾਨ ਪਿੰਡ ਲਤਾਲਾ ਵਿੱਚ ਚੈਕਿੰਗ ਕਰ ਰਹੇ ਸਨ। ਉਥੇ ਮੇਨ ਚੌਕ ਲਤਾਲਾ ਵਿਖੇ ਨਾਕੇ ਦੌਰਾਨ ਇਕ ਵਿਅਕਤੀ ਪੁਲਸ ਪਾਰਟੀ ਨੂੰ ਦੇਖ ਕੇ ਖਿਸਕਣ ਦੀ ਕੋਸ਼ਿਸ਼ ਕਰਨ ਲੱਗਾ। ਜਿਸ ਨੂੰ ਸ਼ੱਕ ਦੇ ਆਧਾਰ ’ਤੇ ਪੁਲਸ ਪਾਰਟੀ ਨੇ ਰੋਕ ਕੇ ਉਸ ਦੀ ਚੈਕਿੰਗ ਕੀਤੀ ਤਾਂ ਉਸ ਕੋਲੋਂ ਫੜੇ ਕਾਲੇ ਪਲਾਸਟਿਕ ਦੇ ਲਿਫਾਫੇ ’ਚੋਂ 50 ਗ੍ਰਾਮ ਅਫੀਮ ਬਰਾਮਦ ਹੋਈ। ਵਿਅਕਤੀ ਦੀ ਪਛਾਣ ਰਣਜੀਤ ਸਿੰਘ ਵਾਸੀ ਪਿੰਡ ਲਤਾਲਾ ਵਜੋਂ ਹੋਈ ਹੈ। ਉਸ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਜੋਧਾ ਵਿਖੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਚੌਕੀ ਗਾਲਿਬ ਕਲਾਂ ਦੇ ਇੰਚਾਰਜ ਸਬ-ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਚੈਕਿੰਗ ਲਈ ਗੁਰਦੁਆਰਾ ਬਾਬਾ ਹੀਰਾ ਸਿੰਘ ਅੱਡਾ ਕਾਉਂਕੇ ਕਲਾਂ ਵਿਖੇ ਮੌਜੂਦ ਸਨ। ਉਥੇ ਹੀ ਸੂਚਨਾ ਮਿਲੀ ਸੀ ਕਿ ਕੁਲਵਿੰਦਰ ਸਿੰਘ ਉਰਫ ਟੀਟਾ ਨਿਵਾਸੀ ਪਤੀ ਜੈਦ ਪਿੰਡ ਕਾਉਂਕੇ ਕਲਾਂ ਪਾਬੰਦੀਸ਼ੁਦਾ ਦਵਾਈਆਂ ਵੇਚਣ ਦਾ ਧੰਦਾ ਕਰਦਾ ਹੈ। ਜੋ ਕਿ ਆਪਣੇ ਗਾਹਕਾਂ ਨੂੰ ਗੋਲੀਆਂ ਸਪਲਾਈ ਕਰਨ ਲਈ ਪਲਟੀਨਾ ਮੋਟਰਸਾਈਕਲ ’ਤੇ ਆ ਰਿਹਾ ਹੈ। ਇਸ ਸੂਚਨਾ ’ਤੇ ਜਗਰਾਓਂ ਰੋਡ ਭੱਠਾ ਨੇੜੇ ਨਾਕਾਬੰਦੀ ਕਰਕੇ ਮੋਟਰਸਾਈਕਲ ’ਤੇ ਆ ਰਹੇ ਕੁਲਵਿੰਦਰ ਸਿੰਘ ਨੂੰ 70 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਕਾਬੂ ਕੀਤਾ ਗਿਆ।