Home crime ਨਮਾਜ਼ ਤੋਂ ਬਾਅਦ ਮਸਜਿਦ ‘ਚ ਹੋਇਆ ਧਮਾਕਾ, 50 ਦੀ ਮੌਤ, 78 ਜ਼ਖ਼ਮੀ

ਨਮਾਜ਼ ਤੋਂ ਬਾਅਦ ਮਸਜਿਦ ‘ਚ ਹੋਇਆ ਧਮਾਕਾ, 50 ਦੀ ਮੌਤ, 78 ਜ਼ਖ਼ਮੀ

301
0


ਕਾਬੁਲ, 30 ਅਪ੍ਰੈਲ ( ਬਿਊਰੋ)-ਅਫਗਾਨਿਸਤਾਨ ਵਿੱਚ ਇੱਕ ਹੋਰ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ।ਪਿਛਲੇ ਦੋ ਹਫ਼ਤਿਆਂ ਵਿੱਚ ਦੇਸ਼ ਵਿੱਚ ਇਹ ਤੀਜਾ ਬੰਬ ਧਮਾਕਾ ਹੈ।ਦੇਸ਼ ਦੀ ਰਾਜਧਾਨੀ ਕਾਬੁਲ ‘ਚ ਹੋਏ ਧਮਾਕੇ ‘ਚ 50 ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ।ਦੱਸਿਆ ਜਾ ਰਿਹਾ ਹੈ ਕਿ ਮਸਜਿਦ ‘ਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਇਹ ਧਮਾਕਾ ਹੋਇਆ।ਅਫਗਾਨ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਇਹ ਧਮਾਕਾ ਦੁਪਹਿਰ ਨੂੰ ਕਾਬੁਲ ‘ਚ ਖਲੀਫਾ ਸਾਹਿਬ ਮਸਜਿਦ ‘ਚ ਹੋਇਆ।ਸ਼ੁਰੂਆਤੀ ਰਿਪੋਰਟਾਂ ਮੁਤਾਬਕ ਕਾਬੁਲ ਦੇ ਪੀਡੀ6 ‘ਚ ਅੱਜ ਹੋਏ ਧਮਾਕੇ ‘ਚ 50 ਤੋਂ ਜ਼ਿਆਦਾ ਲੋਕਾਂ ਲੋਕ ਮਾਰੇ ਗਏ ਤੇ ਕਈ ਜ਼ਖਮੀ ਹੋਏ ਹਨ।ਗ੍ਰਹਿ ਮੰਤਰਾਲੇ ਦੇ ਬੁਲਾਰੇ ਅਬਦੁਲ ਨਫੀ ਤਾਕੋਰ ਨੇ ਕਿਹਾ ਕਿ ਧਮਾਕਾ ਇਕ ਮਸਜਿਦ ਵਿਚ ਹੋਇਆ। ਇਹ ਧਮਾਕਾ ਕਾਬੁਲ ਦੇ ਸਰਾਹੀ ਅਲਾਉਦੀਨ ਇਲਾਕੇ ਵਿੱਚ ਹੋਇਆ।ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਹੁਣ ਤੱਕ ਕਰੀਬ 66 ਲੋਕਾਂ ਦੀਆਂ ਲਾਸ਼ਾਂ ਇੱਥੇ ਪਹੁੰਚ ਚੁੱਕੀਆਂ ਹਨ। ਇਸ ਦੇ ਨਾਲ ਹੀ ਕਰੀਬ 78 ਲੋਕ ਜ਼ਖਮੀ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।ਅਫਗਾਨ ਸ਼ਾਸਿਤ ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਨੇ ਇਕ ਬਿਆਨ ਜਾਰੀ ਕਰਕੇ ਧਮਾਕੇ ਦੀ ਨਿੰਦਾ ਕੀਤੀ ਹੈ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਜਲਦੀ ਹੀ ਦੋਸ਼ੀਆਂ ਨੂੰ ਲੱਭ ਕੇ ਸਜ਼ਾ ਦਿੱਤੀ ਜਾਵੇਗੀ। ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

LEAVE A REPLY

Please enter your comment!
Please enter your name here