ਅਮਰਗੜ੍ਹ (ਅਸਵਨੀ) ਗੁਰਦੁਆਰਾ ਸਿੰਘ ਸਭਾ (ਰਜਿ) ਪ੍ਰਬੰਧਕ ਕਮੇਟੀ ਅਮਰਗੜ੍ਹ ਵੱਲੋਂ ਬਾਬਾ ਫਤਿਹ ਸਿੰਘ ਖਾਲਸਾ ਟਰਸਟ ਦੇ ਸਹਿਯੋਗ ਨਾਲ ਦਸਤਾਰ ਅਤੇ ਦੁਮਾਲਾ ਸਜਾਉਣ ਦਾ ਸਿਖਲਾਈ ਕੈਂਪ ਦੀ ਸ਼ੁਰੂਆਤ ਗੁਰੂ ਘਰ ਦੇ ਵਜ਼ੀਰ ਭਾਈ ਗੁਰਵਿੰਦਰ ਸਿੰਘ ਵੱਲੋਂ ਕੀਤੀ ਗਈ ਅਰਦਾਸ ਬੇਨਤੀ ਉਪੰ੍ਤ ਕੀਤੀ ਗਈ । ਭਾਈ ਗੁਰਵਿੰਦਰ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੜੀਆਂ ਕੁਰਬਾਨੀਆਂ ਦੇਣ ਉਪਰੰਤ ਸਾਨੂੰ ਦਸਤਾਰ ਅਤੇ ਸਰਦਾਰੀਆਂ ਗੁਰੂ ਸਾਹਿਬਾਨ ਵੱਲੋਂ ਬਖਸ਼ੀਆਂ ਗਈਆਂ ਹਨ। ਉਹਨਾਂ ਕਿਹਾ ਕਿ ਪੂਰੇ ਸੰਸਾਰ ਅੰਦਰ ਦਸਤਾਰ ਦੀ ਬਦੌਲਤ ਹੀ ਸਾਡੇ ਵੱਖਰੀ ਪਹਿਚਾਣ ਬਣੀ ਹੈ, ਇਸ ਲਈ ਹਰ ਇੱਕ ਗੁਰਸਿੱਖ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਦਸਤਾਰ ਸਜਾਉਣ ਲਈ ਪੇ੍ਰਿਤ ਕਰਨਾ ਚਾਹੀਦਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਪ੍ਰਧਾਨ ਬਲਜਿੰਦਰ ਸਿੰਘ ਨੇ ਦੱਸਿਆ ਕਿ 2 ਅਪ੍ਰਰੈਲ ਤੋਂ 9 ਅਪਰੈਲ ਤੱਕ ਚੱਲਣ ਵਾਲੇ ਇਸ ਕੈਂਪ ਚ ਬੱਚਿਆਂ ਨੂੰ ਸੁੰਦਰ ਦਸਤਾਰ ਅਤੇ ਦੁਮਾਲਾ ਸਜਾਉਣ ਦੀ ਸਿਖਲਾਈ ਸੀਨੀਅਰ ਦਸਤਾਰ ਕੋਚ ਸੰਦੀਪ ਸਿੰਘ ਬਾਦਸ਼ਾਹਪੁਰ ਅਤੇ ਦਸਤਾਰ ਕੋਚ ਅਮਨਪ੍ਰਰੀਤ ਸਿੰਘ ਵੱਲੋਂ ਦਿੱਤੀ ਜਾਵੇਗੀ। ਸੈਕਟਰੀ ਦਰਸਨ ਸਿੰਘ ਅਤੇ ਡਾ. ਜਗਮੋਹਨ ਸਿੰਘ ਨੇ ਦੱਸਿਆ ਕਿ ਇਸ ਸਿਖਲਾਈ ਕੈਂਪ ਦੀ ਸਮਾਪਤੀ 9 ਅਪ੍ਰਰੈਲ ਨੂੰ ਹੋਵੇਗੀ ਅਤੇ ਓਸੇ ਦਿਨ ਲੰਮੇ ਕੇਸ ਅਤੇ ਦਸਤਾਰ ਮੁਕਾਬਲੇ ਕਰਵਾਏ ਜਾਣਗੇ, ਜਿਨ੍ਹਾਂ ਦੇ ਜੇਤੂ ਵਿਦਿਆਰਥੀਆਂ ਨੂੰ ਸ਼ਾਨਦਾਰ ਇਨਾਮ ਦੇ ਕੇ ਸਨਮਾਨਤ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਪ੍ਰਧਾਨ ਰਨਜੀਤ ਸਿੰਘ, ਮੰਗਲ ਸਿੰਘ, ਅਜੈਬ ਸਿੰਘ, ਬਿੰਦਰ ਸਿੰਘ ਅਤੇ ਚਰਨਜੀਤ ਸਿੰਘ ਟੋਹੜਾ ਤੋਂ ਇਲਾਵਾ 31 ਦੇ ਕਰੀਬ ਸਿਖਲਾਈ ਲੈਣ ਵਾਲੇ ਬੱਚੇ ਹਾਜ਼ਰ ਸਨ।