ਸੰਗਰੂਰ(ਭਗਵਾਨ ਭੰਗੂ)ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਤਰਫੋਂ ਫਿਰਕਾਪ੍ਰਸਤੀ ਦੇ ਖਿਲਾਫ ਡੀਸੀ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜ਼ਿਲ੍ਹਾ ਜਰਨਲ ਸਕੱਤਰ ਦਰਬਾਰਾ ਸਿੰਘ ਨੇ ਦੱਸਿਆ ਕਿ ਫਿਰਕਾਪ੍ਰਸਤੀ ਨਾਲ ਨਜਿੱਠਣ ਦੇ ਨਾਮ ਹੇਠ ਨੌਜਵਾਨਾਂ ‘ਤੇ ਐਨਐੱਸਏ ਲਾਇਆ ਜਾ ਰਿਹਾ ਹੈ। ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਪ੍ਰਰੈਸ ਨਾਲ ਗੱਲਬਾਤ ਕਰਨ ਸਮੇਂ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਦੀ ਤਰਫੋਂ ਇਸ ਅੰਦਰ ਫਿਰਕਾਪ੍ਰਸਤੀ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਪੰਜਾਬ ਅੰਦਰ ਕੇਂਦਰੀ ਸੁਰੱਖਿਆ ਬਲ ਵੱਡੀ ਪੱਧਰ ‘ਤੇ ਤਾਇਨਾਤ ਕਰਕੇ ਡਰ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਸੂਬਾ ਪ੍ਰਧਾਨ ਨੇ ਕਿਹਾ ਕਿ ਸਰਕਾਰਾਂ ਸਰਮਾਏਦਾਰੀ ਲੁੱਟ ਨੂੰ ਹੋਰ ਤੇਜ਼ ਕਰਨ ਲਈ ਅਜਿਹੇ ਬਿਰਤਾਂਤ ਸਿਰਜਦੀਆਂ ਹਨ ਉਨ੍ਹਾਂ ਕਿਹਾ ਕਿ ਸਰਮਾਏਦਾਰੀ ਦੀ ਲੁੱਟ ਨੂੰ ਹੋਰ ਤੇਜ਼ ਕਰਨ ਬਾਰੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਿਆਂਦੇ ਕਾਨੂੰਨ ਲੋਕਾਂ ਨੇ ਆਪਣੀ ਤਾਕਤ ਦੇ ਜੋਰ ਤੇ ਵਾਪਸ ਮੋੜੇ ਸਨ। ਸਰਕਾਰਾਂ ਨੂੰ ਕਾਰਪੋਰੇਟ ਘਰਾਣਿਆਂ ਸਰਮਾਏਦਾਰਾਂ ਅਤੇ ਜਗੀਰਦਾਰਾਂ ਦੀ ਲੁੱਟ ਖ਼ਿਲਾਫ਼ ਖੜ੍ਹੀ ਹੋ ਰਹੀ ਲੋਕਤੰਤਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਦਿੱਲੀ ਮੋਰਚੇ ਦੌਰਾਨ ਸੰਘਰਸ਼ੀ ਲੋਕਾਂ ਨੇ ਅਜਿਹੀਆਂ ਫੁੱਟ ਪਾਊ ਫਿਰਕਾਪ੍ਰਸਤ ਤਾਕਤਾਂ ਤੋਂ ਸੁਚੇਤ ਹੋ ਕੇ ਮੋਰਚਾ ਜਿਤਿਆ ਹੈ ਹੁਣ ਅਜਿਹੀਆਂ ਤਾਕਤਾਂ ਜੋ ਸਦਾ ਇਹ ਫਿਰਕਾਪ੍ਰਸਤੀ ਦਾ ਮਾਹੌਲ ਬਣਾਉਣ ਲਈ ਯਤਨਸ਼ੀਲ ਰਹਿੰਦੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਫਿਰਕਾਪ੍ਰਸਤੀ ਨਾਲ ਨਜਿੱਠਣ ਦੇ ਨਾਅਰੇ ਹੇਠ ਨੌਜਵਾਨ ਉੱਤੇ ਲਾਇਆ ਐਨ ਐਸ ਏ ਵਾਪਿਸ ਲਿਆ ਜਾਵੇ, ਨੌਜਵਾਨਾਂ ਨੂੰ ਪੰਜਾਬ ਅੰਦਰ ਲਿਆਂਦਾ ਜਾਵੇ ਅਤੇ ਪੰਜਾਬ ਵਿੱਚੋਂ ਕੇਂਦਰੀ ਸੁਰੱਖਿਆ ਬਲ ਤੁਰੰਤ ਵਾਪਸ ਕੀਤੀ ਜਾਵੇ। ਇਸ ਰੋਸ ਧਰਨੇ ਸਮੇਂ ਸੂਬੇ ਪ੍ਰਚਾਰ ਸਕੱਤਰ ਜਗਤਾਰ ਸਿੰਘ ਖਾਲਸਾ,ਹਰਵਿੰਦਰ ਸਿੰਘ ਲੱਡਾ, ਜਸਵੰਤ ਸਿੰਘ ਫੁੱਲਾਂਵਾਲ,ਰਣਜੀਤ ਸਿੰਘ ਘਰਾਚੋਂ, ਬਲਬੀਰ ਸਿੰਘ ਗਹੂਣੀਆਂ, ਗੋਬਿੰਦ ਸਿੰਘ, ਪਰਮਜੀਤ ਕੌਰ ਮੰਗਵਾਲ, ਜਸਵਿੰਦਰ ਕੌਰ ਵਾਲੀਆ, ਪਰਮਜੀਤ ਕੌਰ ਭਿੰਡਰਾਂ, ਮਨਜੀਤ ਕੌਰ ਬੋਲਾਵਲ ਤੋਂ ਇਲਾਵਾ ਵੱਡੀ ਗਿਣਤੀ ਚ ਕਿਸਾਨ ਅੌਰਤਾਂ ਮੌਜੂਦ ਸਨ।