ਮਲੇਰਕੋਟਲਾ 26 ਫਰਵਰੀ ( ਭਗਵਾਨ ਭੰਗੂ, ਰਿਤੇਸ਼ ਭੱਟ )-ਅਵਾਰਾ ਪਸੂਆਂ ਦੀ ਵਧਦੀ ਦਰ ਚਿੰਨਤਾ ਦਾ ਵਿਸ਼ਾ ਹੈ । ਆਵਾਰਾ ਪਸੂਆਂ ਕਈ ਵਾਰ ਸ਼ਹਿਰਾਂ ਅਤੇ ਹਾਈਵੇਅ ਤੇ ਸੜਕੀ ਹਾਦਸਿਆਂ ਦੀ ਕਾਰਨ ਬਣਦੇ ਹਨ ਅਤੇ ਕਈ ਵਾਰ ਆਵਾਰਾ ਪਸੂਅ ਕਿਸਾਨਾਂ ਦੀ ਫਸ਼ਲ ਆਦਿ ਨੂੰ ਵੀ ਨੁਕਸਾਨ ਪਹੁੰਚਦੇ ਹਨ । ਅੱਜ ਨਗਰ ਕੌਸਲ ਮਲੇਰੋਕਟਲਾ ਵਲੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਮਾਧਵੀ ਕਟਾਰੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਲੇਰਕੋਟਲਾ ਸ਼ਹਿਰ ਨਿਵਾਸੀਆਂ ਨੂੰ ਅਵਾਰਾ ਪਸੂਆਂ ਤੋਂ ਨਿਜਾਤ ਦਿਵਾਉਣ ਲਈ ਅਵਾਰਾ ਗਾਵਾਂ ਨੂੰ ਪਕੜ ਕੇ ਗਊਸ਼ਾਲਾ ਵਿੱਚ ਭੇਜਣ ਦੀ ਮੁਹਿੰਮ ਆਰੰਭ ਕੀਤੀ । ਇਸ ਗੱਲ ਦੀ ਜਾਣਕਾਰੀ ਕਾਰਜ ਸਾਧਕ ਅਫ਼ਸਰ ਮਲੇਰਕੋਟਲਾ ਸ੍ਰੀ ਵਿਕਾਸ ਉੱਪਲ ਨੇ ਦਿੱਤੀ। ਕਾਰਜ ਸਾਧਕ ਅਫ਼ਸਰ ਮਲੇਰਕੋਟਲਾ ਸ੍ਰੀ ਵਿਕਾਸ ਉੱਪਲ ਨੇ ਦੱਸਿਆ ਕਿ ਆਵਾਰਾ ਪਸੂਆਂ ਦੀ ਸਮੱਸਿਆ ‘ਤੇ ਤੁਰੰਤ ਕਾਬੂ ਪਾਉਣ ਦੀ ਲੋੜ ਹੈ। ਇਸ ਲਈ ਇਕੱਠੇ ਕੀਤੇ ਗਊ ਸੈੱਸ ਦੀ ਵਰਤੋਂ ਅਵਾਰਾ ਪਸੂਆਂ ਦੀ ਸਾਂਭ-ਸੰਭਾਲ ਲਈ ਕੀਤੀ ਜਾ ਰਹੀਂ ਹੈ ਤਾਂ ਜੋ ਇਨ੍ਹਾਂ ਅਵਾਰਾ ਪਸੂਆਂ ਨੂੰ ਗਊਸਾਲਾਵਾਂ/ਕੈਟਲ ਪੌਂਡਾਂ ਵਿੱਚ ਰੱਖਿਆ ਜਾ ਸਕੇ। ਸ਼ਹਿਰ ਦੇ ਵੱਖ ਵੱਖ ਖੇਤਰਾਂ ਤੋਂ ਕਰੀਬ ਆਵਾਰਾ 10 ਆਵਾਰਾ ਗਾਵਾਂ ਅਤੇ ਗਊਵੰਸ ਪਕੜ ਕੇ ਸ੍ਰੀ ਗਊਸ਼ਾਲਾ ਵਿਖੇ ਭੇਜੇ ਗਏ ਹਨ ਤਾਂ ਜੋ ਆਵਾਰਾ ਪਸੂਆਂ ਨਾਲ ਦਰਪੇਸ ਆ ਰਹੀਆ ਸਮੱਸਿਆਵਾ ਦਾ ਹੱਲ ਕੀਤਾ ਜਾ ਸਕੇ । ਉਨ੍ਹਾਂ ਕਿਹਾ ਕਿ ਨਗਰ ਕੌਸਲ ਮਲੇਰਕੋਟਲਾ ਵਲੋਂ ਇਹ ਕੰਮ ਨਿਰਤਰੰਣ ਤੋਰ ਤੇ ਜਾਰੀ ਰਹੇਗਾ। ਕਾਰਜ ਸਾਧਕ ਅਫ਼ਸਰ ਨੇ ਪਸੂ ਪਾਲਕਾਂ ਅਤੇ ਨਾਲ ਲੱਗਦੇ ਪਿੰਡਾਂ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗਾਵਾਂ ਆਦਿ ਨੂੰ ਸੜਕਾਂ ਤੇ ਆਵਾਰਾ ਨਾ ਛੱਡ ਜਾਉਣ ਸਗੋਂ ਧਾਰਮਿਕ ਸੰਸਥਾਵਾਂ/ਐਨ.ਜੀ.ਓਜ/ਨਿੱਜੀ ਪਾਰਟੀਆਂ ਵੱਲੋਂ ਚਲਾਈਆਂ ਜਾ ਰਹੀਆਂ ਗਊਸਾਲਾਂ ਵਿਖੇ ਛੱਡਕੇ ਜਾਣ ਤਾਂ ਜੋ ਆਵਾਰਾ ਪਸੂਆ ਕਾਰਨ ਸ਼ਹਿਰਾਂ ਵਾਪਰਨ ਵਾਲੇ ਸੜਕ ਹਾਦਸਿਆ ਨੂੰ ਰੋਕਿਆ ਜਾ ਸਕੇ ।