ਆੜ੍ਹਤੀ ਐਸੋਸੀਏਸ਼ਨ ਜਗਰਾਓਂ ਨੇ ਮੀਟਿੰਗ ਦੌਰਾਨ ਸਰਕਾਰ ਦੇ ਇਸ ਫੈਸਲੇ ਦੀ ਕੀਤੀ ਸ਼ਲਾਘਾ
ਜਗਰਾਓਂ, 12 ਅਪ੍ਰੈਲ ( ਰਾਜਨ ਜੈਨ, ਰੋਹਿਤ ਗੋਇਲ )-ਆੜ੍ਹਤੀਆ ਐਸੋਸੀਏਸ਼ਨ ਜਗਰਾਉਂ ਦੀ ਅਹਿਮ ਮੀਟਿੰਗ ਪੁਰਾਣੀ ਦਾਣਾ ਮੰਡੀ ਧਰਮਸ਼ਾਲਾ ਵਿਖੇ ਪ੍ਰਧਾਨ ਕਨ੍ਹਈਆ ਲਾਲ ਬਾਂਕਾ ਦੀ ਅਗੁਵਾਈ ਹੇਠ ਹੋਈ। ਜਿਸ ਵਿਚ ਆੜ੍ਹਤੀਆ ਐਸੋਸੀਏਸ਼ਨ ਦੀ ਕਾਰਜਕਰਨੀ ਅਤੇ ਐਗਜੈਕਟਿਵ ਕਮੇਟੀ ਦਾ ਵਿਸਥਾਰ ਕਰਦੇ ਹੋਏ ਸਵਰਨਜੀਤ ਸਿੰਘ ਗਿੱਲ ਨੂੰ ਵਾਇਸ ਚੇਅਰਮੈਨ , ਜਗਜੀਤ ਸਿੰਘ ਸਿੱਧੂ ਨੂੰ ਸੀਨੀਅਰ ਵਾਇਸ ਪ੍ਰਧਾਨ, ਗੁਰਮਿਤ ਸਿੰਘ ਦੋਧਰ ਵਾਇਸ ਪ੍ਰਧਾਨ, ਭੁਸ਼ਨ ਗੋਇਲ, ਮੰਗਤ ਰਾਮ, ਰਵੀ ਗੋਇਲ ( ਤਿੰਨੇ ਐਗਜੈਕਟਿਵ ਮੈਂਬਰ) ਲਏ ਗਏ। ਇਸ ਮੌਕੇ ਐਸੋਸੀਏਸ਼ਨ ਵਲੋਂ ਕੁਦਰਤੀ ਕਹਿਰ ਨਾਲ ਨੁਕਸਾਨੀ ਫਸਲਾੰ ਦੀ ਖ੍ਰੀਦ ਤੇ ਕੇਂਦਰ ਸਰਕਾਰ ਵਲੋਂ ਕਣਕ ਦੀ ਖਰੀਦ ਦੇ ਮਾਪਦੰਡ ਵਿਚ ਗ੍ਰੇਡ ਬਣਾਕੇ ਕੁਆਲਟੀ ਕੱਟ ਲਾ ਕੇ ਕਿਸਾਨ ਨਾਲ ਕੀਤੀ ਗਈ ਬੇਇਨਲਾਫੀ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਕੇਂਦਰ ਸਰਕਾਰ ਵਲੋਂ ਲਗਾਏ ਗਏ ਸਭ ਤਰ੍ਹਾਂ ਦੇ ਕੱਟਾਂ ਦੀ ਭਰਪਾਈ ਪੰਜਾਬ ਸਰਕਾਰ ਵਲੋਂ ਕਰਨ ਅਆਤੇ ਕਿਸਾਨਾਂ ਦੀ ਫਸਲ ਨੂੰ ਐਮਐਸਪੀ ਰੇਟ ਤੇ ਖ੍ਰੀਦ ਕਰਨ ਦਾ ਐਲਾਣ ਕਰਕੇ ਕਿਸਾਨਾਂ ਦੇ ਹੱਕ ਵਿਚ ਖੜ੍ਹਣ ਦੀ ਮਿਸਾਲ ਪੇਸ਼ ਕੀਤੀ ਗਈ, ਉਸਦਾ ਭਰਪੂਰ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਕਨ੍ਹਈਆ ਲਾਲ ਬਾਂਕਾ ਨੇ ਐਲਾਣ ਕੀਤਾ ਕਿ ਮੰਡੀਆਂ ਵਿਚ ਡਿਜੀਟਲ ਕੰਡੇ ਦਾ ਪੂਰਨ ਬਾਈਕਾਟ ਕਰਕੇ ਪੁਰਾਣੇ ਫਰਸ਼ੀ ਕੰਡੇ ਦੀ ਵਰਤੋ ਕੀਤੀ ਜਾਵੇਗੀ। ਆੜ੍ਵਤੀਆ ਕਿਸੇ ਵੀ ਕਿਸਮ ਦਾ ਕੋਈ ਵੀ ਆਨਲਾਈਨ ਗੇਟ ਪਾਸ ਨਹੀਂ ਕਟੇਗਾ ਇਹ ਕੰਮ ਸਰਕਾਰੀ ਖਰੀਦ ਏਜੰਸੀਆ ਜੋ ਉਨ੍ਹਾਂ ਨੂੰ ਹੀ ਕਰਨਾ ਪਏਗਾ। ਆੜ੍ਹਤੀਆ ਵਲੋਂ ਸੀਜਨ ਵਿਚ ਐਫਸੀਆਈ ਦਾ ਪੂਰਨ ਬਾਈਕਾਟ ਕੀਤਾ ਜਾਵੇਗਾ। ਸਰਕਾਰ ਵਲੋ ਜਾਰੀ ਹਿਦਾਇਤ ਮੁਤਾਬਕ ਜਲਦ ਤੋਂ ਜਲਦ ਅਲਾਟਡ ਐਫਸੀਆਈ ਮੰਡੀ ਵਿਚ ਸਟੇਟ ਏਜੰਸੀ ਦੀ ਖਰੀਦ ਸ਼ੇਅਰ ਕੀਤੀ ਜਾਵੇ ਅਤੇ ਸਰਕਾਰ ਆੜ੍ਹਤੀਆ ਦਾ ਪਿਛਲਾ ਲੇਬਰ ਕਮਿਸ਼ਨ ਦਾ ਬਕਾਇਆ ਐਫਸੀਆਈ ਤੋਂ ਆੜਤੀਏ ਨੂੰ ਦੁਆਵੇ।