ਪ੍ਰਧਾਨ ਪਰਮਿੰਦਰ ਸਿੰਘ, ਸੈਕਟਰੀ ਸ਼ਰਨਦੀਪ ਸਿੰਘ ਬੈਨੀਪਾਲ ਅਤੇ ਕੈਸ਼ੀਅਰ ਲਾਇਨ ਗੁਰਪ੍ਰੀਤ ਸਿੰਘ ਛੀਨਾ
ਜਗਰਾਓਂ, 9 ਅਪ੍ਰੈਲ ( ਹਰਪ੍ਰੀਤ ਸਿੰਘ ਸੱਗੂ) – ਲਾਇਨ ਕਲੱਬ ਜਗਰਾਓਂ ਮੇਨ ਦੀ ਨੋਮੀਨੇਸ਼ਨ ਕਮੇਟੀ ਦੇ ਚੇਅਰਮੈਨ ਐਮ.ਜ਼ੇ.ਐੱਫ ਲਾਇਨ ਦਵਿੰਦਰ ਸਿੰਘ ਤੂਰ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ ਮੀਟਿੰਗ ਹੋਈ। ਮੀਟਿੰਗ ਵਿੱਚ ਸਰਬਸੰਮਤੀ ਨਾਲ ਅਗਲੇ ਵਰ੍ਹੇ 2024-25 ਲਈ ਨਵੀਂ ਟੀਮ ਚੁਣੀ ਗਈ, ਜਿਸ ਵਿੱਚ ਫਸਟ ਵਾਈਸ ਪ੍ਰੈਜ਼ੀਡੈਂਟ ਲਾਇਨ ਪਰਮਿੰਦਰ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ, ਐਮ.ਜ਼ੇ.ਐੱਫ ਲਾਇਨ ਸ਼ਰਨਦੀਪ ਸਿੰਘ ਬੈਨੀਪਾਲ (ਪਾਸਟ ਪ੍ਰੈਜ਼ੀਡੈਂਟ) ਨੂੰ ਸੈਕਟਰੀ,ਲਾਇਨ ਗੁਰਪ੍ਰੀਤ ਸਿੰਘ ਛੀਨਾ ਨੂੰ ਕੈਸ਼ੀਅਰ ਅਤੇ ਲਾਇਨ ਹਰਪ੍ਰੀਤ ਸਿੰਘ ਸੱਗੂ ਨੂੰ ਪੀ.ਆਰ. ਉ. ਚੁਣਿਆ ਗਿਆ। ਚੁਣੇ ਗਏ ਪ੍ਰਧਾਨ ਨੂੰ ਬਾਕੀ ਦੀ ਟੀਮ ਚੁਨਣ ਦੇ ਅਧਿਕਾਰ ਦਿੱਤੇ ਗਏ। ਮੌਜੂਦਾ ਪ੍ਰਧਾਨ ਲਾਇਨ ਅਮਰਿੰਦਰ ਸਿੰਘ ਅਤੇ ਬਾਕੀ ਮੈਂਬਰ ਸਹਿਬਾਨ ਨੇ ਚੁਣੀ ਗਈ ਸਾਰੀ ਟੀਮ ਨੂੰ ਢੇਰ ਸਾਰੀਆਂ ਮੁਬਾਰਕਾਂ ਦਿੱਤੀਆਂ ਅਤੇ ਵਾਅਦਾ ਕੀਤਾ ਕਿ ਸਮੁੱਚੇ ਲਾਇਨ ਕਲੱਬ ਜਗਰਾਓਂ ਮੇਨ ਦੇ ਮੈਂਬਰ ਲਾਇਨ ਪਰਮਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜਨਗੇ, ਜਿੱਥੇ ਵੀ ਕਿਸੇ ਮੈਂਬਰ ਸਹਿਬਾਨ ਦੀ ਜ਼ਰੂਰਤ ਹੋਵੇਗੀ, ਵੱਧ ਚੜ੍ਹ ਕੇ ਸਾਥ ਦੇਵਾਂਗੇ। ਨਵੇਂ ਬਣੇ ਪ੍ਰਧਾਨ ਲਾਇਨ ਪਰਮਿੰਦਰ ਸਿੰਘ ਨੇ ਵੀ ਸਾਰੇ ਲਾਇਨ ਮੈਂਬਰਾਂ ਦਾ ਉਹਨਾਂ ਨੂੰ ਪ੍ਰਧਾਨ ਬਣਾਉਣ ਲਈ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕੇ ਉਹ ਅਤੇ ਉਹਨਾਂ ਦੀ ਸਮੁੱਚੀ ਟੀਮ ਕਲੱਬ ਨੂੰ ਹੋਰ ਬੁਲੰਦੀਆਂ ਤੇ ਪਹੁੰਚਾਉਣ ਲਈ ਦਿਨ ਰਾਤ ਇੱਕ ਕਰ ਦੇਣਗੇ। ਇਸ ਮੌਕੇ ਪ੍ਰਧਾਨ ਲਾਇਨ ਅਮਰਿੰਦਰ ਸਿੰਘ, ਸੈਕਟਰੀ ਲਾਇਨ ਹਰਪ੍ਰੀਤ ਸਿੰਘ ਸੱਗੂ, ਕੈਸ਼ੀਅਰ ਲਾਇਨ ਗੁਰਪ੍ਰੀਤ ਸਿੰਘ ਛੀਨਾ, ਪੀ. ਆਰ. ਉ. ਲਾਇਨ ਰਾਜਿੰਦਰ ਸਿੰਘ ਢਿੱਲੋ, ਐੱਮ.ਜ਼ੇ.ਐਫ. ਲਾਇਨ ਦਵਿੰਦਰ ਸਿੰਘ ਤੂਰ, ਲਾਇਨ ਪਰਮਿੰਦਰ ਸਿੰਘ, ਐੱਮ.ਜ਼ੇ.ਐਫ ਲਾਇਨ ਸ਼ਰਨਦੀਪ ਸਿੰਘ ਬੈਨੀਪਾਲ , ਐਡਵੋਕੇਟ ਲਾਇਨ ਮਹਿੰਦਰ ਸਿੰਘ ਸਿੱਧਵਾਂ, ਲਾਇਨ ਕਮਲਜੀਤ ਸਿੰਘ ਮੱਲਾ,ਇੰਦਰਪਾਲ ਸਿੰਘ ਢਿੱਲੋਂ, ਲਾਇਨ ਨਿਰਭੈ ਸਿੰਘ ਸਿੱਧੂ, ਲਾਇਨ ਪਰਮਵੀਰ ਸਿੰਘ ਗਿੱਲ, ਐੱਮ.ਜ਼ੇ.ਐਫ ਲਾਇਨ ਹਰਮਿੰਦਰ ਸਿੰਘ ਬੋਪਾਰਾਏ, ਲਾਇਨ ਜਸਜੀਤ ਸਿੰਘ ਮੱਲ੍ਹੀ, ਲਾਇਨ ਭਰਤ ਬਾਂਸਲ, ਲਾਇਨ ਮਨਜੀਤ ਸਿੰਘ ਮਠਾੜੂ, ਲਾਇਨ ਐਡਵੋਕੇਟ ਵਿਵੇਕ ਭਾਰਦਵਾਜ , ਲਾਇਨ ਅਵਤਾਰ ਸਿੰਘ ਸੰਘੇੜਾ,ਲਾਇਨ ਅਮਰਜੀਤ ਸਿੰਘ ਸੋਨੂੰ ਹਾਜ਼ਿਰ ਸਨ।