ਜਗਰਾਉਂ, 9 ਅਪ੍ਰੈਲ ( ਬਲਦੇਵ ਸਿੰਘ )-ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ, ਮੋਤੀ ਬਾਗ, ਗਲੀ ਨੰਬਰ 3, ਕੱਚਾ ਮਲਕ ਰੋਡ ਜਗਰਾਉਂ ਵਿਖੇ,ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਸੰਗਤ ਅਤੇ ਗੁਰਮੁੱਖ ਸਿੰਘ (ਯੂ ਐਸ ਏ) ਹੁਰਾਂ ਦੇ ਵਿਸ਼ੇਸ਼ ਸਹਿਯੋਗ ਸਦਕਾ ਸਮੂਹਿਕ ਆਨੰਦ ਕਾਰਜ ਸਮਾਗਮ,ਮਿਤੀ 28 ਅਪ੍ਰੈਲ 2024 (ਐਤਵਾਰ) ਨੂੰ ਹੋ ਰਿਹਾ ਹੈ ਜੇਕਰ ਕਿਸੇ ਮਾਈ ਭਾਈ ਦੇ ਸਪੰਰਕ ਵਿੱਚ ਅਜਿਹਾ ਕੋਈ ਵੀ ਪਰਿਵਾਰ ਹੋਵੇ ਤਾਂ ਉਹ ਮਿਤੀ 10 ਅਪ੍ਰੈਲ ਤੱਕ ਗੁਰਦੁਆਰਾ ਸਾਹਿਬ ਆ ਕੇ ਪ੍ਰਬੰਧਕ ਕਮੇਟੀ ਮੈਂਬਰਜ਼ ਕੋਲ ਵੇਰਵੇ ਨੋਟ ਕਰਵਾ ਸਕਦਾ ਹੈ। ਸਮੂਹ ਸੰਗਤਾਂ ਨੂੰ ਪਰਿਵਾਰ ਸਮੇਤ ਹਾਜ਼ਰੀਆਂ ਭਰਨ ਲਈ ਬੇਨਤੀ ਕੀਤੀ ਜਾਂਦੀ ਹੈ।