ਜਗਰਾਓਂ, 8 ਅਪ੍ਰੈਲ ( ਵਿਕਾਸ ਮਠਾੜੂ, ਮੋਹਿਤ ਜੈਨ)-ਭੱਦਰਕਾਲੀ ਰੋਡ ਪ੍ਰਾਚੀਨ ਸੀਤਲਾ ਮਾਤਾ ਮੰਦਿਰ ਵਿੱਚ ਸਥਿਤ ਸਾਈ ਮੰਦਰ ਵਿੱਚ ਬੀਤੇ ਦਿਨੀ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਗਿਆ। ਸਾਈ ਮੰਦਰ ਕਮੇਟੀ ਦੇ ਉੱਘੇ ਮੈਂਬਰ ਅਜੈ ਸੋਨੀ, ਨਵੀਨ ਖੰਨਾ ਅਤੇ ਪ੍ਰਿੰਸ ਤਲਵਾਰ ਨੇ ਦੱਸਿਆ ਕਿ ਇਸ ਮੈਡੀਕਲ ਕੈਂਪ ਨੂੰ ਖਾਸ ਤੌਰ ਤੇ ਸਾਈ ਬਾਬਾ ਦੇ 13ਵੇਂ ਮੂਰਤੀ ਸਥਾਪਨਾ ਦਿਵਸ ਨੂੰ ਮੁੱਖ ਰੱਖਦਿਆਂ ਹੋਇਆ ਲਗਾਇਆ ਗਿਆ ਹੈ ।ਜਿਸ ਦਾ ਉਦਘਾਟਨ ਬਲਵਿੰਦਰ ਬੰਸਲ ,ਨਵੀਨ ਗੋਇਲ ਅਤੇ ਅਜੈ ਗੋਇਲ ਦੁਆਰਾ ਕੀਤਾ ਗਿਆ ।ਇਸ ਮੈਡੀਕਲ ਕੈਂਪ ਵਿੱਚ ਦੰਦਾਂ ਦੇ ਮਸ਼ਹੂਰ ਡਾਕਟਰ ਮਨਵੀਰ ਕੌਰ, ਫਿਜੀਓਥੈਰਪੀਸਟ ਡਾਕਟਰ ਰਜਤ ਖੰਨਾ ਅਤੇ ਜਨਰਲ ਪ੍ਰੈਕਟੀਸ਼ਨਰ ਡਾਕਟਰ ਸੂਰਿਅਕਾਂਤ ਸਿੰਗਲਾ ਦੁਆਰਾ ਮਰੀਜ਼ਾਂ ਦਾ ਚੈੱਕ ਅਪ ਕੀਤਾ ਗਿਆ। ਮਰੀਜ਼ਾਂ ਦੇ ਟੈਸਟ ਅਤੇ ਦਵਾਈਆਂ ਉਹਨਾਂ ਨੂੰ ਮੁਫਤ ਵਿੱਚ ਦਿੱਤੀਆਂ ਗਈਆਂ । ਮੈਡੀਕਲ ਕੈਂਪ ਦੀ ਇਸ ਸੇਵਾ ਵਿੱਚ ਮਾਹਰ ਡਾਕਟਰਾਂ ਤੋਂ ਇਲਾਵਾ ਮੰਦਰ ਕਮੇਟੀ ਜਗਰਾਉਂ ਦੇ ਮੈਂਬਰ ਅਜੇ ਸੋਨੀ, ਨਵੀਨ ਖੰਨਾ, ਪ੍ਰਿੰਸ ਤਲਵਾਰ, ਰਾਮਜੀ, ਨਵਨੀਤ ਜੈਨ, ਨੀਰਜ ਚੱਡਾ, ਪੰਕਜ , ਕਮਲ ਬੰਸਲ, ਸੁਨੀਲ ਮੱਕੜ ,ਮੰਗਾ ,ਆਸੂ, ਹਰਸ਼ਿਤ, ਵਿਸ਼ਾਲ, ਰਾਘਵ, ਦੀਪਕ, ਚਿਰਾਗ, ਵਿੱਕੀ ਸ਼ਰਮਾ, ਅਤੇ ਸਤਪਾਲ ਮੌਜੂਦ ਸਨ।ਦਿੱਤੀ ਗਈ ਜਾਣਕਾਰੀ ਅਨੁਸਾਰ ਸ੍ਰੀ ਸਾਈ ਬਾਬਾ ਦੇ ਤੇਰਵੇਂ ਮੂਰਤੀ ਸਥਾਪਨਾ ਨੂੰ ਮੁੱਖ ਰੱਖਦਿਆਂ ਇੱਕ ਮਹੀਨਾ ਪਹਿਲਾਂ ਤੋਂ ਹੀ ਤਿਆਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਸਨ ਹਰ ਐਤਵਾਰ ਸ੍ਰੀ ਸਾਈ ਮੰਦਰ ਕਮੇਟੀ ਦੁਆਰਾ ਕੱਢੀ ਜਾਂਦੀ ਪਾਲਕੀ ਹਰ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਭਗਤਾਂ ਦੇ ਘਰ ਪਹੁੰਚ ਕੇ ਸਾਈ ਦੇ ਗੁਣਗਾਨ ਦੀਆਂ ਰੌਣਕਾਂ ਲਾਉਂਦੀ ਰਹੀ। ਉਹਨਾਂ ਇਹ ਵੀ ਦੱਸਿਆ ਕਿ 11 ਅਪਰੈਲ ਨੂੰ ਸ਼ੋਭਾ ਯਾਤਰਾ ਦੇ ਰੂਪ ਵਿੱਚ ਸਾਈ ਪਾਲਕੀ ਪੂਰੇ ਸ਼ਹਿਰ ਦੇ ਵਿੱਚ ਬੜੇ ਧੂਮ ਧਾਮ ਨਾਲ ਕੱਢੀ ਜਾਵੇਗੀ ਅਤੇ 12 ਅਪ੍ਰੈਲ ਨੂੰ ਸਾਈ ਮੂਰਤੀ ਸਥਾਪਨਾ ਦਿਵਸ ਦੇ ਮੌਕੇ ਤੇ ਸ਼ਾਮ ਸਾਢੇ ਸੱਤ ਤੋਂ ਸਾਈ ਇੱਛਾ ਤੱਕ ਮੰਦਰ ਦੇ ਦਰਬਾਰ ਵਿੱਚ ਸਾਈ ਸੰਕੀਰਤਨ ਦਾ ਵਿਸ਼ਾਲ ਪ੍ਰੋਗਰਾਮ ਰੱਖਿਆ ਗਿਆ ਹੈ । ਜਿਸ ਵਿੱਚ ਸ਼ਾਸਤਰੀ ਨਗਰ ਤੋਂ ਸ਼੍ਰੀਮਤੀ ਬਵਿਤਾ ਬਾਂਸਲ ਅਤੇ ਕੁਮਾਰੀ ਨੇਹਾ ਰਾਣਾ ਜਮਨਾ ਨਗਰ ਵਾਲੇ ਆਪਣੀ ਮਧੁਰ ਆਵਾਜ਼ ਨਾਲ ਸਾਈ ਬਾਬਾ ਦੇ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ।ਸਾਈ ਮੰਦਰ ਕਮੇਟੀ ਦੁਆਰਾ ਨਗਰ ਨਿਵਾਸੀਆਂ ਨੂੰ ਇਹ ਬੇਨਤੀ ਕੀਤੀ ਗਈ ਕਿ ਉਹ ਇਸ ਮੌਕੇ ਤੇ ਬਾਬਾ ਜੀ ਦੇ ਮੰਦਰ ਪਹੁੰਚ ਕੇ ਸਾਈ ਬਾਬਾ ਦੀ ਮਹਿਮਾ ਦਾ ਗੁਣਗਾਨ ਸੁਣਨ ਅਤੇ ਆਪਣਾ ਜੀਵਨ ਸਫਲ ਕਰਨ ।ਇਸ ਮੌਕੇ ਤੇ ਸਾਈ ਨਾਮ ਦਾ ਲੰਗਰ – ਭੰਡਾਰਾ ਅਟੁੱਟ ਵਰਤਾਇਆ ਜਾਵੇਗਾ।