ਸਿੱਧਵਾਂਬੇਟ, 11 ਮਈ ( ਬੌਬੀ ਸਹਿਜਲ, ਧਰਮਿੰਦਰ )-ਸਿਧਵਾਂਬੇਟ ਥਾਣੇ ਦੀ ਪੁਲਿਸ ਪਾਰਟੀ ਨੇ ਇੱਕ ਗੱਡੀ ਵਿੱਚ ਹੈਰੋਇਨ ਲੈ ਕੇ ਜਾ ਰਹੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਏ.ਐਸ.ਆਈ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਪਿੰਡ ਅੱਬੂਪੁਰਾ ਦੇ ਬੱਸ ਸਟੈਂਡ ’ਤੇ ਚੈਕਿੰਗ ਲਈ ਮੌਜੂਦ ਸਨ। ਉਥੇ ਇਤਲਾਹ ਮਿਲੀ ਕਿ ਸਤਪਾਲ ਸਿੰਘ ਉਰਫ਼ ਪਾਲੂ ਅਤੇ ਉਸ ਦੀ ਪਤਨੀ ਸੰਦੀਪ ਕੌਰ ਵਾਸੀ ਖੋਲਿਆਂ ਵਾਲਾ ਖੂਹ ਮਲਸੀਹਾਂ ਬਾਜਾਨ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਗੁਰਿੰਦਰ ਸਿੰਘ ਉਰਫ ਗੋਲਡੀ ਵਾਸੀ ਚੱਪੜਾ, ਹਰਿੰਦਰ ਸਿੰਘ ਅਤੇ ਹਰਕਮਲ ਸਿੰਘ ਵਾਸੀ ਸਿੱਧਵਾਂਬੇਟ ਹੈਰੋਇਨ ਲੈ ਕੇ ਟੋਇਟਾ ਇਨੋਵਾ ਗੱਡੀ ਵਿੱਚ ਸਿੱਧਵਾਂਬੇਟ ਵੱਲ ਆ ਰਹੇ ਸਨ। ਇਸ ਸੂਚਨਾ ’ਤੇ ਪਿੰਡ ਅੱਬੂਪੁਰਾ ਸੇਮ ਪੁਲ ’ਤੇ ਨਾਕਾਬੰਦੀ ਕਰਕੇ ਇਨੋਵਾ ਗੱਡੀ ’ਚ ਸਵਾਰ ਗੁਰਿੰਦਰ ਸਿੰਘ ਉਰਫ ਗੋਲਡੀ ਵਾਸੀ ਚੱਪੜਾਂ, ਹਰਿੰਦਰ ਸਿੰਘ ਅਤੇ ਹਰਕਮਲ ਸਿੰਘ ਵਾਸੀ ਸਿੱਧਵਾਂਬੇਟ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਸੱਤਪਾਲ ਸਿੰਘ ਉਰਫ਼ ਪਾਲੂ ਅਤੇ ਉਸ ਦੀ ਪਤਨੀ ਸੰਦੀਪ ਕੌਰ ਵਾਸੀ ਖੋਲੀਆਂ ਵਾਲਾ ਖੂਹ ਮਲਸੀਹਾਂ ਬਾਜਨ ਅਜੇ ਵੀ ਪੁਲੀਸ ਦੀ ਪਕੜ ਤੋਂ ਬਾਹਰ ਹਨ। ਇਨ੍ਹਾਂ ਸਾਰਿਆਂ ਖ਼ਿਲਾਫ਼ ਥਾਣਾ ਸਿੱਧਵਾਂਬੇਟ ਵਿਖੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।