ਨਿਹਾਲ ਸਿੰਘ ਵਾਲਾ, 21 ਦਸੰਬਰ ( ਕੁਲਵਿੰਦਰ ਸਿੰਘ ): -ਜਫਰਨਾਮਾ ਵੈਲਫੇਅਰ ਕਲੱਬ ਰਜਿ ਪੱਤੋ ਹੀਰਾ ਸਿੰਘ ਵੱਲੋ ਜਿਲਾ ਰੂਰਲ ਐੰਨ ਜੀ ਓ ਕਲੱਬਜ ਐਸੋਸੀਏਸ਼ਨ ਮੋਗਾ ਦੇ ਸਹਿਯੋਗ ਨਾਲ ਪਹਿਲਾ ਖੂਨਦਾਨ ਕੈੰਪ ਗੁਰਦੁਆਰਾ ਗੁਰੂਸਰ ਪੱਤੋ ਹੀਰਾ ਸਿੰਘ ਵਿਖੇ ਲਾਇਆ ਗਿਆ । ਖੂਨਦਾਨ ਕੈੰਪ ਦੌਰਾਨ 35 ਖੂਨਦਾਨੀਆ ਨੇ ਖੂਨਦਾਨ ਕੀਤਾ। ਬਲੱਡ ਬੈਂਕ ਸਿਵਲ ਹਸਪਤਾਲ ਮੋਗਾ ਤੋ ਆਈ ਟੀਮ ਨੇ ਡਾਂ ਸੁਮੀ ਗੁਪਤਾ ਦੀ ਅਗਵਾਈ ਚ ਬਲੱਡ ਦੇ ਯੂਨਿਟ ਇਕੱਤਰ ਕੀਤੇ । ਇਸ ਮੌਕੇ ਜਿਲਾ ਰੂਰਲ ਐੰਨ ਜੀ ਓ ਕਲੱਬਜ ਐਸੋਸੀਏਸ਼ਨ ਮੋਗਾ ਦੇ ਚੀਫ ਪੈਟਰਨ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਦੇ ਪ੍ਰਧਾਨ ਮਹਿੰਦਰ ਪਾਲ ਲੂੰਬਾ ਨੇ ਨੌਜਵਾਨਾ ਨੂੰ ਖੂਨਦਾਨ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ 18 ਤੋ 65 ਸਾਲ ਦੀ ਉਮਰ ਦਾ ਹਰ ਤੰਦਰੁਸਤ ਵਿਅਕਤੀ, ਜਿਸ ਦਾ ਭਾਰ 45 ਕਿਲੋ ਤੋ ਉਪਰ ਹੋਵੇ, ਹਰ ਤਿੰਨ ਮਹੀਨਿਆ ਬਾਅਦ ਖੂਨਦਾਨ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨਾ ਸਰੀਰਕ ਮਾਨਸਿਕ ਅਤੇ ਸਮਾਜਿਕ ਤੰਦਰੁਸਤੀ ਦੀ ਵੀ ਨਿਸ਼ਾਨੀ ਹੈ ਕਿਉਂਕਿ ਇਨ੍ਹਾਂ ਤਿੰਨਾਂ ਪੱਖਾਂ ਤੋਂ ਤੰਦਰੁਸਤ ਵਿਅਕਤੀ ਹੀ ਖੂਨਦਾਨ ਕਰਨ ਲਈ ਅੱਗੇ ਆਉੰਦਾ ਹੈ। ਇਸ ਸਮੇ ਜਫਰਨਾਮਾ ਵੈਲਫੇਅਰ ਕਲੱਬ ਰਜਿ ਪੱਤੋ ਹੀਰਾ ਸਿੰਘ ਵੱਲੋ ਖੂਨਦਾਨੀਆ ਦਾ ਸਰਟੀਫਿਕੇਟ ਅਤੇ ਮੈਡਲਾਂ ਨਾਲ ਸਨਮਾਨ ਕੀਤਾ ਗਿਆ ਤੇ ਪਹੁੰਚੇ ਹੋਏ ਜਿਲਾ, ਬਲਾਕ ਤੇ ਪਿੰਡ ਦੇ ਰਾਜਨੀਤਕ ਧਾਰਮਿਕ, ਸਮਾਜ ਸੇਵੀ ਆਗੂਆ ਦਾ ਟਰਾਫੀਆ ਨਾਲ ਸਨਮਾਨ ਕੀਤਾ ਗਿਆ ਤੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਿਆ। ਇਸ ਸਮੇ ਸਿਟੀ ਰੂਰਲ ਐਂਨ ਜੀ ਓ ਦੇ ਚੈਅਰਮੈਨ ਗੁਰਸੇਵਕ ਸਿੰਘ ਸੰਨਿਆਸੀ,ਹਰਜਿੰਦਰ ਸਿੰਘ ਚੁਗਾਵਾ ਚੈਅਰਮੈਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ, ਐਸ ਐਮ ਓ ਪੱਤੋ ਹੀਰਾ ਸਿੰਘ ਡਾਂ ਸੰਜੇ ਕੁਮਾਰ , ਬਾਬਾ ਇੰਦਰਦਾਸ ਜੀ ਪੱਤੋ ਹੀਰਾ ਸਿੰਘ, ਹਰਵਿੰਦਰ ਸਿੰਘ ਕੁੱੱਸਾ, ਲੋਕ ਸਭਾ ਹਲਕਾ ਫਰੀਦਕੋਟ ਇੰਚਾਰਜ ਪਰਮਿੰਦਰ ਸਿੰਘ ਡਿੰਪਲ, ਇੰਟਕ ਜਿਲਾ ਪ੍ਰਧਾਨ ਮਨਪ੍ਰੀਤ ਸਿੰਘ ਭੱਟੀ, ਬਲਾਕ ਰੂਰਲ ਐਂਨ ਕਲੱਬਜ ਐਸੋਸੀਏਸ਼ਨ ਨਿਹਾਲ ਸਿੰਘ ਵਾਲਾ ਪ੍ਰਧਾਨ ਜਸਵੀਰ ਸਿੰਘ ਜੱਸੀ ਦੀਨਾ, ਬਲਾਕ ਰੂਰਲ ਐਂਨ ਕਲੱਬਜ ਐਸੋਸੀਏਸ਼ਨ ਨਿਹਾਲ ਸਿੰਘ ਵਾਲਾ ਚੈਅਰਮੈਨ ਗੁਰਚਰਨ ਸਿੰਘ ਰਾਜੂ ਪੱਤੋ , ਜਫਰਨਾਮਾ ਵੈਲਫੇਅਰ ਕਲੱਬ ਰਜਿ ਪੱਤੋ ਹੀਰਾ ਸਿੰਘ ਪ੍ਰਧਾਨ ਚਮਕੌਰ ਸਿੰਘ, ਕਲੱਬ ਕੈਸੀਅਰ ਗੁੁਰਤੇੇਜ ਸਿੰਘ ਜੋਤੀ , ਕਲੱੱਬ ਸੈਕਟਰੀ ਬਲਜਿੰਦਰ ਸਿੰਘ ਬਾਬਾ ਪੱਤੋ, ਭਜਨ ਸਿੰਘ ਮੈਬਰ ਸੋਸਾਇਟੀ, ਲੇਖਕ ਪ੍ਰਸੋਤਮ ਪੱਤੋ, ਲੇਖਕ ਹਰਪ੍ਰੀਤ ਪੱਤੋ, ਜਗਦੇਵ ਸਿੰਘ ਹਿੰਮਤਪੁਰਾ, ਹਾਕਮ ਸਿੰਘ ਭੱਟੀ, ਮਨਪ੍ਰੀਤ ਸਿੰਘ ਪੱਤੋ ਸਤਨਾਮ ਸਿੰਘ , ਹਰਬੰਸ ਸਿੰਘ , ਬਾਰਾ ਸਿੰਘ ਫੌਜੀ, ਨਿਰਮਲ ਸਿੰਘ ਨਿੰੰਮਾ ਬੁਰਜ, ਡਾ ਰੇਸ਼ਮ ਸਿੰਘ, ਜਥੇਦਾਰ ਹਰਦੀਪ ਸਿੰਘ, ਕਲੱਬ ਆਗੂ ਮੱਟੂ ਪੱਤੋ, ਡਾ ਕੁਲਵੰਤ ਸਿੰਘ ਗਰੇਵਾਲ ਆਪ ਆਗੂ ਆਦਿ ਹਾਜ਼ਰ ਸਨ ।

