ਜਗਰਾਓਂ, 2 ਜਨਵਰੀ ( ਬਲਦੇਵ ਸਿੰਘ ) -ਗੁਰਦੁਆਰਾ ਸੀ੍ ਭਜਨਗੜ੍ਹ ਸਾਹਿਬ ਮੋਤੀ ਬਾਗ ਗਲੀ ਨੰਬਰ 3, ਕੱਚਾ ਮਲਕ ਰੋਡ ਜਗਰਾਉਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਬਾਬਾ ਸੰਤ ਸਿੰਘ ਜੀ (ਸਥਾਨ ਭਜਨਗੜ੍ਹ ਸਾਹਿਬ ਵਾਲੇ ) ਦੀ ਮਿੱਠੀ ਯਾਦ ਨੂੰ ਸਮਰਪਿਤ 10 ਮਾਘ (23 ਜਨਵਰੀ 2023) ਦਿਨ ਸੋਮਵਾਰ ਨੂੰ ਗੁਰਮਤਿ ਸਮਾਗਮ ਹੋ ਰਿਹਾ ਹੈ। ਇਸ ਸਮਾਗਮ ਵਿੱਚ ਭਾਈ ਸਾਹਿਬ ਭਾਈ ਕੁਲਜੀਤ ਸਿੰਘ, ਭਾਈ ਨਿਰਮਲ ਸਿੰਘ ਖੇੜਾ ਜਲੰਧਰ ਵਾਲੇ, ਭਾਈ ਸਰਬਜੀਤ ਸਿੰਘ ਰੰਗੀਲਾ ਦੁਰਗ ਮਹਾਂਰਾਸ਼ਟਰ ਵਾਲੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨੌਂ ਨਿਹਾਲ ਕਰਨਗੇ ।ਪ੍ਰਬੰਧਕ ਕਮੇਟੀ ਵੱਲੋਂ ਇਹ ਵੀ ਦੱਸਿਆ ਹੈ ਕਿ ਸੰਗਤ ਵਲੋਂ ਕਿਸੇ ਨੇ ਵੀ ਸੀ੍ ਆਖੰਡ ਪਾਠ ਸਾਹਿਬ ਦੀ ਸੇਵਾ ਲੈਣੀ ਹੋਵੇ ਤਾਂ ਉਹ 15 ਜਨਵਰੀ ਤੱਕ ਗੁਰਦੁਆਰਾ ਦੇ ਪ੍ਰਬੰਧਕ ਸੀ੍ ਗੁਰਪ੍ਰੀਤ ਸਿੰਘ ਜੀ ਨੂੰ ਮਿਲ ਸਕਦਾ ਹੈ। ਇਹ ਸਮਾਗਮ ਸਵੇਰੇ 8 ਵਜੇ ਤੋਂ ਦੁਪਹਿਰ ਇੱਕ ਵਜੇ ਤੱਕ ਚੱਲੇਗਾ।ਪ੍ਰਬੰਧਕਾ ਵੱਲੋਂ ਸਮੂਹ ਸੰਗਤਾਂ ਨੂੰ ਪਰਿਵਾਰ ਸਮੇਤ ਹਾਜ਼ਰੀਆਂ ਭਰਨ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਮਾਗਮ ਦੀ ਸੰਪੂਰਨਤਾ ਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ।
