ਜਗਰਾਉਂ, 11 ਮਈ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਇਨਕਲਾਬੀ ਕੇਂਦਰ ਪੰਜਾਬ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਵਫਦ ਕੰਵਲਜੀਤ ਖੰਨਾ ਦੀ ਅਗਵਾਈ ਚ ਸਥਾਨਕ ਐਸ ਡੀ ਐਮ ਨੂੰ ਮਿਲਣ ਗਿਆ ਪਰ ਉਨਾਂ ਤੋਂ ਬਿਨਾਂ ਵਧੀਕ ਡਿਪਟੀ ਕਮਿਸ਼ਨਰ, ਤਹਿਸੀਲਦਾਰ, ਨਾਇਬ ਤਹਿਸੀਲਦਾਰ ਦੇ ਦਫਤਰ ਚ ਨਾ ਹੋਣ ਕਾਰਨ ਮੰਗ ਪੱਤਰ ਐਸ ਡੀ ਐਮ ਦਫਤਰ ਚ ਰੀਡਰ ਮੈਡਮ ਨੂੰ ਸੌਂਪਿਆ ਗਿਆ । ਵਫਦ ਨੇ ਲਿਖਤੀ ਮੰਗ ਪੱਤਰ ਰਾਹੀਂ ਸਿਵਲ ਪ੍ਰਸ਼ਾਸਨ ਤੋਂ ਜੋਰਦਾਰ ਮੰਗ ਕੀਤੀ ਹੈ ਕਿ ਕੋਰਟ ਕੰਪਲੈਕਸ ਦੇ ਮੂਹਰਲੀ ਬਾਈਲੇਨ ਸੜਕ ਤੇ ਬਾਰਿਸ਼ ਦੇ ਪਾਣੀ ਦੇ ਨਿਕਾਸ ਲਈ ਧਰਤੀ ਚ ਪਾਣੀ ਸੁਟਣ ਲਈ ਕੀਤੇ ਜਾ ਰਹੇ ਬੋਰਾਂ ਦਾ ਚਰ ਰਿਹਾ ਕੰਮ ਤੁਰੰਤ ਰੋਕਿਆ ਜਾਵੇ।ਵਫਦ ਨੇ ਕਿਹਾ ਕਿ ਇਨਾਂ ਬੋਰਾ ਰਾਹੀਂ ਬਿਨਾਂ ਟ੍ਰੀਟ ਕੀਤਾ ਜਹਿਰੀਲੀ ਪਾਣੀ ਹੇਠਾਂ 150 ਫੁੱਟ ਤੇ ਬਾਰਾਂ ਇੰਨੀ ਪਾਇਪਾਂ ਰਾਹੀਂ ਸੁੱਟਿਆ ਜਾਣਾ ਹੈ ਜੋ ਕਿ ਹੇਠਾਂ ਜਾ ਕੇ ਹੇਠਲੇ ਪੱਤਣ ਤੇ ਪੀਣ ਲਈ ਕੱਢੇ ਜਾਂਦੇ ਤੇ ਘਰਾਂ ਚ ਵਰਤੇ ਜਾਂਦੇ ਪਾਣੀ ਚ ਰਲ ਕੇ ਇਲਾਕੇ ਦੇ ਲੋਕਾਂ ਦੀ ਜਾਨ ਦਾ ਖੋਅ ਬਣੇਗਾ। ਅਨੇਕਾਂ ਕਿਸਮ ਦੀ ਜਾਨਲੇਵਾ ਬੀਮਾਰੀਆਂ ਨੂੰ ਸੱਦਣ ਲਈ ਕੀਤੇ ਜਾ ਰਹੇ ਬੋਰ ਤੁਰੰਤ ਬੰਦ ਕੀਤੇ ਜਾਣ। ਵਫਦ ਨੇ ਕਿਹਾ ਕਿ ਇਹ ਬਾਰਸ਼ ਦਾ ਪਾਣੀਸੜਕ ਦੇ ਨਾਲ ਬਣਾਏ ਗਏ ਨਾਲਿਆਂ ਰਾਹੀਂ ਪਹਿਲਵਾਨ ਢਾਬੇ ਕੋਲ ਸੇਮ ਚ ਪਾਇਆ ਜਾਣਾ ਬਣਦਾ ਹੈ। ਵਫਦ ਨੇ ਸਮੂਹ ਨਗਰ ਕੌਂਸਲਰਾਂ, ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ ਸਮੇਤ ਹਲਕਾ ਵਿਧਾਇਕਾ ਨੂੰ ਇਸ ਮਾਮਲੇ ਚ ਫੋਜੀ ਦਖਲ ਦੇ ਕੇ ਸਾਂਝਾ ਦਬਾਅ ਬਨਾਉਣ ਦੀ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਵਾਟਰ ਫਿਲਟਰ ਗਰੀਬ ਘਰਾਂ ਚ ਉਪਲਬਧ ਨਾ ਹੋਣ ਕਾਰਨ ਵੱਡੀ ਗਿਣਤੀ ਚ ਲੋਕ ਜਾਨਾਂ ਤੋਂ ਹਥ ਧੋ ਲੈਣਗੇ।
ਵਫਦ ਚ ਰੁਪਿੰਦਰ ਡੱਲਾ ਐਡਵੋਕੇਟ, ਪ੍ਰੋ ਸਰਬਜੀਤ ਸਿੰਘ ਗਰੇਵਾਲ, ਕੁਲਵਿੰਦਰ ਸਿੰਘ ਢੋਲਣ, ਮਦਨ ਸਿੰਘ, ਅਜੈਬ ਸਿੰਘ ਕੋਠੇ ਸ਼ੇਰਜੰਗ, ਗੁਰਬਖਸ਼ ਸਿੰਘ, ਜਥੇਦਾਰ ਬਲਬੀਰ ਸਿੰਘ, ਜਗਦੀਸ਼ ਸਿੰਘ ਕਾਓਂਕੇ,ਜਸਮਿੰਦਰ ਸਿੰਘ ਜੋਹਲ ਆਦਿ ਸ਼ਾਮਲ ਸਨ।