Home ਨੌਕਰੀ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਉਸਾਰੀ ਪੱਧਰ ਦੇ ਵੱਖ-ਵੱਖ ਕੋਰਸਾਂ ਦੀ ਮੁਫ਼ਤ...

ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਉਸਾਰੀ ਪੱਧਰ ਦੇ ਵੱਖ-ਵੱਖ ਕੋਰਸਾਂ ਦੀ ਮੁਫ਼ਤ ਟ੍ਰੇਨਿੰਗ ਕਰਵਾਈ ਜਾਵੇਗੀ ਮੁਹੱਈਆ

49
0

–ਰਹਿਣਾ, ਖਾਣਾ, ਵਰਦੀ, ਕਿਤਾਬਾਂ ਅਤੇ ਕੋਰਸ ਮੁਤਾਬਿਕ ਹੋਰ ਲੋੜੀਂਦਾ ਸਾਰਾ ਸਮਾਨ ਵੀ ਮਿਲੇਗਾ ਮੁਫ਼ਤ

ਮੋਗਾ, 10 ਜਨਵਰੀ ( ਅਸ਼ਵਨੀ) –

ਭਾਰਤੀ ਦੀ ਨਾਮੀ ਕੰਪਨੀ ਐਲ. ਐਂਡ ਟੀ., ਸੀ.ਐਸ.ਟੀ.ਆਈ. (ਕੰਸਟ੍ਰਕਸ਼ਨਜ਼ ਸਕਿੱਲਜ਼ ਟ੍ਰੇਨਿੰਗ ਇੰਸਟੀਚਿਊਟ) ਪਿਲਖੂਵਾ (ਨੇੜੇ ਦਿੱਲੀ) ਵੱਲੋਂ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਉਸਾਰੀ ਪੱਧਰ ਦੇ ਵੱਖ- ਵੱਖ ਕੋਰਸਾਂ ਦੀ 45 ਤੋਂ 90 ਦਿਨਾਂ ਦੀ ਮੁਫ਼ਤ ਟ੍ਰੇਨਿੰਗ ਮੁਹੱਈਆ ਕਰਵਾਈ ਜਾ ਰਹੀ ਹੈ।ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੋਗਾ ਸ੍ਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਇਨ੍ਹਾਂ ਕੋਰਸਾਂ ਵਿੱਚ ਫੋਰਮਵਰਕ ਕਾਰਪੇਂਟਰੀ, ਸਕੇਫੋਲਡਿੰਗ, ਬਾਰ ਬੈਡਿੰਗ ਐਂਡ ਸਟੀਲ ਫਿਕਸਿੰਗ, ਪਲੰਬਿੰਗ, ਇਲੈਕਟ੍ਰੀਕਲ ਦੇ ਕੋਰਸ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਕੋਰਸਾਂ ਲਈ ਲੋੜੀਂਦੀ ਯੋਗਤਾ ਘੱਟੋ ਘੱਟ ਦਸਵੀਂ/ਬਾਰਵ੍ਹੀਂ ਪਾਸ ਹੈ। ਆਈ.ਟੀ.ਆਈ. ਪਾਸ ਉਮੀਦਵਾਰ ਨੂੰ ਤਰਜੀਹੀ ਤੌਰ ਉੱਪਰ ਦਾਖਲਾ ਮਿਲੇਗਾ। ਉਨ੍ਹਾਂ ਦੱਸਿਆ ਕਿ ਇਹ ਟ੍ਰੇਨਿੰਗ ਇਸੇ ਇਸਟਚਿਊਟ ਵਿਖੇ ਹੀ ਮੁਹੱਈਆ ਕਰਵਾਈ ਜਾਵੇਗੀ। ਟ੍ਰੇਨਿੰਗ ਦੌਰਾਨ ਉਮੀਦਵਾਰਾਂ ਨੂੰ ਰਹਿਣਾ, ਖਾਣਾ, ਵਰਦੀ, ਕਿਤਾਬਾਂ, ਸੁਰੱਖਿਆ ਜੁੱਤੇ ਅਤੇ ਕੋਰਸ ਮੁਤਾਬਿਕ ਹੋਰ ਲੋੜੀਂਦਾ ਸਾਰਾ ਸਮਾਨ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ। ਸੁਭਾਸ਼ ਚੰਦਰ ਨੇ ਦੱਸਿਆ ਕਿ ਟ੍ਰੇਨਿੰਗ ਪੂਰੀ ਹੋਣ ਉਪਰੰਤ ਸਿਖਿਆਰਥੀਆਂ ਨੂੰ ਸਰਟੀਫਿਕੇਟ ਦੇ ਨਾਲ ਨਾਲ ਢੁਕਵੀਂ ਨੌਕਰੀ ਵੀ ਮੁਹੱਈਆ ਕਰਵਾਈ ਜਾਵੇਗੀ। ਇਨ੍ਹਾਂ ਕੋਰਸਾਂ ਨੂੰ ਕਰਨ ਲਈ ਉਮੀਦਵਾਰ ਦੀ ਉਮਰ 18 ਤੋਂ 35 ਸਾਲ ਹੋਣੀ ਚਾਹੀਦੀ ਹੈ।ਉਨ੍ਹਾਂ ਅੱਗੇ ਦੱਸਿਆ ਕਿ ਚਾਹਵਾਨ ਨੌਜਵਾਨ ਰਜਿਸਟ੍ਰੇਸ਼ਨ ਕਰਵਾਉਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਵਿਖੇ ਚਨਾਬ-ਜੇਹਲਮ ਬਿਲਡਿੰਗ ਤੀਜ਼ੀ ਮੰਜ਼ਿਲ ਵਿਖੇ ਸਥਿਤ ਪੰਜਾਬ ਹੁਨਰ ਵਿਕਾਸ ਮਿਸ਼ਨ ਦਫ਼ਤਰ ਦੇ ਕਮਰਾ ਨੰਬਰ ਸੀ-313 ਵਿਖੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਮੋਬਾਇਲ ਨੰਬਰ 70739-11757 ਉੱਪਰੋਂ ਵਧੇਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।  ਵਧੀਕ ਡਿਪਟੀ ਕਮਿਸ਼ਨਰ ਨੇ ਯੋਗ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਨੂੰ ਯਕੀਨੀ ਬਣਾਉਣ।

LEAVE A REPLY

Please enter your comment!
Please enter your name here