ਜਗਰਾਉਂ, 13 ਜਨਵਰੀ ( ਰਾਜਨ ਜੈਨ, ਬੌਬੀ ਸਹਿਜਲ)-ਸਪਰਿੰਗ ਡਿਊ ਪਬਲਿਕ ਸਕੂਲ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਗਿਆਂਰਵੀ ਕਲਾਸ ਦੀ ਵਿਦਿਆਰਥਣ ਸੁਮਨਦੀਪ ਕੌਰ ਨੇ ਸਟੇਜ ਸੰਚਾਲਣ ਦੀ ਭੂਮਿਕਾ ਨਿਭਾਈ।ਕਲਾਸ ਦਸਵੀਂ ਦੀ ਵਿਦਿਆਰਥਣ ਸੁਖਰਾਜਦੀਪ ਕੌਰ ਦੀ ਨੇ “ਧੀਆਂ ਦੀ ਲੋਹੜੀ” ਕਵਿਤਾ ਸੁਣਾਈ।
ਗਿਆਂਰਵੀ ਕਲਾਸ ਦੀਆਂ ਵਿਦਿਆਰਥਣਾਂ ਖੁਸ਼ਦੀਪ ਕੌਰ ਅਤੇ ਨਵਦੀਪ ਕੌਰ ਨੇ ਲੋਹੜੀ ਨਾਲ ਸਬੰਧਿਤ ਗਰੁੱਪ ਗੀਤ ਗਾਇਆ, ਜਿਸ ਦੇ ਬੋਲ ਸਨ “ਜਦੋ ਵੀ ਆਉਂਦੀ ਏ ਲੋਹੜੀ, ਖੁਸ਼ੀਆਂ ਲਿਆਉਂਦੀ ਏ ਲੋਹੜੀ”ਅੱਠਵੀਂ ਅਤੇ ਦਸਵੀਂ ਕਲਾਸ ਦੀ ਵਿਦਿਆਰਥਣਾਂ ਸ਼ਾਇਨਾ ਸਿੱਧੂ ਅਤੇ ਇਸ਼ਰੀਤ ਕੌਰ ਨੇ ਲੋਹੜੀ ਦੇ ਤਿਉਹਾਰ ਨਾਲ ਸਬੰਧਿਤ ਆਪਣੇ ਵਿਚਾਰ ਪ੍ਰਗਟ ਕੀਤੇ।ਇਸ ਮੌਕੇ ਤੇ ਮੁੱਖ ਮਹਿਮਾਨ ਵਜੋ ਮਸ਼ਹੂਰ ਗਾਇਕ ਜੀ. ਐਸ. ਪੀਟਰ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਬਾਵਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਲੋਹੜੀ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਅਤੇ ਨਾਲ ਹੀ ਉਹਨਾਂ ਸਾਰੇ ਵਿਦਿਆਰਥੀਆਂ ਨੂੰ ਕਿਹਾ ਕਿ ਅੱਜ ਉਹ ਇਸ ਲੋਹੜੀ ਦੇ ਤਿਉਹਾਰ ਤੇ ਆਪਣੀਆਂ—ਆਪਣੀਆਂ ਬੁਰੀਆਂ ਆਦਤਾਂ ਨੂੰ ਛੱਡਣ ਅਤੇ ਹੋਰ ਮਿਹਨਤ ਕਰਨ ਦਾ ਪ੍ਰਣ ਕਰਨ।
ਅੰਤ ਵਿੱਚ ਸਕੂਲ ਦੇ ਗਰਾਂਊਡ ਵਿੱਚ ਧੂਣੀ ਬਾਲੀ ਗਈ।ਜਿਸ ਵਿੱਚ ਸਮੂਹ ਮੈਨੇਜਮੈਂਟ, ਸਟਾਫ ਅਤੇ ਵਿਦਿਆਰਥੀਆਂ ਨੇ ਤਿਲ ਸੁੱਟੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।ਸਟੇਜ ਦੀ ਭੂਮਿਕਾ ਬਾਂਰਵੀ ਕਲਾਸ ਦੀ ਵਿਦਿਆਰਥਣ ਗਗਨਦੀਪ ਕੌਰ ਨੇ ਬਾਖੂਬੀ ਨਿਭਾਈ।ਇਸ ਸਮੇ ਮੈਨੇਜਮੈਂਟ ਮੈਂਬਰ ਬਲਦੇਵ ਬਾਵਾ, ਪ੍ਰਧਾਨ ਮਨਜੋਤ ਚੌਹਾਨ, ਸੁਖਵਿੰਦਰ ਸਿੰਘ ਛਾਬੜਾ, ਮਨਦੀਪ ਚੌਹਾਨ , ਮੈਡਮ ਬਲਜੀਤ ਕੌਰ ਕੌਰ ਅੰਜੂ ਬਾਲਾ, ਲਖਵੀਰ ਸਿੰਘ ਉੱਪਲ, ਜਗਸੀਰ ਸ਼ਰਮਾਂ, ਅਤੇ ਸਮੂਹ ਸਟਾਫ ਹਾਜਿਰ ਸਨ।
