ਜਗਰਾਉਂ, 14 ਜਨਵਰੀ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਐਸਐਸਪੀ ਹਰਜੀਤ ਸਿੰਘ ਲੁਧਿਆਣਾ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਗੁਰਬਿੰਦਰ ਸਿੰਘ ਡੀਐਸਪੀ ਟਰੈਫਿਕ ਦੀ ਨਿਗਰਾਨੀ ਹੇਠ ਇਸਪੈਕਟਰ ਦਵਿੰਦਰ ਸਿੰਘ ਇੰਚਾਰਜ ਟਰੈਫਿਕ ਲੁਧਿਆਣਾ ਦਿਹਾਤੀ ਦੀ ਅਗਵਾਈ ਹੇਠ ਏਐਸਆਈ ਹਰਪਾਲ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈਲ ਜਗਰਾਉਂ ਅਤੇ ਟਰੈਫਿਕ ਪੁਲਿਸ ਜਗਰਾਉਂ ਵੱਲੋਂ ਸੜਕ ਸਰੁਖਿਆ ਹਫਤਾ 17 ਜਨਵਰੀ ਤੱਕ ਮਨਾਇਆ ਜਾ ਰਿਹਾ ਹੈ । ਜਿਸ ਸਬੰਧੀ ਏ ਐੱਸ ਆਈ ਹਰਪਾਲ ਸਿੰਘ ਵੱਲੋਂ ਤਹਿਸੀਲ ਚੌਂਕ ਵਿਖੇ ਆਟੋ ਡਰਾਈਵਰ ਅਤੇ ਟੈਪੂ ਡਰਾਈਵਰਾ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ ਜਿਸ ਵਿੱਚ ਗੱਡੀਆਂ ਦੇ ਕਾਗਜਾਤ ਪੂਰੇ ਰੱਖਣ, ਸਰਾਬ ਪੀ ਕੇ ਗੱਡੀ ਨਾ ਚਲਾਉਣ,ਤੇਜ ਰਫਤਾਰ ਗੱਡੀ ਨਾ ਚਲਾਉਣ,ਸੀਟ ਬੈਲਟ ਲਗਾਕੇ ਰੱਖਣ,ਟਰੈਫਿਕ ਲਾਈਟਾਂ,ਸੜਕੀ ਚਿੰਨ੍ਹ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਜਾਗਰੂਕ ਕੀਤਾ ਗਿਆ ਇਸ ਤੋਂ ਇਲਾਵਾ ਆਮ ਪਬਲਿਕ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਪੈਦਲ ਰੈਲੀ ਕੱਢੀ ਗਈ ਇਸ ਤੋ ਇਲਾਵਾ ਧੁੰਦ ਦੇ ਮੋਸਮ ਵਿੱਚ ਗੱਡੀਆਂ ਦੇ ਰਿਫਲੈਕਟਰ ਲਗਾਏ ਗਏ ਇਸ ਮੌਕੇ ਏ ਐਸ ਆਈ ਸੁਖਦੇਵ ਸਿੰਘ ਮੁਨਸ਼ੀ ਟਰੈਫਿਕ,ਏ ਐਸ ਆਈ ਕੁਮਾਰ ਸਿੰਘ,ਏ ਐਸ ਆਈ ਨਿਰਭੈ ਸਿੰਘ ਅਤੇ ਹੌਲਦਾਰ ਸੁਰਿੰਦਰ ਸਿੰਘ ਹਾਜਰ ਸਨ।
