ਲੁਧਿਆਣਾ, 19 ਜਨਵਰੀ ( ਵਿਕਾਸ ਮਠਾੜੂ, ਮੋਹਿਤ ਜੈਨ ) – 27 ਜਨਵਰੀ ਨੂੰ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੂਰੇ ਪੰਜਾਬ ਵਿਚ 500 ਨਵੇਂ ਮੁੱਹਲਾ ਕਲੀਨਿਕ ਸੂਬੇ ਦੀ ਜਨਤਾ ਨੂੰ ਸਮਰਪਿਤ ਕਰਨ ਜਾ ਰਹੀ ਹੈ ਹਵਾਲੇ ਕਰਨ ਜਾ ਰਹੀ ਹੈ ਉੱਥੇ ਹੀ 100 ਸਕੂਲ ਆਫ ਅਮਿਨੇਂਸ ਵੀ ਖੋਲਣ ਦੀ ਤਿਆਰੀ ਵੀ ਲਗਭਗ ਮੁਕੰਮਲ ਹੋ ਚੁੱਕੀ ਹੈ।ਹਰੇਕ ਵਿਧਾਇਕ ਆਪਣੇ ਆਪਣੇ ਹੱਲਕੇ ਵਿੱਚ ਮੁਹੱਲਾ ਕਲੀਨਿਕ ਤੇ ਸਕੂਲ ਆਫ ਅਮੀਨੇਂਸ ਨੂੰ ਲੈਕੇ ਉਤਸ਼ਾਹਿਤ ਨਜ਼ਰ ਆ ਰਿਹਾ ਹੈ। ਇਸੇ ਕੜੀ ਵਿਚ ਹਲਕਾ ਦੱਖਣੀ ਤੋਂ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਨੇ ਵੀ ਐਸ ਐਮ ਓ ਪੂਨਮ ਗੋਇਲ ਦੇ ਨਾਲ ਮੁਹੱਲਾ ਕਲੀਨੀਕ ਦੀ ਹਰ ਸਾਈਟ ਦਾ ਦੌਰਾ ਕੀਤਾ। ਉਨ੍ਹਾਂ ਉਥੇ ਹੋ ਰਹੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਕਮੀਆਂ ਨੂੰ ਦੂਰ ਕਰਨ ਦਾ ਯਤਨ ਕੀਤਾ ਗਿਆ ਹੈ ਤਾਂ ਜੋ ਜਲਦ ਤੋਂ ਜਲਦ ਮੁਹੱਲਾ ਕਲੀਨੀਕ ਤਿਆਰ ਕਰਕੇ ਲੋਕਾਂ ਦੀ ਸੇਵਾ ਵਿੱਚ ਸਮਰਪਿਤ ਕੀਤੇ ਜਾ ਸਕਣ।ਵਿਧਾਇਕ ਛੀਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਦੀ ਤਰਜ ‘ਤੇ ਚੰਗੀ ਸਿੱਖਿਆ ਅਤੇ ਸਿਹਤ ਦਾ ਵਾਅਦਾ ਕਰਕੇ ਸਰਕਾਰ ਵਿਚ ਆਈ ਹੈ। ਮਾਨ ਸਰਕਾਰ ਚੰਗੀ ਸਿੱਖਿਆ ਅਤੇ ਬੇਹਤਰ ਸਿਹਤ ਸੁਵਿਧਾ ਲਈ ਵਚਨਬੱਧ ਹੈ ਅਤੇ ਇਸ ਗਰੰਟੀ ਤੇ ਕੰਮ ਵੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਹੁਤ ਜਲਦ ਅਸੀਂ ਇੰਦਰਾ ਕਲੋਨੀ, ਲੋਹਾਰਾ ਤੇ ਢੋਲੇਵਾਲ ਵਿਚ ਨਵੇਂ ਮੁਹੱਲਾ ਕਲੀਨਿਕ ਖੋਲ ਰਹੇ ਹਾਂ।ਵਿਧਾਇਕ ਛੀਨਾ ਵਲੋਂ ਮੁੱਖ ਮੰਤਰੀ ਭਗਵੰਤ ਮਾਨ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਹਲਕਾ ਸਾਊਥ ਦੀ ਮੰਗ ਨੂੰ ਪੂਰਾ ਕਰਦਿਆਂ ਇਥੇ 8 ਮੁਹੱਲਾ ਕਲੀਨਿਕ ਤੇ ਇਕ ਵਿਸ਼ਵ ਪੱਧਰੀ ਸਕੂਲ ਖੋਲਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਸਦਾ ਹੀ ਜਨਤਾ ਦੇ ਭਲੇ ਦੇ ਕੰਮ ਕਰਦੀ ਰਹੇਗੀ।ਇਸ ਮੌਕੇ ਵਾਰਡ ਨੰਬਰ 50 ਦੇ ਸੇਵਕ ਚੇਤਨ ਥਾਪਰ ਨੇ ਮੈਡਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਡਮ ਪੂਰੀ ਤੱਤਪਰਤਾ ਨਾਲ ਹਲਕੇ ਵਿੱਚ ਦੌਰਾ ਕਰਦੇ ਰਹਿੰਦੇ ਨੇ। ਉਹਨਾਂ ਦੀ ਮਿਹਨਤ ਸਦਕਾ ਹੀ ਢੋਲੇਵਾਲ ਵਿੱਚ ਪਿਛਲੇ ਕਈ ਸਾਲਾਂ ਤੋ ਲੋਕਾਂ ਦੀ ਸਕੂਲ ਨੂੰ ਅਪਗ੍ਰੇਡ ਕਰਨ ਦੀ ਮੰਗ ਨੂੰ ਬਹੁਤ ਜਲਦ ਪੂਰਾ ਕਰਨ ਦਾ ਵਾਅਦਾ ਕੀਤਾ ਅਤੇ ਢੋਲੇਵਾਲ ਸਰਕਾਰੀ ਸਕੂਲ ਨੂੰ ‘ਸਕੂਲ ਆਫ ਅਮਿਨੈਂਸ’ ਦਾ ਦਰਜਾ ਦੁਆਉਣ ਦਾ ਵਾਅਦਾ ਕੀਤਾ। ਇਸਦੇ ਨਾਲ ਹੀ ਮੁਹੱਲਾ ਕਲੀਨਿਕ ਵੀ ਖੋਲੇ ਜਾਣਗੇ ਜਿਸ ਵਿੱਚ ਹਰ ਵਰਗ ਦਾ ਹਰ ਤਰ੍ਹਾਂ ਦਾ ਇਲਾਜ਼ ਅਤੇੇ ਸਾਰੇ ਟੈਸਟ ਮੁਫ਼ਤ ਕੀਤੇ ਜਾਣਗੇ।ਇਸ ਮੌਕੇ ਪੀ.ਏ. ਹਰਪ੍ਰੀਤ ਸਿੰਘ, ਚੇਤਨ ਥਾਪਰ, ਅਜੇ ਮਿੱਤਲ, ਸੁਖਦੇਵ ਗਰਚਾ, ਗਗਨ ਗੋਇਲ ਗੱਗੀ, ਨੂਰ ਅਹਿਮਦ, ਜਗਦੇਵ ਧੁੰਨਾ, ਅਮਨ ਸੈਣੀ, ਬੀਰ ਸੁਖਪਾਲ, ਪਰਮਿੰਦਰ ਗਿੱਲ, ਸੁਨੀਲ ਜੌਹਰ ਅਤੇ ਹਰਜੀਤ ਸਿੰਘ ਵੀ ਮੌਜੂਦ ਸਨ।