Home ਪਰਸਾਸ਼ਨ ਡਿਪਟੀ ਕਮਿਸ਼ਨਰ ਵਲੋਂ ਪਹਿਲਾ ਸਰਟੀਫਿਕੇਟ ਆਫ਼ ਇਨ ਪ੍ਰਿੰਸੀਪਲ ਅਪਰੂਵਲ ਜਾਰੀ

ਡਿਪਟੀ ਕਮਿਸ਼ਨਰ ਵਲੋਂ ਪਹਿਲਾ ਸਰਟੀਫਿਕੇਟ ਆਫ਼ ਇਨ ਪ੍ਰਿੰਸੀਪਲ ਅਪਰੂਵਲ ਜਾਰੀ

48
0

•              782 ਲੱਖ ਦੀ ਲਾਗਤ ਨਾਲ ਰਾਏਕੋਟ ਰੋਡ ਨੇੜੇ ਮਾਲੇਰਕੋਟਲਾ ਵਿਖੇ ਲੱਗਣ ਵਾਲੀ ਯੂਨਿਟ -2 ਸਰਟੀਫਿਕੇਟ ਆਫ਼ ਇਨ ਪ੍ਰਿੰਸੀਪਲ ਅਪਰੂਵਲ ਜਾਰੀ

  ਮਾਲੇਰਕੋਟਲਾ 19 ਜਨਵਰੀ ( ਰਾਜਨ ਜੈਨ)-ਪੰਜਾਬ ਸਰਕਾਰ ਵਲੋਂ ਲਾਗੂ ਰਾਈਟ ਟੂ ਬਿਜਨਸ ਐਕਟ 2020 ਅਧੀਨ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਵੱਲੋਂ ਮੈਸ:ਦਰਮੇਸ਼ ਐਗਰੀਕਲਚਰਲ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ (ਯੂਨਿਟ-2) ਰਾਏਕੋਟ ਰੋਡ ਮਾਲੇਰਕੋਟਲਾ ਨੂੰ ਸਰਟੀਫਿਕੇਟ ਆਫ਼ ਇਨ ਪ੍ਰਿੰਸੀਪਲ ਅਪਰੂਵਲ ਜਾਰੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ 782 ਲੱਖ ਦੀ ਲਾਗਤ ਨਾਲ ਰਾਏਕੋਟ ਰੋਡ ਵਿਖੇ ਸਥਾਪਿਤ ਹੋਣ ਵਾਲੇ ਉਦਯੋਗਿਕ ਯੂਨਿਟ ਨਾਲ ਕਰੀਬ 50 ਵਿਅਕਤੀਆਂ ਨੂੰ ਸਿੱਧ ਤੌਰ ਰੋਜਗਾਰ ਦੇ ਮੌਕੇ ਮਿਲਣਗੇ ਅਤੇ ਅਸਿੱਧੇ ਤੌਰ ਤੇ ਜ਼ਿਲ੍ਹੇ ਦੀ ਆਰਥਿਕ ਪੱਧਰ ਤੇ ਨਿਵੇਸ਼ ਵਿੱਚ ਸੁਧਾਰ ਹੋਵੇਗਾ । ਇਸ ਉਦਯੋਗਿਕ ਇਕਾਈ ਵਿੱਚ ਖੇਤੀਬਾੜੀ ਦੇ ਆਧੁਨਿਕ ਸਾਜੋ ਸਾਰ ਬਣਾਏ ਜਾਣਗੇ  ।ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਉਦਯੋਗਿਕ ਇਕਾਈਆਂ ਅਤੇ ਜ਼ਿਲ੍ਹੇ ਦੇ ਹੋਰ ਉਦਯੋਗਪਤੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਐਕਟ ਅਧੀਨ ਵੱਧ ਤੋਂ ਵੱਧ ਲਾਭ ਲੈਣ ਤਾਂ ਜੋ ਜ਼ਿਲ੍ਹੇ ਵਿੱਚ ਉਦਯੋਗੀਕਰਨ ਨੂੰ ਪ੍ਰਫੁੱਲਿਤ ਕੀਤਾ ਜਾ ਸਕੇ ਅਤੇ ਜਿਲ੍ਹੇ ਦੇ ਲੋਕਾਂ ਨੂੰ ਰੋਜਗਾਰ ਦੇ ਮੌਕੇ ਮਿਲ ਸਕਣ । ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਸੁਬੋਦ ਜਿੰਦਲ ਨੇ ਦੱਸਿਆ ਕਿ ਇਸ ਐਕਟ ਅਧੀਨ ਇਕਾਈ ਲੋੜੀਂਦੀਆਂ ਫੀਸਾਂ ਭਰਨ ਉਪਰੰਤ ਸਰਟੀਫਿਕੇਟ ਆਫ਼ ਇਨ ਪ੍ਰਿੰਸੀਪਲ ਅਪਰੂਵਲ ਤੋਂ ਬਾਅਦ ਆਪਣਾ ਕੰਮ ਤੁਰੰਤ ਸ਼ੁਰੂ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਤੋਂ ਲੋੜੀਂਦੀਆਂ ਅਪਰੂਵਲਾ ਜਿਵੇ ਜ਼ਮੀਨ ਦੀ ਵਰਤੋਂ ਵਿੱਚ ਤਬਦੀਲੀ, ਬਿਲਡਿੰਗ ਪਲਾਨ ਦੀ ਮਨਜ਼ੂਰੀ, ਬਿਲਡਿੰਗਾਂ ਲਈ ਸੰਪੂਰਨਤਾ/ਕਿੱਤਾ ਸਰਟੀਫਿਕੇਟ ਜਾਰੀ ਕਰਨਾ, ਫੈਕਟਰੀ ਬਿਲਡਿੰਗ ਪਲਾਨ ਦੀ ਮਨਜ਼ੂਰੀ (ਉਦਯੋਗਾਂ ਨੂੰ ਛੱਡ ਕੇ ਜੋ ਕਿ ਫੈਕਟਰੀ ਐਕਟ, 1948 ਦੇ ਅਨੁਸਾਰ ਖਤਰਨਾਕ ਪ੍ਰਕਿਰਿਆ ਨੂੰ ਸ਼ਾਮਲ ਕਰਦੇ ਹਨ, ਫੈਕਟਰੀ ਬਿਲਡਿੰਗ ਪਲਾਨ ਦੀ ਮਨਜ਼ੂਰੀ (ਉਦਯੋਗਾਂ ਨੂੰ ਛੱਡ ਕੇ ਜੋ ਕਿ ਫੈਕਟਰੀ ਐਕਟ, 1948 ਦੇ ਅਨੁਸਾਰ ਖਤਰਨਾਕ ਪ੍ਰਕਿਰਿਆ ਨੂੰ ਸ਼ਾਮਲ ਕਰਦੇ ਹੋਏ,) ਵਪਾਰ ਲਾਇਸੈਂਸ ਦੀ ਰਜਿਸਟ੍ਰੇਸ਼ਨ,ਫਾਇਰ ਨੋ ਓਬਜੈਕਸ਼ਨ, ਵਪਾਰਿਕ ਅਦਾਰੇ ਦੀ ਰਜਿਸਟਰੇਸ਼ਨ ਦਾ ਸਰਟੀਫਿਕੇਟ ਆਦਿ  ਉਦਯੋਗ ਸਥਾਪਿਤ ਕਰਨ ਲਈ ਲੈਣੇ ਹੁੰਦੇ ਹਨ , ਉਹ ਸਰਕਾਰ ਵੱਲੋਂ ਅਪਰੂਵਡ ਇੰਡਸਟਰੀ ਏਰੀਏ ਵਿੱਚ ਇਹ ਸਰਟੀਫਿਕੇਟ ਤਿੰਨ ਕੰਮ ਵਾਲੇ ਦਿਨਾਂ ਵਿੱਚ ਤੇ ਬਾਹਰ ਦੇ ਖੇਤਰਾਂ ਚ ਪੰਦਰਾ ਕੰਮ ਵਾਲੇ ਦਿਨਾਂ ਵਿੱਚ ਜਾਰੀ ਕੀਤਾ ਜਾਂਦਾ ਹੈ। ਇਸ ਮੌਕੇ ਡੀ.ਆਰ.ਓ ਗੁਰਮੰਦਰ ਸਿੰਘ, ਡਿਪਟੀ ਡਾਇਰੈਕਟਰ ਆਫ ਸੈਕਟਰੀਏਟ ਵਿਸ਼ਾਲ ਸਿੰਗਲਾ,ਏ.ਟੀ.ਪੀ ਰਾਜਿੰਦਰਪਾਲ,ਫਾਇਰ ਅਫਸਰ ਦਿਲਸ਼ਾਨ ਅਲੀ ਅਤੇ ਅਮਰ ਸਿੰਘ ਐਮ.ਡੀ.ਦਸ਼ਮੇਸ਼ ਮਕੈਨੀਕਲ ਵਰਕਸ ਮੌਜੂਦ ਸਨ।

LEAVE A REPLY

Please enter your comment!
Please enter your name here