Home crime ਓਵਰਲੋਡ ਇੱਟਾਂ ਦੇ ਟਰੱਕ ਨੂੰ ਪਲਟਣ ਦੇ ਦੋਸ਼ ਵਿੱਚ ਡਰਾਈਵਰ ਗ੍ਰਿਫ਼ਤਾਰ

ਓਵਰਲੋਡ ਇੱਟਾਂ ਦੇ ਟਰੱਕ ਨੂੰ ਪਲਟਣ ਦੇ ਦੋਸ਼ ਵਿੱਚ ਡਰਾਈਵਰ ਗ੍ਰਿਫ਼ਤਾਰ

228
0


 ਜਗਰਾਉਂ, 16 ਮਾਰਚ ( ਰਾਜੇਸ਼ ਜੈਨ, ਭਗਵਾਨ ਭੰਗੂ)  ਐਤਵਾਰ ਰਾਤ  ਨੂੰ ਜਗਰਾਉਂ ਐਸਐਸਪੀ ਦਫ਼ਤਰ ਦੇ ਸਾਹਮਣੇ ਓਵਰਲੋਡ ਇੱਟਾਂ ਦੇ ਟਰੱਕ ਨੂੰ ਪਲਟਣ ਦੇ ਮਾਮਲੇ ਵਿੱਚ ਥਾਣਾ ਸਿਟੀ ਵਿੱਚ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ।  ਬੱਸ ਅੱਡਾ ਪੁਲਿਸ ਚੌਕੀ ਦੇ ਏ.ਐਸ.ਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਜਗਜੀਵਨ ਸਿੰਘ ਉਰਫ਼ ਜੀਵਨ ਵਾਸੀ ਪਿੰਡ ਧੋਥੜ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਮੈਂ ਪਲਾਈ  ਬੋਰਡ ਹਾਰਡਵੇਅਰ ਸਟੋਰ ‘ਤੇ ਕੰਮ ਕਰਦਾ ਹਾਂ ਅਤੇ ਮੇਰੀ ਡਿਊਟੀ ਖ਼ਤਮ ਹੋਣ ਤੋਂ ਬਾਅਦ ਉਹ ਆਪਣੇ ਮੋਟਰਸਾਈਕਲ ‘ਤੇ ਬੁਲੇਟ ‘ਤੇ ਘਰ ਨੂੰ ਪਿੰਡ ਧੋਥੜ ਜਾ ਰਿਹਾ ਸੀ।  ਜਦੋਂ ਮੈਂ ਐਚ.ਡੀ.ਐਫ.ਸੀ ਬੈਂਕ ਨੇੜੇ ਪਹੁੰਚਿਆ ਤਾਂ ਪਿੱਛੇ ਤੋਂ ਇੱਕ ਟਰੱਕ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਆ ਰਿਹਾ ਸੀ, ਜੋ ਕਿ ਇੱਟਾਂ ਨਾਲ ਭਰਿਆ ਹੋਇਆ ਸੀ।  ਉਸ ਨੇ ਮੇਰੇ ਮੋਟਰਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਅਤੇ ਦੂਜੇ ਪਾਸੇ ਫੁੱਟਪਾਥ ਨਾਲ ਜਾ ਟਕਰਾਈ ਅਤੇ ਕੰਡਕਟਰ ਸਾਈਡ ਪਲਟ ਗਿਆ।  ਮੇਰੇ ਪਿੱਛੇ ਦੋ ਹੋਰ ਮੋਟਰਸਾਈਕਲਾਂ ਆ ਰੇ ਸਨ। ਜਿਨ੍ਹਾਂ ‘ਤੇ ਮਨਜੀਤ ਸਿੰਘ ਵਾਸੀ ਪਿੰਡ ਬੋਤਲਵਾਲਾ ਅਤੇ ਅਮਨਦੀਪ ਸਿੰਘ ਵਾਸੀ ਮੁਹੱਲਾ ਗੁਰੂ ਤੇਗ ਬਹਾਦਰ ਨਗਰ ਵੀ ਮੋਟਰਸਾਈਕਲ ‘ਤੇ ਆ ਰਹੇ ਸਨ।  ਟਰੱਕ ਦੇ ਪਲਟਣ ਕਾਰਨ ਮੇਰਾ ਬੁਲਟ ਮੋਟਰਸਾਈਕਲ ਅਤੇ ਇਹ ਦੋਵੇਂ ਮੋਟਰਸਾਈਕਲ ਉਸ ਦੇ ਹੇਠਾਂ ਆ ਗਏ।  ਅਸੀਂ ਕਿਸੇ ਤਰ੍ਹਾਂ ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਬਚਾਇਆ।  ਸਾਡੇ ਮੋਟਰਸਾਈਕਲ ਪੂਰੀ ਤਰ੍ਹਾਂ ਨੁਕਸਾਨੇ ਗਏ।  ਜਗਜੀਵਨ ਸਿੰਘ ਦੇ ਬਿਆਨਾਂ ’ਤੇ ਡਰਾਈਵਰ ਪ੍ਰਦੀਪ ਸਿੰਘ ਅਤੇ ਪ੍ਰਦੀਪ ਵਾਸੀ ਠੁੱਲੀਵਾਲ ਜ਼ਿਲ੍ਹਾ ਬਰਨਾਲਾ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

LEAVE A REPLY

Please enter your comment!
Please enter your name here