Home ਪਰਸਾਸ਼ਨ ਸੇਵਾ ਕੇਂਦਰਾਂ ਤੋਂ 06 ਸੇਵਾਵਾਂ ਦਾ ਲਾਭ ਲੈਣ ਲਈ ਫਾਰਮ ਭਰਨ ਦੀ...

ਸੇਵਾ ਕੇਂਦਰਾਂ ਤੋਂ 06 ਸੇਵਾਵਾਂ ਦਾ ਲਾਭ ਲੈਣ ਲਈ ਫਾਰਮ ਭਰਨ ਦੀ ਲੋੜ ਨਹੀਂ

46
0


ਮਾਲੇਰਕੋਟਲਾ, 23 ਜਨਵਰੀ ( ਰਾਜਨ ਜੈਨ) -ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਆਮ ਨਾਗਰਿਕਾਂ ਦੀ ਸਹੂਲਤ ਲਈ ਸੇਵਾ ਕੇਂਦਰਾਂ ਤੋਂ ਮਿਲਣ ਵਾਲੀਆਂ ਸੇਵਾਵਾਂ ਜਿਵੇਂ ਕਿ ਇਨਕਮ ਸਰਟੀਫਿਕੇਟ, ਦਿਹਾਤੀ ਖੇਤਰ ਦਾ ਸਰਟੀਫਿਕੇਟ, ਜਨਮ ਸਰਟੀਫਿਕੇਟ ਵਿੱਚ ਨਾਮ ਜੋੜਨ ਲਈ, ਸੀਨੀਅਰ ਸਿਟੀਜ਼ਨ ਆਈ.ਡੀ. ਕਾਰਡ, ਆਮਦਨ ਅਤੇ ਖਰਚਾ ਸਰਟੀਫਿਕੇਟ ਅਤੇ ਜਨਰਲ ਵਰਗ ਨਾਲ ਸਬੰਧਿਤ ਜਾਤੀ ਸਰਟੀਫਿਕੇਟ ਲੈਣ ਲਈ ਨਾਗਰਿਕਾਂ ਵੱਲੋਂ ਫਾਰਮ ਭਰਿਆ ਜਾਂਦਾ ਸੀ ਪ੍ਰੰਤੂ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ ਤੋਂ ਪ੍ਰਾਪਤ ਹੋਈਆਂ ਹਦਾਇਤਾਂ ਅਨੁਸਾਰ ਹੁਣ ਨਾਗਰਿਕਾਂ ਨੂੰ ਇਨ੍ਹਾਂ ਸੇਵਾਵਾਂ ਦਾ ਲਾਭ ਲੈਣ ਲਈ ਫਾਰਮ ਭਰਨ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੇਵਾਵਾਂ ਦਾ ਲਾਭ ਲੈਣ ਲਈ ਨਾਗਰਿਕ ਆਪਣੀ ਸ਼ਨਾਖ਼ਤ ਅਤੇ ਪਤੇ ਦੇ ਅਸਲ ਪਰੂਫ਼ ਦੇ ਆਧਾਰ ਤੇ ਅਤੇ ਸੇਵਾ ਨਾਲ ਸਬੰਧਿਤ ਦਸਤਾਵੇਜ਼ਾਂ ਨਾਲ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਸਕਦੇ ਹਨ।ਉਨ੍ਹਾਂ ਹੋਰ ਦੱਸਿਆ ਕਿ ਪੰਜਾਬ ਸਰਕਾਰ ਦੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ ਨਾਗਰਿਕਾਂ ਲਈ ਸੇਵਾ ਕੇਂਦਰਾਂ ਵਿੱਚ ਅਧਾਰ ਕਾਰਡ ਦੇ ਪਛਾਣ ਅਤੇ ਰਿਹਾਇਸ਼ ਦੇ ਪ੍ਰਮਾਣ (ਪਰੂਫ਼ ਆਫ਼ ਐਡੰਟਿਟੀ ਅਤੇ ਪਰੂਫ਼ ਆਫ਼ ਐਡਰੈੱਸ)  ਅਪਡੇਟ ਕਰਨ ਦੀ ਸੁਵਿਧਾਵਾਂ ਜ਼ਿਲ੍ਹੇ ਦੇ ਸਮੁੱਚੇ ਸੇਵਾ ਕੇਂਦਰਾਂ ਤੇ ਉਪਲਬਧ ਕਰਵਾਈਆਂ ਜਾ ਰਹੀਆਂ ਹਨ । ਜਿਸ ਤਹਿਤ ਜ਼ਿਲ੍ਹਾ ਵਾਸੀ ਸੇਵਾ ਕੇਂਦਰਾਂ ਵਿੱਚ ਪਰੂਫ਼ ਆਫ਼ ਐਡੰਟਿਟੀ ਅਤੇ ਪਰੂਫ਼ ਆਫ਼ ਐਡਰੈੱਸ ਦੀ ਅਪਡੇਸ਼ਨ ਵੀ ਕਰਵਾ ਸਕਦੇ ਹਨ । ਇਨ੍ਹਾਂ ਸੇਵਾਵਾਂ ਦਾ ਲਾਭ ਸੇਵਾ ਕੇਂਦਰਾਂ ਵਿਖੇ ਨਿਰਧਾਰਿਤ ਫ਼ੀਸ ਅਦਾ ਕਰਨੀ ਹੋਵੇਗੀ ।ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 09ਸੇਵਾ ਕੇਂਦਰ ਰਾਏਕੋਟ ਰੋਡ, ਮਾਲੇਰਕੋਟਲਾ,ਜਮਾਲਪੁਰ ਰੋਡ,ਸੰਦੌੜ,ਕੰਗਣਵਾਲ,ਅਹਿਮਦਗੜ੍ਹ,ਅਮਰਗੜ੍ਹ,ਭੁਰਥਲਾ ਮੰਡੇਰ, ਅਤੇ ਜਲਵਾਨਾ ਵਿਖੇ ਜ਼ਿਲ੍ਹੇ ਦੇ ਆਮ ਲੋਕਾਂ ਨੂੰ  426 ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ ਇੱਕ ਛੱਤ ਹੇਠਾਂ ਮੁਹੱਈਆ ਕਰਵਾਇਆ ਜਾ ਰਹੀਆਂ ਹਨ ।

LEAVE A REPLY

Please enter your comment!
Please enter your name here