ਲੁਧਿਆਣਾ, 28 ਜਨਵਰੀ ( ਵਿਕਾਸ ਮਠਾੜੂ)-ਗਾਇਕੀ ਦੇ ਸਮਰਾਟ ਜਨਾਬ ਸਵਰਗੀ ਸ਼ੌਕਤ ਅਲੀ ਸਾਹਿਬ ਨੂੰ ਸੱਭਿਆਚਾਰਕ ਸੱਥ ਵਲੋਂ ਲਗਪਗ ਪੰਦਰਾਂ ਸਾਲ ਪਹਿਲਾਂ ਸਨਮਾਨਤ ਕਰਨ ਸਮੇਂ ਮੇਰੇ ਨਾਲ ਨੇ ਅੱਜ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ , ਲੋਕ ਗਾਇਕ ਹਰਭਜਨ ਮਾਨ, ਡਾ ਜਗਤਾਰ ਧੀਮਾਨ ਅਤੇ ਸੱਭਿਆਚਾਰ ਦੇ ਬਾਬਾ ਬੋਹੜ ਜਗਦੇਵ ਸਿੰਘ ਜਸੋਵਾਲ !
ਇਹ ਸਮਾਗਮ ਭਾਜੀ ਗੁਰਭਜਨ ਗਿੱਲ ਜੀ ਵਲੋਂ ਦੋਵਾਂ ਮਾਨਾਂ ਦੀ ਸਲਾਹ ਸਦਕਾ ਮਰਹੂਮ ਸ਼ੌਕਤ ਅਸੀ ਸਾਹਿਬ ਦਾ ਇਹ ਸੰਗੀਤ ਉਤਸਵ ਜੀ ਜੀ ਐੱਨ ਖਾਲਸਾ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਲੁਧਿਆਣਾ ਵਿਖੇ ਪ੍ਰੋ ਗੁਣਵੰਤ ਸਿੰਘ ਦੂਆ ਜੀ ਦੀ ਦੇਖ ਰੇਖ ਹੇਠ ਕਰਵਾਇਆ ਗਿਆ ਸੀ ! ਪ੍ਰਬੰਧਕ ਕਮੇਟੀ ਪ੍ਰਧਾਨ ਪ੍ਰੋ ਪਿਰਥੀਪਾਲ ਸਿੰਘ ਕਪੂਰ, ਭੰਗੜਾ ਉਸਤਾਦ ਕਾਲਿਜ ਪ੍ਰਿੰਸੀਪਲ ਇੰਦਰਜੀਤ ਸਿੰਘ, ਪਿਰਥੀਪਾਲ ਸਿੰਘ ਹੇਅਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ ਸ ਪ ਸਿੰਘ ਵੀ ਇਸ ਮੌਕੇ ਹਾਜ਼ਰ ਸਨ।