ਮੋਗਾ, 31 ਜਨਵਰੀ ( ਅਸ਼ਵਨੀ) -ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਕਾਬਿਲ ਬਣਾਉਣ ਲਈ ਵੱਖ-ਵੱਖ ਤਰ੍ਹਾਂ ਦੇ ਸਕਿੱਲ ਕੋਰਸ ਅਤੇ ਮੁਫ਼ਤ ਟ੍ਰੇਨਿੰਗਾਂ ਕਰਵਾਈਆਂ ਜਾਂਦੀਆਂ ਹਨ। ਇਸੇ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਅਤੇ ਪੰਜਾਬ ਸਕਿੱਲ ਡਵੈਲਪਮੈਂਟ ਮਿਸ਼ਨ ਮੋਗਾ ਵੱਲੋਂ ਮੁਫ਼ਤ ਸਕਿੱਲ ਕੋਰਸਿਜ਼ ਸ਼ੁਰੂ ਕਰਵਾਏ ਜਾ ਰਹੇ ਹਨ।ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਸ਼੍ਰੀਮਤੀ ਪਰਮਿੰਦਰ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਮੁਫ਼ਤ ਕੋਰਸਾਂ ਦੀ ਰਜਿਸਟ੍ਰੇਸ਼ਨ ਲਈ 3 ਫਰਵਰੀ, 2023 ਨੂੰ ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਵਿਖੇ ਇੱਕ ਰਜਿਸਟ੍ਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਜਿਹਨਾਂ ਪ੍ਰਾਰਥੀਆਂ ਦੀ ਉਮਰ 18 ਤੋਂ 35 ਸਾਲ ਹੈ ਅਤੇ ਜੋ ਸਕਿੱਲ ਕੋਰਸ ਜਿਵੇਂ ਕਿ ਸੋਲਰ ਪੈਨਲ ਇੰਨਸਟਾਲੈਸ਼ਨ, ਬਿਜਲੀ ਘਰੇਲੂ ਉਪਕਰਨਾਂ ਦੀ ਮੁਰੰਮਤ, ਮੋਬਾਇਲ ਹਾਰਡਵੇਅਰ, ਬਰਾਈਡਲ ਮੇਕਅੱਪ, ਡਰੈਸ ਡਿਜ਼ਾਈਨਿੰਗ, ਫੀਲਡ ਟੈਕਨੀਸ਼ੀਅਨ-ਕੰਪਿਊਟਰ ਐਂਡ ਪੈਰੀਫਿਰਲ, ਕਸਟਮਰ ਕੇਅਰ ਐਗਜ਼ੀਕੀਊਟਿਵ, ਸ਼ੋਸ਼ਲ ਮੀਡੀਆ ਐਗਜ਼ੀਕੀਊਟਿਵ, ਸਰਚ ਇੰਜ਼ਨ ਮਾਰਕੀਟਿੰਗ ਐਗਜ਼ੀਕੀਊਟਿਵ, ਆਦਿ ਕਰਨਾ ਚਾਹੁੰਦੇ ਹਨ ਉਹ ਇਸ ਰਜਿਸਟ੍ਰੇਸ਼ਨ ਕੈਂਪ ਦਾ ਲਾਹਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਭਾਗ ਲੈਣ ਵਾਲੇ ਉਮੀਦਵਾਰਾਂ ਕੋਲ ਆਧਾਰ ਕਾਰਡ, ਫੋਟੋ, 10ਵੀਂ, 12ਵੀਂ ਦਾ ਸਰਟੀਫਿਕੇਟ ਲਿਆਉਣਾ ਲਾਜ਼ਮੀ ਹੈ। ਵਧੇਰੇ ਜਾਣਕਾਰੀ ਲਈ 62392-66860 ‘ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ।
ਇੱਥੇ ਇਹ ਵੀ ਜਿਕਰਯੋਗ ਹੈ ਕਿ ਇਨ੍ਹਾਂ ਕੋਰਸਾਂ ਵਿੱਚ ਦਾਖਲਾ ਕੇਵਲ ਮੋਗਾ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ ਅਤੇ ਧਰਮਕੋਟ ਦੇ ਸ਼ਹਿਰੀ ਪ੍ਰਾਰਥੀ ਹੀ ਲੈ ਸਕਦੇ ਹਨ।