ਦਿੱਲੀ, 21 ਮਾਰਚ ( ਭਗਵਾਨ ਭੰਗੂ) – ਪਿਛਲੇ ਲੰਬੇ ਸਮੇਂ ਤੋਂ ਸ਼ਰਾਬ ਘੋਟਾਲੇ ਵਿੱਚ ਪੁੱਛ ਗਿੱਛ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵਾਰ ਵਾਰ ਸੰਮਨ ਭੇਜ ਰਹੀ ਈਡੀ ਵਲੋਂ ਵੀਰਵਾਰ ਦੇਰ ਰਾਤ ਨੂੰ ਗਿਰਫ਼ਤਾਰ ਕਰ ਲਿਆ। ਹਾਈ ਕੋਰਟ ਵਲੋਂ ਇਸ ਮਾਮਲੇ ਵਿੱਚ ਕੇਜਰੀਵਾਲ ਨੂੰ ਰਾਹਤ ਨਹੀਂ ਦਿੱਤੀ ਗਈ ਤਾਂ ਵੱਡੀ ਗਿਣਤੀ ਵਿੱਚ ਈਡੀ ਦੇ ਅਧਿਕਾਰੀ ਪੁਲਿਸ ਸਮੇਤ ਕੇਜਰੀਵਾਲ ਦੇ ਘਰ ਪਹੁੰਚ ਗਏ ਅਤੇ ਉਨ੍ਹਾਂ ਤੋਂ ਦੋ ਘੰਟੇ ਦੇ ਕਰੀਬ ਪੁੱਛ ਗਿੱਛ ਕੀਤੀ ਗਈ ਅਤੇ ਆਖਿਰਕਾਰ ਕੇਜਰੀਵਾਲ ਨੂੰ ਗਿਰਫ਼ਤਾਰ ਕਰਕੇ ਆਪਣੇ ਨਾਲ ਲੈ ਗਈ।