ਜਗਰਾਉਂ, 23 ਅਪ੍ਰੈਲ ( ਮੋਹਿਤ ਜੈਨ)-ਲੋਕ ਸੇਵਾ ਸੁਸਾਇਟੀ ਵੱਲੋਂ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਕੰਵਲ ਕੱਕੜ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਦੀ ਅਗਵਾਈ ਹੇਠ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਵਿਖੇ ਸੀ ਐੱਮ ਸੀ ਹਸਪਤਾਲ ਦੇ ਸਹਿਯੋਗ ਨਾਲ ਚਮੜੀ, ਹੱਡੀਆਂ, ਜੋੜਾਂ ਤੇ ਜਨਰਲ ਰੋਗਾਂ ਦਾ ਮੁਫ਼ਤ ਚੈੱਕਅੱਪ ਕੈਂਪ ਦਾ 175 ਵਿਅਕਤੀਆਂ ਨੇ ਲਾਹਾ ਲਿਆ| ਕੈਂਪ ਦਾ ਉਦਘਾਟਨ ਕਰਦਿਆਂ ਸਰਪ੍ਰਸਤ ਰਾਜਿੰਦਰ ਜੈਨ ਨੇ ਵੱਧ ਤੋਂ ਵੱਧ ਲੋਕਾਂ ਨੂੰ ਕੈਂਪ ਦਾ ਲਾਹਾ ਲੈਣ ਦੀ ਅਪੀਲ ਕੀਤੀ| ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ ਲਗਾਤਾਰ ਸਮਾਜ ਸੇਵਾ ਦੇ ਕੰਮਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ| ਕੈਂਪ ਵਿਚ ਸੀ ਐੱਮ ਸੀ ਹਸਪਤਾਲ ਦੇ ਡਾ: ਹਿਮਾਂਸ਼ੂ ਭਾਰਦਵਾਜ ਆਰਥੋ ਸਪੈਸ਼ਲਿਸਟ ਨੇ 55 ਮਰੀਜ਼ਾਂ, ਡਾ: ਵਿਵੇਕ ਸ਼ਾਹ ਐੱਮ ਡੀ ਮੈਡੀਸਨ ਨੇ 65 ਮਰੀਜ਼ਾਂ ਅਤੇ ਡਾ: ਜੂਹੀ ਮਾਥੁਰ ਚਮੜੀ ਦੇ ਮਾਹਿਰ ਨੇ 55 ਮਰੀਜ਼ਾਂ ਦਾ ਚੈੱਕਅੱਪ ਕਰਦਿਆਂ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ| ਇਸ ਮੌਕੇ ਡਾਕਟਰਾਂ ਨੇ ਟੀਮ ਨੇ ਮਰੀਜ਼ਾਂ ਨਾਲ ਬਿਮਾਰੀਆਂ ਤੋਂ ਬਚਣ ਦੇ ਨੁਕਤੇ ਸਾਂਝੇ ਕਰਦਿਆਂ ਆਪਣਾ ਇਲਾਜ ਜਲਦ ਕਰਵਾਉਣ ਦੀ ਸਲਾਹ ਦਿੱਤੀ| ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ ਤੇ ਪ੍ਰਧਾਨ ਕੰਵਲ ਕੱਕੜ ਨੇ ਕਿਹਾ ਕਿ ਸੁਸਾਇਟੀ ਵੱਲੋਂ ਅੱਖਾਂ ਦਾ ਚੈੱਕਅੱਪ ਤੇ ਅਪਰੇਸ਼ਨ ਕੈਂਪ 30 ਅਪ੍ਰੈਲ 2023 ਦਿਨ ਐਤਵਾਰ ਨੂੰ ਲੰਮਿਆ ਵਾਲੇ ਬਾਗ਼ ਵਿਖੇ ਲਗਾਇਆ ਜਾ ਰਿਹਾ ਹੈ| ਇਸ ਮੌਕੇ ਪ੍ਰੋਜੈਕਟ ਕੈਸ਼ੀਅਰ ਰਾਜੀਵ ਗੁਪਤਾ, ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ, ਵਿਨੋਦ ਬਾਂਸਲ, ਰਾਜਿੰਦਰ ਜੈਨ ਕਾਕਾ, ਸੁਖਦੇਵ ਗਰਗ, ਆਰ ਕੇ ਗੋਇਲ, ਮਨੋਹਰ ਸਿੰਘ ਟੱਕਰ, ਮੁਕੇਸ਼ ਗੁਪਤਾ, ਪ੍ਰਸ਼ੋਤਮ ਅਗਰਵਾਲ, ਪ੍ਰੇਮ ਬਾਂਸਲ, ਜਸਵੰਤ ਸਿੰਘ, ਲਾਕੇਸ਼ ਟੰਡਨ, ਡਾ: ਭਾਰਤ ਭੂਸ਼ਨ ਬਾਂਸਲ, ਅਨਿਲ ਮਲਹੋਤਰਾ ਆਦਿ ਹਾਜ਼ਰ ਸਨ|