
ਜਗਰਾਉਂ, 28 ਫਰਵਰੀ ( ਹਰਵਿੰਦਰ ਸਿੰਘ ਸੱਗੂ, ਭਗਵਾਨ ਭੰਗੂ)-ਪਾਟਿਲ ਕੇਤਨ ਬਾਲੀਰਾਮ ਐਸ.ਐਸ.ਪੀ, ਲੁਧਿਆਣਾ (ਦਿਹਾਤੀ) ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਲੁਧਿਆਣਾ ਸ਼ਹਿਰ ਦੀ ਵਸਨੀਕ ਲੜਕੀ ਵੱਲੋਂ ਥਾਣਾ
ਦਾਖਾ ਵਿਖੇ ਇਤਲਾਹ ਦਿੱਤੀ ਗਈ ਸੀ ਕਿ ਮਿਤੀ 09.02.2019 ਨੂੰ ਜਦੋਂ ਉਹ ਆਪਣੇ ਦੋਸਤ ਨਾਲ ਉਸਦੀ ਕਾਰ ਵਿੱਚ ਸਵਾਰ ਹੋ ਕੇ ਲੁਧਿਆਣਾ ਤੋਂ ਈਸੇਵਾਲ ਜਾ ਰਹੀ ਸੀ ਤਾਂ ਈਸੇਵਾਲ ਦੇ ਨਹਿਰ ਦੇ ਪੁਲ ਤੇ ਥੋੜਾ ਅੱਗੇ ਚੰਗਣਾ ਵਾਲੇ ਪਾਸੇ 01 ਮੋਟਰ ਸਾਈਕਲ ਤੇ ਸਵਾਰ 03 ਨੌਜਵਾਨਾਂ ਨੇ ਉਹਨ੍ਹਾਂ ਦਾ ਰਾਹ ਰੋਕ ਕੇ ਕਾਰ ਦੇ ਸ਼ੀਸ਼ੇ ਵਿੱਚ ਇੱਟ ਮਾਰ ਕੇ ਕਾਰ ਦਾ ਸਟੇਰਿੰਗ ਫੜ ਲਿਆ ਅਤੇ ਫੋਨ ਕਰਕੇ ਹੋਰ ਮੁੰਡੇ ਬੁਲਾ ਲਏ।ਜਿਹਨ੍ਹਾਂ ਵੱਲੋਂ ਪੀੜਤਾ ਨਾਲ ਗੈਂਗੑਰੇਪ ਕੀਤਾ ਗਿਆ।ਪੀੜਤਾ ਅਤੇ ਉਸ ਦੇ ਦੋਸਤ ਨੂੰ ਛੱਡਣ ਦੇ
ਬਦਲੇ ਵਿੱਚ ਪੀੜਤਾ ਦੇ ਦੋਸਤ ਦੇ ਦੋਸਤ ਨੂੰ ਫੋਨ ਕਰਕੇ 01 ਲੱਖ ਰੁਪਏ ਦੀ ਫਰੌਤੀ ਦੀ ਮੰਗ ਕੀਤੀ।ਜਿਸ ਸਬੰਧੀ ਮੁਕੱਦਮਾ ਨੰਬਰ 17 ਮਿਤੀ 10.02.2019 ਅ/ਧ 376—ਡੀ 342/384 ਭ/ਦ ਥਾਣਾ ਦਾਖਾ ਦਰਜ ਰਜਿਸਟਰ ਕੀਤਾ ਗਿਆ।ਮੁਕੱਦਮੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਉੱਕਤ ਮੁਕੱਦਮੇ ਦੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਨ ਲਈ ਹਰਕਮਲ ਕੌਰ, ਡੀ.ਐਸ.ਪੀ, ਦਾਖਾ ਦੀ ਨਿਗਰਾਨੀ ਹੇਠ ਇੱਕ ਸਿਟ ਦਾ ਗਠਨ ਕੀਤਾ ਗਿਆ।ਉੰਕਤ ਕੇਸ ਦੀ ਸਾਰੀ ਤਫਤੀਸ਼ ਦੀ ਸੁਪਰਵਿਜਨ ਵੀ.ਨੀਰਜਾ, ਆਈ.ਪੀ.ਐਸ, ਏ.ਡੀ.ਜੀ.ਪੀ, ਐਨ.ਆਰ.ਆਈ ਵਿੰਗ, ਪੰਜਾਬ ਵੱਲੋ ਕੀਤੀ ਗਈ। ਦੌਰਾਨੇ ਤਫਤੀਸ਼ ਵਾਧਾ ਜੁਰਮ 364—ਏ/ 354—ਬੀ/379—ਬੀ/397 ਭ/ਦੰ, 6—ਈ, ਆਈ.ਟੀ ਐਕਟ ਦਾ ਕੀਤਾ ਗਿਆ ਅਤੇ ਰਣਬੀਰ ਸਿੰਘ ਖਟੜਾ, ਆਈ.ਪੀ.ਐਸ, ਉਸ ਸਮੇਂ ਦੇ
ਡੀ.ਆਈ.ਜੀ, ਲੁਧਿਆਣਾ ਰੇਂਜ, ਲੁਧਿਆਣਾ ਦੀ ਨਿਗਰਾਨੀ ਅਧੀਨ ਪੁਲਿਸ ਟੀਮ ਵੱਲੋ ਜਗਰੂਪ ਉਰਫ ਰੂਪੀ, ਸਾਦਿਕ ਅਲੀ ਉਰਫ ਸਾਦਿਕ , ਸੈਫ ਅਲੀ, ਅਜੇ ਉਰਫ ਬਿਰਜ ਨੰਦਨ, ਸੁਰਮੂ ਅਤੇ ਅਮਲਮlਪ ਨੂੰ ਉਕਤ ਮੁਕੱਦਮੇ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ।ਉੱਕਤ ਮੁਕੱਦਮੇ ਸਬੰਧੀ ਫੋਰੈਂਸਿਕ ਤੋਰ ਪਰ ਲੋਂੜੀਂਦੇ ਸਬੂਤ ਇਕੱਠੇ ਕਰਕੇ 40 ਦਿਨਾ ਦੇ ਅੰਦਰ ਮਾਨਯੋਗ ਅਦਾਲਤ ਲੁਧਿਆਣਾ ਵਿੱਚ ਚਲਾਨ ਪੇਸ਼ ਕੀਤਾ ਗਿਆ।ਅੱਜ ਮਿਤੀ 28—02—2022 ਨੂੰ ਮਾਨਯੋਗ ਅਦਾਲਤ ਸ਼੍ਰੀਮਤੀ ਰਸਮੀ ਸ਼ਰਮਾ ਵਧੀਕ ਸ਼ੈਸ਼ਨ ਜੱਜ, ਲੁਧਿਆਣਾ ਵੱਲੋਂ ਉੱਕਤ ਮੁਕੱਦਮੇ ਵਿੱਚ ਫੈਸਲਾ ਸੁਣਾੳਂਦੇ ਹੋਏ ਸਾਰੇ (06) ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।ਇਹਨਾਂ ਦੋਸ਼ੀਆਂ ਨੂੰ ਮਿਤੀ 04.03.2022 ਨੂੰ ਮਾਨਯੋਗ ਅਦਾਲਤ ਵੱਲੋਂ ਸਜਾ ਸੁਣਾਈ ਜਾਵੇਗੀ।