ਫ਼ਤਹਿਗੜ੍ਹ ਸਾਹਿਬ, 01 ਫਰਵਰੀ ( ਬੌਬੀ ਸਹਿਜਲ) -ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਵਿਦਿਅਕ ਸੈਸ਼ਨ 2023-24 ਦੌਰਾਨ ਛੇਵੀਂ ਜਮਾਤ ਵਿੱਚ ਦਾਖਲੇ ਲਈ ਆਨ ਲਾਇਨ ਅਪਲਾਈ ਕਰਨ ਵਾਸਤੇ ਅੰਤਿਮ ਮਿਤੀ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਹੁਣ ਚਾਹਵਾਨ ਵਿਦਿਆਰਥੀ 8 ਫਰਵਰੀ, 2023 ਤੱਕ ਆਨ ਲਾਇਨ ਅਪਲਾਈ ਕਰ ਸਕਦੇ ਹਨ। ਇਹ ਜਾਣਕਾਰੀ ਦਿੰਦਿਆਂ ਜਵਾਹਰ ਨਵੋਦਿਆ ਵਿਦਿਆਲਿਆ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਦਾਖਲੇ ਵਾਸਤੇ ਮੁਫਤ ਅਪਲਾਈ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਵੈਬਸਾਈਟ https://navodaya.gov.in ਅਤੇ https:// cbseitems.reil.gov.in/nvs ਤੇ ਅਪਲਾਈ ਕਰ ਸਕਦੇ ਹਨ।