Home ਖੇਤੀਬਾੜੀ ਮੱਛੀ ਪਾਲਣ ਦਾ ਧੰਦਾ ਅਪਣਾ ਕੇ ਕਿਸਾਨ ਆਪਣੀ ਆਰਥਿਕਤਾ ਵਿੱਚ ਕਰ ਸਕਦੇ...

ਮੱਛੀ ਪਾਲਣ ਦਾ ਧੰਦਾ ਅਪਣਾ ਕੇ ਕਿਸਾਨ ਆਪਣੀ ਆਰਥਿਕਤਾ ਵਿੱਚ ਕਰ ਸਕਦੇ ਹਨ ਵਾਧਾ :- ਸ਼ੇਰਗਿੱਲ

58
0


ਫ਼ਤਹਿਗੜ੍ਹ ਸਾਹਿਬ, 8 ਫਰਵਰੀ ( ਬੌਬੀ ਸਹਿਜਲ, ਧਰਮਿੰਦਰ)-ਮੱਛੀ ਪਾਲਣ ਦੇ ਧੰਦੇ ਵਿੱਚ ਬਹੁਤ ਸੰਭਾਵਨਾਵਾਂ ਹਨ ਅਤੇ ਕਿਸਾਨ ਖੇਤੀਬਾੜੀ ਦੇ ਸਹਾਇਕ ਧੰਦੇ ਵਜੋਂ ਮੱਛੀ ਪਾਲਣ ਨੂੰ ਅਪਣਾ ਕੇ ਆਪਣੀ ਆਰਥਿਕਤਾ ਨੂੰ ਮਜਬੂਤ ਕਰ ਸਕਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਪਿੰਡ ਰਿਊਣਾ ਨੀਂਵਾ ਵਿਖੇ ਸਫਲ ਮੱਛੀ ਪਾਲਕ ਜਪੁਜੀਤ ਸਿੰਘ ਅਤੇ ਪਿੰਡ ਜਿਊਣਪੁਰਾ ਦੇ ਸਫਲ ਮੱਛੀ ਪਾਲਕ ਧੀਰਜ ਅਰੋੜਾ ਦੇ ਮੱਛੀ ਤਲਾਬ ਦਾ ਨਰੀਖਣ ਕਰਨ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੱਛੀ ਪਾਲਣ ਲਈ ਬਹੁਤ ਸਾਰੇ  ਪ੍ਰੋਜੈਕਟ ਮੌਜੂਦ ਹਨ, ਜਿਹਨਾਂ ਨੂੰ ਅਪਣਾਉਣ ਵਾਲੇ ਲਾਭਪਾਤਰੀਆ ਨੂੰ 40 ਤੋਂ 60 ਫੀਸਦੀ ਸਬਸਿਡੀ ਪ੍ਰਦਾਨ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਮੱਛੀ ਪਾਲਣ ਵਿਭਾਗ ਸਾਫ – ਸੁਥਰੀ ਅਤੇ ਉੱਤਮ ਕੁਆਲਿਟੀ ਦੀ ਮੱਛੀ ਮੁਹੱਈਆ ਕਰਾਉਣ ਲਈ ਵਚਨਵੱਧ ਹੈ। ਇਸੇ ਮੱਦੇਨਜ਼ਰ ਘਰ-ਘਰ ਮੱਛੀ ਪਹੁੰਚਾਉਣ ਲਈ ਡੌਰ ਟੂ ਡੌਰ ਡਲਿਵਰੀ ਕਰਨ ਲਈ ਮੋਟਰਸਾਈਕਲ ਵਿੱਦ ਆਇਸ ਬਾਕਸ ਤੇ 40 ਤੋਂ 60 ਫੀਸਦੀ ਸਬਸਿਡੀ ਪ੍ਰਦਾਨ ਕੀਤੀ ਜਾ ਰਹੀ ਹੈ।ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਘੱਟ ਜ਼ਮੀਨ ਵਿੱਚ ਵੱਧ ਮੱਛੀ ਉਤਪਾਦਨ ਕਰਨ ਲਈ ਆਰ.ਏ.ਐਸ , ਬਾਇਓਫਲਾਕ ਆਦਿ ਨਵੀਨ ਤਕਨੀਕਾ ਨਾਲ ਮੱਛੀ ਪਾਲਣ ਦਾ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਵਿਭਾਗ ਵੱਲੋਂ ਮੱਛੀ ਪਾਲਣ ਦਾ ਕਿੱਤਾ ਅਪਣਾਉਣ ਲਈ 5 ਦਿਨਾਂ ਦੀ ਮੁਫਤ ਟ੍ਰੈਨਿੰਗ ਦਿੱਤੀ ਜਾਂਦੀ ਹੈ । ਉਨ੍ਹਾਂ ਹੋਰ ਦੱਸਿਆ ਕਿ ਸਮੇਂ ਸਮੇਂ ਸਿਰ ਕਿਸਾਨਾਂ ਨੂੰ ਦੂਜੇ ਰਾਜਾਂ ਵਿੱਚ ਦੌਰਾ ਕਰਵਾਕੇ ਪ੍ਰਸਾਰ ਦਾ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਨੇ ਮੱਛੀ ਪਾਲਣ ਵਿੱਚ ਰੁਜਗਾਰ ਦੀਆਂ ਅਥਾਹ ਸੰਭਾਵਨਾਵਾਂ ਦੇ ਮੱਦੇਨਜ਼ਰ ਕਿਸਾਨਾਂ ਤੇ ਨੌਜਵਾਨਾਂ ਨੂੰ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈ ਕੇ ਆਮਦਨ ਵਧਾਉਣ ਦੀ ਅਪੀਲ ਕੀਤੀ। ਸਫਲ ਮੱਛੀ ਪਾਲਕ ਜਪੁਜੀਤ ਸਿੰਘ ਬਾਰੇ ਉਨ੍ਹਾਂ ਦੱਸਾ ਕਿ ਇਸ ਮੱਛੀ ਪਾਲਕ ਨੇ 2020 ਵਿੱਚ 5 ਏਕੜ ਰਕਬੇ ਵਿੱਚ ਮੱਛੀ ਪਾਲਣ ਦਾ ਕੰਮ ਸ਼ੁਰੂ ਕੀਤਾ ਸੀ ਅਤੇ ਹੁਣ ਇਹ 26 ਏਕੜ ਰਕਬੇ ਵਿੱਚ ਮੱਛੀ ਪਾਲਣ ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਫਲ ਮੱਛੀ ਪਾਲਕ ਜਪੁਜੀਤ ਸਿੰਘ ਕਾਰਪ ਮੱਛੀ ਦੀ ਪੈਦਾਵਾਰ ਕਰਕੇ ਲਗਭਗ 1 ਲੱਖ 50 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਨਾਫਾ ਲੈ ਰਿਹਾ ਹੈ।ਇਸ ਮੌਕੇ ਸਹਾਇਕ ਡਾਇਰੇਕਟਰ ਮੱਛੀ ਪਾਲਣ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਖੇ ਸਰਕਾਰੀ ਮੱਛੀ ਪੂੰਗ ਫਾਰਮ ਬਾਗੜੀਆ- ਫੱਗਣਮਾਜਰਾ ਵਿੱਚ ਸਥਾਪਿਤ ਕੀਤੀ ਗਈ ਫੀਡ ਮਿੱਲ ਤੇ ਮੱਛੀ ਪਾਲਕਾਂ ਨੂੰ ਰਿਆਇਤੀ ਦਰਾਂ ਤੇ ਫਿਸ਼ ਫੀਡ ਤਿਆਰ ਕਰਵਾਉਣ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ । ਉਨ੍ਹਾਂ ਨੇ ਦੱਸਿਆ ਕਿ ਮੱਛੀ ਪਾਲਕ ਆਪਣੇ ਪੱਧਰ ਤੇ ਫੀਡ ਸਮੱਗਰੀ ਮੱਛੀ ਪੂੰਗ ਫਾਰਮ ਬਾਗੜੀਆ – ਫੱਗਣਮਾਜਰਾ ਵਿਖੇ ਪੁਹੰਚਾ ਕੇ ਵੱਖ –ਵੱਖ ਕਿਸਮ ਦੀ ਫਿਸ਼ ਫੀਡ ਤਿਆਰ ਕਰਵਾ ਸਕਦੇ ਹਨ। ਪਾਊਡਰ ਵਾਲੀ ਫੀਡ ਵਿੱਚ ਫਿਸ਼ ਫੀਡ ਬਣਾਉਣ ਲਈ 1 ਰੁਪਏ ਪ੍ਰਤੀ ਕਿਲੋਗ੍ਰਾਮ , ਸਿਕਿੰਗ ਪੈਲੇਟ ਫਿਸ਼ ਫੀਡ ਬਣਾਉਣ ਲਈ  2 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਫਲੋਟਿੰਗ ਪੈਲੇਟ ਫਿਸ਼ ਫੀਡ ਬਣਾਉਣ ਲਈ 5 ਰੁਪਏ ਪ੍ਰਤੀ ਕਿਲੋਗ੍ਰਾਮ ਰੇਟ  ਨਿਯਤ ਕੀਤੇ ਗਏ ਹਨ। ਇਸ ਵਾਸਤੇ ਘੱਟ ਤੋਂ ਘੱਟ 2 ਕੁਇੰਟਲ ਫਿਸ਼  ਫੀਡ ਅਗਾਊਂ ਬੂਕਿੰਗ ਕਰਵਾ ਕੇ ਤਿਆਰ ਕਰਵਾ ਸਕਦੇ ਹਨਹਨ। ਇਸ ਮੌਕੇ ਅਭੀਸ਼ੇਕ ਸ਼ਰਮਾ ਸਹਾਇਕ ਕਮਿਸ਼ਨਰ, ਫਤਿਹਗੜ੍ਹ ਸਾਹਿਬ , ਮੁੱਖ ਕਾਰਜਕਾਰੀ ਅਫਸਰ, ਮੱਛੀ ਪਾਲਕ ਵਿਕਾਸ ਏਜੰਸੀ ਫਤਿਹਗੜ੍ਹ ਸਾਹਿਬ ਪਵਨ ਕੁਮਾਰ , ਫਾਰਮ ਸੁਪਰਡੰਟ ਤੇਜਿੰਦਰ ਸਿੰਘ ਅਤੇ ਮੱਛੀ ਪਾਲਣ ਅਫਸਰ ਬਲਜੋਤ ਕੌਰ  ਵੀ ਮੌਜੂਦ ਸਨ।

LEAVE A REPLY

Please enter your comment!
Please enter your name here