Home Political ਵਿਧਾਇਕ ਮਾਣੂੰਕੇ ਸਦਕਾ ਹਲਕੇ ‘ਚ ਬਣਨਗੇ ਅਤਿ-ਆਧੁਨਿਕ ਖੇਡ ਸਟੇਡੀਅਮ

ਵਿਧਾਇਕ ਮਾਣੂੰਕੇ ਸਦਕਾ ਹਲਕੇ ‘ਚ ਬਣਨਗੇ ਅਤਿ-ਆਧੁਨਿਕ ਖੇਡ ਸਟੇਡੀਅਮ

116
0


ਸਟੇਡੀਅਮਾਂ ਲਈ ਪੰਜਾਬ ਸਰਕਾਰ ਵੱਲੋਂ ਦੋ ਕਰੋੜ ਤੋਂ ਵੱਧ ਦੀ ਰਕਮ ਜਾਰੀ
ਜਗਰਾਉਂ, 13 ਫਰਵਰੀ ( ਰਾਜੇਸ਼ ਜੈਨ, ਭਗਵਾਨ ਭੰਗੂ)- ਜਗਰਾਉਂ ਹਲਕੇ ਵਿੱਚ ਅਤਿ-ਆਧੁਨਿਕ ਪੰਜ ਖੇਡ ਸਟੇਡੀਅਮ ਬਨਾਉਣ ਲਈ ਪੰਜਾਬ ਸਰਕਾਰ ਵੱਲੋਂ ਦੋ ਕਰੋੜ ਰੁਪਏ ਤੋਂ ਵੱਧ ਦੀ ਗਰਾਂਟ ਜਾਰੀ ਕਰ ਦਿੱਤੀ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ  ਸਾਡਾ ਮੁੱਖ ਮੰਤਵ ਨੌਜੁਆਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਕੇ ਖੇਡਾਂ ਦੇ ਖੇਤਰ ਨਾਲ ਜੋੜਨਾਂ ਹੈ ਅਤੇ ਇਸ ਮਕਸਦ ਨੂੰ ਪੂਰਾ ਕਰਨ ਲਈ ਉਹ ਆਪਣੀ ਟੀਮ ਸਮੇਤ ਲਗਾਤਾਰ ਯਤਨ ਕਰ ਰਹੇ ਹਨ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਜਗਰਾਉਂ ਸ਼ਹਿਰ ਵਿੱਚ ਇੰਨਡੋਰ ਬੈਡਮੈਂਟਨ ਖੇਡ ਸਟੇਡੀਅਮ ਲਈ 37 ਲੱਖ ਰੁਪਏ, ਪਿੰਡ ਡਾਂਗੀਆਂ ਦੇ ਖੇਡ ਸਟੇਡੀਅਮ ਲਈ 20.79 ਲੱਖ ਰੁਪਏ, ਪਿੰਡ ਸ਼ੇਖਦੌਲਤ ਦੇ ਖੇਡ ਸਟੇਡੀਅਮ ਲਈ 50.96 ਲੱਖ ਰੁਪਏ, ਪਿੰਡ ਲੰਮੇ ਦੇ ਖੇਡ ਸਟੇਡੀਅਮ ਲਈ 47.61 ਲੱਖ ਰੁਪਏ ਅਤੇ ਪਿੰਡ ਕਾਕੜ ਤਿਆੜਾ ਦੇ ਖੇਡ ਸਟੇਡੀਅਮ ਲਈ 52.04 ਲੱਖ ਰੁਪਏ ਦੀ ਗਰਾਂਟ ਜਾਰੀ ਕਰ ਦਿੱਤੀ ਗਈ ਹੈ ਅਤੇ ਇਹ ਖੇਡ ਸਟੇਡੀਅਮ ਅਤਿ-ਆਧੁਨਿਕ ਤਕਨੀਕ ਨਾਲ ਤਿਆਰ ਕੀਤੇ ਜਾਣਗੇ ਅਤੇ ਖੇਡ ਸਟੇਡੀਅਮਾਂ ਦੇ ਅੰਦਰ ਆਮ ਲੋਕਾਂ ਵਾਸਤੇ ਸੈਰ ਤੇ ਕਸਰਤ ਆਦਿ ਕਰਨ ਲਈ ਟਰੈਕ ਵੀ ਬਣਾਏ ਜਾਣਗੇ।ਮਾਣੂੰਕੇ ਨੇ ਆਖਿਆ ਕਿ ਪੰਜਾਬ ਦੀ ਜੁਆਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ ਅਤੇ ਨੌਜੁਆਨਾਂ ਨੂੰ ਖੇਡਾਂ ਨਾਂਲ ਜੋੜਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ ਅਤੇ ਕਰੋੜਾਂ ਰੁਪਏ ਦੀ ਲਾਗਤ ਨਾਲ ‘ਖੇਡਾਂ ਵਤਨ ਪੰਜਾਬ ਦੀਆਂ’ ਕਰਵਾਕੇ ਪੰਜਾਬ ਸਰਕਾਰ ਵੱਲੋਂ ਖੇਡ ਪ੍ਰੇਮੀਆਂ, ਨੌਜੁਆਨਾਂ ਅਤੇ ਖਿਡਾਰੀਆਂ ਦਾ ਮਾਣ ਵਧਾਇਆ ਹੈ। ਉਹਨਾਂ ਆਖਿਆ ਕਿ ਆਧੁਨਿਕ ਤਕਨੀਕ ਨਾਲ ਬਣਨ ਵਾਲੇ ਖੇਡ ਸਟੇਡੀਅਮਾਂ ਨਾਲ ਜਿੱਥੇ ਖਿਡਾਰੀਆਂ ਨੂੰ ਮਿਆਰੀ ਕਿਸਮ ਦਾ ਖੇਡ ਪਲੇਟਫਾਰਮ ਮਿਲੇਗਾ, ਉਥੇ ਆਮ ਲੋਕਾਂ ਨੂੰ ਵੀ ਚੰਗੀ ਸਿਹਤ ਬਨਾਉਣ ਲਈ ਸੈਰ ਅਤੇ ਕਸਰਤ ਕਰਨ ਵਾਸਤੇ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਇਹਨਾਂ ਖੇਡ ਸਟੇਡੀਅਮਾਂ ਨਾਲ ਹਲਕੇ ਦੀ ਸੁੰਦਰਤਾ ਵਿੱਚ ਵੀ ਵਾਧਾ ਹੋਵੇਗਾ।ਮਾਣੂੰਕੇ ਨੇ ਆਸ ਦਾ ਪ੍ਰਗਟਾਵਾ ਕਰਦੇ ਹੋਏ ਆਖਿਆ ਕਿ ਇਹਨਾਂ ਖੇਡ ਸਟੇਡੀਅਮਾਂ ਵਿੱਚੋਂ ਚੰਗੇ ਖਿਡਾਰੀ ਪੈਦਾ ਕੀਤੇ ਜਾ ਸਕਦੇ ਹਨ, ਜੋ ਆਪਣੇ ਮਾਪਿਆਂ ਤੇ ਆਪਣੇ ਪਿੰਡ ਦੇ ਨਾਲ ਨਾਲ ਜਗਰਾਉਂ ਹਲਕੇ ਦਾ ਨਾਮ ਵੀ ਰਾਸ਼ਟਰੀ, ਅੰਤਰ ਰਾਸ਼ਟਰੀ ਖੇਡਾਂ ਵਿੱਚ ਉਚਾ ਕਰ ਸਕਣਗੇ। ਜ਼ਿਕਰਯੋਗ ਹੈ ਕਿ ਖੇਡ ਸਟੇਡੀਅਮਾਂ ਤੋਂ ਇਲਾਵਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਵੱਲੋਂ ਹਲਕੇ ਬਹੁਤ ਸਾਰੇ ਪਿੰਡਾਂ ਦੇ ਖਿਡਾਰੀਆਂ ਨੂੰ ਕ੍ਰਿਕਟ ਖੇਡਣ ਲਈ ਖੇਡ ਕਿੱਟਾਂ ਦਿੱਤੀਆਂ ਗਈਆਂ ਹਨ ਅਤੇ ਬਹੁਤ ਸਾਰੇ ਪਿੰਡਾਂ ਅੰਦਰ ਜਿੰਮ ਆਦਿ ਦਾ ਸਾਜੋ-ਸਮਾਨ ਸਥਾਪਿਤ ਕਰਵਾਇਆ ਗਿਆ ਹੈ, ਤਾਂ ਜੋ ਨੌਜੁਆਨ ਆਪਣੀ ਨਰੋਈ ਸਿਹਤ ਬਣਾ ਸਕਣ ਅਤੇ ਨਸ਼ਿਆਂ ਦੀ ਦਲਦਲ ਤੋਂ ਬਚ ਸਕਣ। ਇਸ ਮੌਕੇ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਨਾਂਲ ਪ੍ਰੋਫੈਸਰ ਸੁਖਵਿੰਦਰ ਸਿੰਘ ਵੀ ਹਾਜ਼ਰ ਸਨ

ਜਗਰਾਉਂ ਸ਼ਹਿਰ ਵਾਸਤੇ ਵੀ ਵੱਡਾ ਸਟੇਡੀਅਮ ਬਨਾਉਣਾ ਚਾਹੁੰਦੇ ਨੇ ਬੀਬੀ ਮਾਣੂੰਕੇ
ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਜਗਰਾਉਂ ਸ਼ਹਿਰ ਵਿੱਚ ਵੀ ਉਹ ਵੱਡਾ ਖੇਡ ਸਟੇਡੀਅਮ ਬਨਾਉਣਾ ਚਾਹੁੰਦੇ ਹਨ, ਪਰੰਤੂ ਜਗ੍ਹਾ ਦੀ ਘਾਟ ਕਾਰਨ ਹਾਲੇ ਤੱਕ ਵੱਡਾ ਖੇਡ ਸਟੇਡੀਅਮ ਨਹੀਂ ਬਣਾਇਆ ਜਾ ਸਕਿਆ। ਉਹਨਾਂ ਕਿਹਾ ਕਿ ਉਹ ਯਤਨਸ਼ੀਲ ਹਨ, ਜਦੋਂ ਸ਼ਹਿਰ ਦੇ ਨੇੜੇ ਕੋਈ ਯੋਗ ਜਗ੍ਹਾ ਮਿਲ ਗਈ ਤਾਂ ਪੰਜਾਬ ਸਰਕਾਰ ਵੱਲੋਂ ਲਗਭਗ ਛੇ ਕਰੋੜ ਰੁਪਏ ਤੋਂ ਵੱਧ ਦੀ ਗਰਾਂਟ ਜਾਰੀ ਕਰਵਾਕੇ ਜਗਰਾਉਂ ਸ਼ਹਿਰ ਵਾਸਤੇ ਵੀ ਅਤਿ-ਆਧੁਨਿਕ ਸਾਜੋ-ਸਮਾਨ ਨਾਲ ਵਧੀਆ ਤਕਨੀਕ ਦਾ ਖੇਡ ਸਟੇਡੀਅਮ, ਕਸਰਤ ਤੇ ਸੈਰ ਲਈ ਟਰੈਕ ਅਤੇ ਪਾਰਕ ਬਨਾਉਣਗੇ ਤਾਂ ਜੋ ਜਗਰਾਉਂ ਸ਼ਹਿਰ ਦੇ ਨੌਜੁਆਨਾਂ ਤੋਂ ਇਲਾਵਾ ਆਮ ਲੋਕ ਵੀ ਤੰਦਰੁਸ਼ਤੀ ਲਈ ਨਰੋਈ ਸਿਹਤ ਬਣਾ ਸਕਣ ਅਤੇ ਵਿਹਲੇ ਸਮੇਂ ਖੁੱਲੀ ਹਵਾ ਵਿੱਚ ਜਾ ਕੇ ਕੁਦਰਤ ਦਾ ਅਨੰਦ ਲੈ ਸਕਣ।

LEAVE A REPLY

Please enter your comment!
Please enter your name here