Home ਪਰਸਾਸ਼ਨ ਜ਼ਿਲ੍ਹਾ ਫਾਜ਼ਿਲਕਾ ਵਿੱਚ 12 ਦਿਨਾਂ ਵਿੱਚ 4 ਲੱਖ 94 ਹਜ਼ਾਰ 351 ਕਿਊਬਿਕ...

ਜ਼ਿਲ੍ਹਾ ਫਾਜ਼ਿਲਕਾ ਵਿੱਚ 12 ਦਿਨਾਂ ਵਿੱਚ 4 ਲੱਖ 94 ਹਜ਼ਾਰ 351 ਕਿਊਬਿਕ ਫੁਟ ਰੇਤ ਦੀ ਹੋਈ ਮਾਇਨਿੰਗ – ਡਿਪਟੀ ਕਮਿਸ਼ਨਰ

73
0


ਫਾਜ਼ਿਲਕਾ, 17 ਫਰਵਰੀ (ਬੋਬੀ ਸਹਿਜਲ): ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਾਜਬ ਦਰਾਂ ਤੇ ਰੇਤਾਂ ਮੁਹੱਈਆ ਕਰਵਾਉਣ ਸਦਕਾ ਜਨਤਕ ਖੱਡਾਂ ਦੀ ਸ਼ੁਰੂਆਤ ਕੀਤੀ ਗਈ ਹੈ।ਪੰਜਾਬ ਸਰਕਾਰ ਵੱਲੋਂ 5.50 ਰੁਪਏ ਪ੍ਰਤੀ ਘਣ ਫੁੱਟ ਰੇਤ ਦਾ ਰੇਟ ਨਿਰਧਾਰਤ ਕੀਤਾ ਗਿਆ ਹੈ ਜਿਸ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ। ਇਸੇ ਤਹਿਤ ਫਾਜ਼ਿਲਕਾ ਜ਼ਿਲੇਹ ਅੰਦਰ ਖੱਡਾਂ ਦੀ ਸ਼ੁਰੂਆਤ ਕੀਤੀ ਗਈ।ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂੰ ਦੁੱਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਅਧੀਨ ਪੈਂਦੇ ਜਲਾਲਾਬਾਦ ਸ਼ਹਿਰ ਵਿਖੇ ਗਰੀਬਾ ਸਾਂਦੜ ਅਤੇ ਫਾਜ਼ਿਲਕਾ ਸ਼ਹਿਰ ਵਿਖੇ ਬਾਧਾ ਖੱਡ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ 12 ਦਿਨਾਂ ਵਿੱਚ 2014 ਟਰੈਟਕਰ ਟਰਾਲੀਆਂ ਰਾਹੀਂ 4 ਲੱਖ 94 ਹਜ਼ਾਰ 351 ਕਿਊਬਿਕ ਫੁੱਟ ਰੇਤ ਦੀ ਮਾਇਨਿੰਗ ਹੋ ਚੁੱਕੀ ਹੈ। ੳਨ੍ਹਾਂ ਦੱਸਿਆ ਕਿ ਸਸਤੇ ਰੇਟ *ਤੇ ਰੇਤਾ ਪ੍ਰਾਪਤ ਹੋਣ ਨਾਲ ਜਿੰਮੀਦਾਰ, ਮਕਾਨ ਮਾਲਕਾਂ ਅਤੇ ਹੋਰਨਾਂ ਲੋਕ ਕਾਫੀ ਰਾਹਤ ਮਹਿਸੂਸ ਕਰ ਰਹੇ ਹਨ।ਕਾਰਜਕਾਰੀ ਇੰਜੀਨੀਅਰ–ਕਮ-ਜ਼ਿਲ੍ਹਾ ਮਾਈਨਿੰਗ ਅਫਸਰ ਅਲੋਕ ਚੌਧਰੀ ਨੇ ਦੱਸਿਆ ਕਿ ਪਿਛਲੇ 12 ਦਿਨਾਂ ਵਿੱਚ ਚੱਕ ਗਰੀਬਾ ਸਾਂਦੜ ਖੱਡ ਤੋਂ 3 ਲੱਖ 53 ਹਜ਼ਾਰ 817 ਕਿਊਬਿਕ ਫੁੱਟ ਅਤੇ ਬਾਧਾ ਖੱਡ ਤੋਂ 1 ਲੱਖ 40 ਹਜ਼ਾਰ 534 ਕਿਊਬਕ ਫੁੱਟ ਰੇਤ ਦੀ ਮਾਇਨਿੰਗ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਪਾਰਦਰਸ਼ੀ ਤਰੀਕੇ ਨਾਲ ਰੇਤ ਖਣਨ ਦੀ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਘੱਟ ਰੇਟ ਤੇ ਰੇਤ ਮਿਲਣ ਨਾਲ ਉਸਾਰੀਆਂ *ਚ ਵੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨਾਜਾਇਜ ਮਾਈਨਿੰਗ ਤੇ ਵੀ ਠਲ ਪਈ ਹੈ।ਉਨ੍ਹਾਂ ਨੇ ਕਿਹਾ ਕਿ ਕੋਈ ਵੀ ਵਿਅਕਤੀ ਆਪਣੇ ਟਰੈਕਟਰ ਟਰਾਲੀ ਰਾਹੀਂ ਇੱਥੋਂ ਆਪਣੀ ਲੇਬਰ ਰਾਹੀਂ ਟਰਾਲੀ ਭਰਵਾ ਕੇ ਅਤੇ 5.50 ਰੁਪਏ ਪ੍ਰਤੀ ਘਣ ਫੁੱਟ ਦੀ ਦਰ ਨਾਲ ਅਦਾਇਗੀ ਕਰਕੇ ਰੇਤ ਲਿਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇੰਨ੍ਹਾਂ ਖੱਡਾਂ ਤੋਂ ਸਿਰਫ ਲੇਬਰ ਦੀ ਮਦਦ ਨਾਲ ਹੀ ਰੇਤੇ ਦੀ ਨਿਕਾਸੀ ਦੀ ਆਗਿਆ ਦਿੱਤੀ ਗਈ ਹੈ ਅਤੇ ਮਸ਼ੀਨਾਂ ਨਾਲ ਖੁਦਾਈ ਜਾਂ ਭਰਾਈ ਕਰਨ ਦੀ ਆਗਿਆ ਨਹੀਂ ਹੋਵੇਗੀ।

LEAVE A REPLY

Please enter your comment!
Please enter your name here