ਜਗਰਾਉਂ, 15 ਅਪ੍ਰੈਲ ( ਬੌਬੀ ਸਹਿਜਲ, ਅਸ਼ਵਨੀ)- ਸਿਵਲ ਹਸਪਤਾਲ ਜਗਰਾਉਂ ਦੇ ਜੱਚਾ ਬੱਚਾ ਸੈਂਟਰ ਵਿੱਚ ਮਰੀਜ਼ਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਐਸ ਐਮ ਓ ਡਾ ਪੁਨੀਤ ਸਿੱਧੂ ਨੇ ਦੱਸਿਆ ਕਿ ਐਮ.ਸੀ.ਐਚ.(ਜੱਚਾ-ਬੱਚਾ ਹਸਪਤਾਲ) ਵਿਖੇ ਮਾਰਚ ਮਹੀਨੇ ਵਿੱਚ 110 ਬੱਚਿਆਂ ਦੀ ਪੈਦਾਇਸ ਇਸ ਹਸਪਤਾਲ ਵਿੱਚ ਹੋਈ।ਜਿਨ੍ਹਾਂ ਵਿਚੋਂ 42 ਬੱਚਿਆਂ ਦੀ ਪੈਦਾਇਸ ਸੈਜੇਰੀਅਨ ਸੈਕਸਨ ਨਾਲ ਹੋਈ, ਨਾਲ ਹੀ ਹਾਰਟ ਅਟੈਕ ਤੋਂ ਬਚਾਅ ਲਈ ਸਟੈਮੀ ਟੀਕੇ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਐਮਰਜੈਂਸੀ ਹਾਲਾਤ ਵਿੱਚ ਇਹ ਟੀਕਾ ਲਗਾਇਆ ਜਾਂਦਾ ਹੈ।ਉਹਨਾਂ ਕਿਹਾ ਕਿ ਐਮ.ਸੀ.ਐਚ. ਜਨਰਲ ਵਾਰਡ ਨਾਲ ਹੀ ਪ੍ਰਾਇਵੇਟ ਕਮਰੇ ਵੀ ਹਨ, ਚਾਹਵਾਨ ਮਰੀਜ ਪ੍ਰਾਇਵੇਟ ਕਮਰਾ ਲੈ ਸਕਦਾ ਹੈ। ਉਨ੍ਹਾਂ ਹਸਪਤਾਲ ਦੀਆਂ ਸਹੂਲਤਾਂ ਬਾਰੇ ਜਾਣਕਾਰੀ ਆਮ ਪਬਲਿਕ ਨੂੰ ਦੇਣ ਸੰਬੰਧੀ ਪਰੋਗਰਾਮ ਦੀ ਵੀ ਚਰਚਾ ਕੀਤੀ ਤਾਂ ਜੋ ਵੱਧ ਤੋਂ ਵੱਧ ਗਰਭਵਤੀ ਔਰਤਾਂ ਐਮ.ਸੀ.ਐਚ.ਹਸਪਤਾਲ ਦਾ ਲਾਭ ਲੈ ਸਕਣ। ਉਹਨਾਂ ਸਿਹਤ ਮੰਤਰੀ ਪੰਜਾਬ ਵੱਲੋਂ ਆਉਣ ਵਾਲੇ ਪੰਜਾਬ ਸਰਕਾਰ ਦੇ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ ਜਿਸ ਵਿੱਚ ਨਵ-ਜਨਮੇ ਬੱਚੇ ਦਾ ਜਨਮ ਸਮੇਂ ਹੀ ਜਮਾਦਰੂ ਬਿਮਾਰੀਆਂ ਦਾ ਨਿਰੀਖਣ ਕੀਤਾ ਜਾਵੇਗਾ, ਜਿਸ ਵਿੱਚ ਕੰਨਾਂ ਦੀ ਜਾਂਚ(ਆਡੀਓਮੀਟਰੀ) ਵੀ ਕੀਤੀ ਜਾਵੇਗੀ ਅਤੇ 6 ਹਫਤੇ ਤੱਕ ਆਸਾ ਵਰਕਰ ਵਲੋਂ ਜੱਚਾ-ਬੱਚਾ ਦੀ ਜਾਣਕਾਰੀ ਰੱਖਣਗੀਆਂ ਤਾਂ ਜੋ ਜਮਾਦਰੂ ਬਿਮਾਰੀਆਂ ਦਾ ਜਲਦੀ ਪਤਾ ਲੱਗ ਸਕੇ ਅਤੇ ਸਮੇਂ ਸਿਰ ਇਲਾਜ ਕੀਤਾ ਜਾ ਸਕੇ ਅਤੇ ਬੱਚੇ ਨੂੰ ਅਪੰਗਤਾ ਤੋਂ ਬਚਾ ਹੋ ਸਕੇ।
ਇਸ ਸਮੇਂ ਡਾ. ਅਜੈਵੀਰ ਸਿੰਘ , ਡਾ. ਮਨੀਸਾ ਮੈਨੀ ਡਾਕਟਰ ਈਸ਼ਾ ਢੀਂਗਰਾ ,ਡਾ. ਸੰਗੀਨਾ ਗਰਗ , ਡਾ. ਧੀਰਜ ਸਿੰਗਲਾ, ਡਾ. ਅਮਨਦੀਪ ਕੌਰ ਨਰਸਿੰਗ ਸਿਸਟਰ ਬਲਵਿੰਦਰ ਕੌਰ, ਗੁਰਪ੍ਰੀਤ ਸਿੰਘ , ਸਟਾਫ ਨਰਸ ਕਿਰਨਜੀਤ ਕੌਰ ਅਤੇ ਸੰਦੀਪ ਕੌਰ ਆਦਿ ਸਮੂਹ ਸਟਾਫ ਹਾਜਰ ਸਨ।