ਜਗਰਾਉਂ 15 ਅਪ੍ਰੈਲ ( ਵਿਕਾਸ ਮਠਾੜੂ )- ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਬੌਧਿਕ ਪੱਧਰ ਨੂੰ ਉੱਚਾ ਚੁੱਕਣ ਤੇ ਉਨ੍ਹਾਂ ਨੂੰ ਸਿੱਖਿਆ ਪ੍ਰਤੀ ਉਤਸ਼ਾਹਿਤ ਕਰਨ ਦੇ ਸੰਕਲਪ ਅਧੀਨ ਲੋਕ ਹਿੱਤ ਵੈਲਫ਼ੇਅਰ ਸੁਸਾਇਟੀ ਜਗਰਾਉਂ ਵਲੋਂ ਸਰਕਾਰੀ ਸਕੂਲ ਅਖਾੜਾ ਦੇ ਵਿਦਿਆਰਥੀਆਂ ਦਾ ਉਚੇਚੇ ਤੌਰ'ਤੇ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਉੱਘੇ ਸਿੱਖਿਆ ਸ਼ਾਸਤਰੀ ਤੇ ਪੰਜਾਬੀ ਮਾਂ ਬੋਲੀ ਦੇ ਸਪੂਤ ਡਾ.ਸੁਰਜੀਤ ਸਿੰਘ ਦੌਧਰ ਉਚੇਚੇ ਤੌਰ'ਤੇ ਹਾਜ਼ਰ ਹੋਏ।ਡਾ.ਦੌਧਰ ਨੇ ਅਜੋਕੇ ਦੌਰ ਅੰਦਰ ਵਿੱਦਿਆ ਦੀ ਮਹੱਤਤਾ 'ਤੇ ਚਾਨਣਾਂ ਪਾਇਆ ਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਵਿੱਚ ਸਾਕਾਰਾਤਮਿਕ ਊਰਜਾ ਪੈਦਾ ਕਰਨ ਤਾਂ ਕਿ ਵਿਦਿਆਰਥੀ ਵਿੱਦਿਆ ਨੂੰ ਬੋਝ ਦੀ ਥਾਂ ਆਪਣਾਂ ਕਰਮ ਸਮਝਣ।ਇਸ ਮੌਕੇ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਕ੍ਰਮਵਾਰ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਰਵਿੰਦਰ ਸਿੰਘ, ਪ੍ਰਧਾਨ ਜਗਦੀਸ਼ ਮਹਿਤਾ ਨੇ ਵੀ ਵਿਚਾਰ ਰੱਖੇ।ਇਸ ਮੌਕੇ ਪੰਚ ਬਿੱਕਰ ਸਿੰਘ, ਵੈਲਫੇਅਰ ਕਮੇਟੀ ਦੇ ਉੱਪ ਚੇਅਰਮੈਨ ਕੁਲਦੀਪ ਸਿੰਘ ਲੋਹਟ, ਸਕੂਲ ਮੁਖੀ ਲਖਵੀਰ ਸਿੰਘ,ਸ਼ਿੰਗਾਰਾ ਸਿੰਘ ਤੇ ਹਰਬੰਸ ਲਾਲ ਵੀ ਹਾਜ਼ਰ ਸਨ।