ਬਠਿੰਡਾ (ਰੋਹਿਤ ਗੋਇਲ – ਰਾਜਨ ਜੈਨ)ਪੰਜਾਬ ਸਰਕਾਰ ਵੱਲੋਂ ਕੱਟੇ ਜਾ ਰਹੇ ਨੀਲੇ ਕਾਰਡਾਂ ਤੋਂ ਤੰਗ ਆ ਕੇ ਐਤਵਾਰ ਨੂੰ ਇਕ ਵਿਅਕਤੀ ਨੇ ਸ਼ਹੀਦ ਭਗਤ ਸਿੰਘ ਨਗਰ ਗਲੀ ਅੱਠ ‘ਤੇ ਸਥਿਤ ਸਰਕਾਰੀ ਰਾਸ਼ਨ ਡਿਪੂ ‘ਚ ਦਾਖਲ ਹੋ ਕੇ ਹੰਗਾਮਾ ਕਰ ਦਿੱਤਾ ਅਤੇ ਡਿਪੂ ਸੰਚਾਲਕ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਉੱਥੇ ਮੌਜੂਦ ਕੁਝ ਲੋਕਾਂ ਨੇ ਹਮਲੇ ਦੀ ਵੀਡੀਓ ਬਣਾ ਕੇ ਇੰਟਰਨੈੱਟ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਸਰਕਾਰੀ ਡਿਪੂ ‘ਤੇ ਹੋਏ ਹੰਗਾਮੇ ਤੋਂ ਬਾਅਦ ਪੀੜਤ ਨੇ ਮਾਮਲੇ ਦੀ ਸ਼ਿਕਾਇਤ ਵਰਧਮਾਨ ਪੁਲਿਸ ਚੌਕੀ ਨੂੰ ਕੀਤੀ। ਪੁਲਸ ਨੇ ਡਿਪੂ ‘ਤੇ ਮੌਜੂਦ ਲੋਕਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਹੀਦ ਭਗਤ ਸਿੰਘ ਨਗਰ ਗਲੀ ਨੰਬਰ ਅੱਠ ਦੇ ਵਸਨੀਕ ਨਰੇਸ਼ ਗਰਗ ਨੇ ਦੱਸਿਆ ਕਿ ਉਸ ਨੇ ਆਪਣਾ ਮਕਾਨ ਸਰਕਾਰੀ ਰਾਸ਼ਨ ਡਿਪੂ ਨੂੰ ਕਿਰਾਏ ’ਤੇ ਦਿੱਤਾ ਹੋਇਆ ਹੈ। ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਨੀਲੇ ਕਾਰਡਾਂ ਦੀ ਵੈਰੀਫਿਕੇਸ਼ਨ ਵਿੱਚ ਉਨ੍ਹਾਂ ਦੇ ਇਲਾਕੇ ਦੇ ਰਹਿਣ ਵਾਲੇ ਕੇਵਲ ਕ੍ਰਿਸ਼ਨ ਦਾ ਨੀਲਾ ਕਾਰਡ ਕੱਟਿਆ ਗਿਆ ਹੈ। ਨਰੇਸ਼ ਗਰਗ ਅਨੁਸਾਰ ਕੇਵਲ ਕ੍ਰਿਸ਼ਨ ਦੋ ਦਿਨ ਪਹਿਲਾਂ ਹੀ ਡਿਪੂ ’ਤੇ ਆਇਆ ਸੀ, ਜਿੱਥੇ ਵਿਭਾਗ ਵੱਲੋਂ ਉਸ ਦਾ ਰਾਸ਼ਨ ਕਾਰਡ ਕੱਟੇ ਜਾਣ ਦੀ ਗੱਲ ਚੱਲ ਰਹੀ ਸੀ। ਇਸ ਤੋਂ ਬਾਅਦ ਉਹ ਚਲਾ ਗਿਆ। ਉਸ ਨੇ ਦੱਸਿਆ ਕਿ ਕੇਵਲ ਕ੍ਰਿਸ਼ਨ ਸ਼ਨੀਵਾਰ ਨੂੰ ਦੁਬਾਰਾ ਡਿਪੂ ‘ਤੇ ਆਇਆ ਅਤੇ ਲੋਕਾਂ ਦੀ ਵੀਡੀਓ ਬਣਾਉਣ ਲੱਗਾ ਤੇ ਕੁਝ ਸਮੇਂ ਬਾਅਦ ਉਥੋਂ ਚਲਾ ਗਿਆ। ਨਰੇਸ਼ ਗਰਗ ਨੇ ਦੱਸਿਆ ਕਿ ਕੇਵਲ ਕ੍ਰਿਸ਼ਨ ਐਤਵਾਰ ਸਵੇਰੇ ਦੁਬਾਰਾ ਡਿਪੂ ‘ਤੇ ਆਇਆ ਤੇ ਅੰਦਰ ਵੜ ਕੇ ਦੁਬਾਰਾ ਵੀਡੀਓ ਬਣਾਉਣ ਲੱਗਾ। ਜਦੋਂ ਉਸ ਨੇ ਉਸ ਨੂੰ ਵੀਡੀਓ ਬਣਾਉਣ ਤੋਂ ਰੋਕਿਆ ਤਾਂ ਉਸ ਨੇ ਉਸ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ।