Home ਧਾਰਮਿਕ ਲੋਕ ਸੇਵਾ ਸੁਸਾਇਟੀ ਨੇ ਸਥਾਨਕ ਸਿਵਲ ਹਸਪਤਾਲ ਵਿਖੇ 101 ਲੜਕੀਆਂ ਨੂੰ ਵੰਡੀ...

ਲੋਕ ਸੇਵਾ ਸੁਸਾਇਟੀ ਨੇ ਸਥਾਨਕ ਸਿਵਲ ਹਸਪਤਾਲ ਵਿਖੇ 101 ਲੜਕੀਆਂ ਨੂੰ ਵੰਡੀ ਲੋਹੜੀ

43
0


ਜਗਰਾਉਂ, 9 ਜਨਵਰੀ ( ਮੋਹਿਤ ਜੈਨ, ਅਸ਼ਵਨੀ)-ਲੋਕ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਾਜਿੰਦਰ ਜੈਨ, ਪ੍ਰਧਾਨ ਕੰਵਲ ਕੱਕੜ ਦੀ ਅਗਵਾਈ ਹੇਠ ਹੋਏ ਕੰਬਲ ਵੰਡਣ ਸਮਾਗਮ ਮੌਕੇ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਨੇ ਜਿੱਥੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ ਉੱਥੇ ਉਨ੍ਹਾਂ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਮਾਣ ਸਤਿਕਾਰ ਦੇਣ ਦੀ ਅਪੀਲ ਵੀ ਕੀਤੀ| ਉਨ੍ਹਾਂ ਕਿਹਾ ਕਿ ਅੱਜ ਦੇ ਜ਼ਮਾਨੇ ਵਿਚ ਲੜਕੀਆਂ ਲੜਕਿਆਂ ਨਾਲੋਂ ਕਿਸੇ ਵੀ ਖੇਤਰ ਵਿਚ ਪਿੱਛੇ ਨਹੀਂ ਹਨ ਬਲਕਿ ਪੜਾਈ ਦੇ ਖੇਤਰ ਵਿਚ ਲੜਕੀਆਂ ਨੇ ਲੜਕਿਆਂ ਨੂੰ ਪਿੱਛੇ ਛੱਡ ਦਿੱਤਾ ਹੈ| ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਲੜਕੀਆਂ ਦੇ ਸਤਿਕਾਰ ਲਈ ਲੋਕਾਂ ਨੂੰ ਜਾਗਰੂਕ ਕਰਨ ਵਿਚ ਆਪਣਾ ਫ਼ਰਜ਼ ਨਿਭਾਉਣਾ ਚਾਹੀਦਾ ਹੈ| ਇਸ ਮੌਕੇ ਸਿਵਲ ਹਸਪਤਾਲ ਦੀ ਐੱਸ.ਐੱਮ.ਓ ਡਾ: ਪੁਨੀਤ ਸਿੱਧੂ ਅਤੇ ਡਾ: ਸੰਗੀਨਾ ਗਰਗ ਨੇ ਲੋਕ ਸੇਵਾ ਸੁਸਾਇਟੀ ਵੱਲੋਂ ਨਵ ਜੰਮੀਆਂ ਲੜਕੀਆਂ ਨੂੰ ਕੰਬਲ ਦੇਣ ਲਈ ਧੰਨਵਾਦ ਕਰਦਿਆਂ ਕੁੜੀਆਂ ਦੀਆਂ ਲੋਹੜੀ ਮਨਾਉਣ ’ਤੇ ਜ਼ੋਰ ਦਿੱਤਾ| ਇਸ ਮੌਕੇ ਡਾ: ਧੀਰਜ ਸਿੰਗਲਾ, ਡਾ: ਅੰਕਿਤ ਸ਼ਰੀਂਹ, ਡਾ: ਈਸ਼ਾ ਸ਼ਰੀਂਹ, ਡਾ: ਮਨੀਤ ਲੂਥਰਾ, ਡਾ: ਅਮਨ, ਡਾ: ਵਿਸ਼ਾਲ, ਡਾ: ਅਮਨਦੀਪ ਕੌਰ, ਡਾ: ਅਜੇ ਵੀਰ, ਸਟਾਫ਼ ਨਰਸ ਕਿਰਨਦੀਪ ਕੌਰ ਤੇ ਬਲਵਿੰਦਰ ਕੌਰ, ਗੁਰਪ੍ਰੀਤ ਸਿੰਘ, ਵੀਰਪਾਲ ਕੌਰ, ਬਲਜਿੰਦਰ ਕੁਮਾਰ ਹੈਪੀ ਸਮੇਤ ਸੁਸਾਇਟੀ ਦੇ ਸੈਕਟਰੀ ਕੁਲਭੂਸ਼ਨ ਗੁਪਤਾ, ਕੈਸ਼ੀਅਰ ਸੁਨੀਲ ਬਜਾਜ, ਸੀਨੀਅਰ ਮੀਤ ਪ੍ਰਧਾਨ ਮਨੋਹਰ ਸਿੰਘ ਟੱਕਰ, ਰਾਜੀਵ ਗੁਪਤਾ, ਲਾਕੇਸ਼ ਟੰਡਨ, ਸੁਖਦੇਵ ਗਰਗ ਤੇ ਨੀਰਜ ਮਿੱਤਲ, ਰਾਜਿੰਦਰ ਜੈਨ ਕਾਕਾ, ਮੁਕੇਸ਼ ਗੁਪਤਾ, ਪ੍ਰਵੀਨ ਜੈਨ, ਪ੍ਰੇਮ ਬਾਂਸਲ, ਕਪਿਲ ਸ਼ਰਮਾ, ਅਨਿਲ ਮਲਹੋਤਰਾ, ਡਾ: ਭਾਰਤ ਭੂਸ਼ਨ ਬਾਂਸਲ ਆਦਿ ਹਾਜ਼ਰ ਸਨ|

LEAVE A REPLY

Please enter your comment!
Please enter your name here