
ਜਗਰਾਉਂ, 12 ਮਾਰਚ ( ਬੌਬੀ ਸਹਿਜਲ, ਧਰਮਿੰਦਰ )-ਸੀ.ਆਈ.ਏ ਸਟਾਫ਼ ਦੀਆਂ ਵੱਖ-ਵੱਖ ਪੁਲਿਸ ਪਾਰਟੀਆਂ ਨੇ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 2 ਕਿਲੋ 600 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਚੈਕਿੰਗ ਲਈ ਝਾਂਸੀ ਰਾਣੀ ਚੌਕ ਵਿੱਚ ਮੌਜੂਦ ਸਨ। ਸੂਚਨਾ ਮਿਲੀ ਕਿ ਰਣਜੀਤ ਸਿੰਘ ਉਰਫ਼ ਰਾਣਾ ਅਤੇ ਸੁਰਜੀਤ ਸਿੰਘ ਉਰਫ਼ ਜੋਬਨ ਵਾਸੀ ਰਾਜੋਕੇ ਜ਼ਿਲ੍ਹਾ ਤਰਨਤਾਰਨ ਰਾਜਸਥਾਨ ਸਸਤੇ ਭਾਅ ਅਫ਼ੀਮ ਖ਼ਰੀਦ ਕੇ ਜਗਰਾਉਂ ਇਲਾਕੇ ਵਿੱਚ ਵੇਚਣ ਦਾ ਧੰਦਾ ਕਰਦੇ ਹਨ। ਇਹ ਦੋਵੇਂ ਬੱਸ ਰਾਹੀਂ ਜਗਰਾਓਂ ਇਲਾਕੇ ਵਿੱਚ ਅਫੀਮ ਸਪਲਾਈ ਕਰਨ ਲਈ ਜਗਰਾਉਂ ਦੇ ਮਲਕ ਚੌਕ ਜਾ ਰਹੇ ਹਨ। ਇਸ ਸੂਚਨਾ ’ਤੇ ਬੱਸ ਸਟੈਂਡ ਨੇੜੇ ਨਾਕਾਬੰਦੀ ਕਰ ਕੇ ਰਣਜੀਤ ਸਿੰਘ ਉਰਫ਼ ਰਾਣਾ ਅਤੇ ਸੁਰਜੀਤ ਸਿੰਘ ਉਰਫ਼ ਜੋਬਨ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਇਕ ਕਿੱਲੋ ਅਫ਼ੀਮ ਬਰਾਮਦ ਕੀਤੀ ਗਈ। ਇਸੇ ਤਰ੍ਹਾਂ ਮਲਕ ਚੌਕ ਵਿਖੇ ਨਾਕਾਬੰਦੀ ਦੌਰਾਨ ਪੁਲਸ ਪਾਰਟੀ ਨੂੰ ਸੂਚਨਾ ਮਿਲੀ ਕਿ ਲੋਕੇਸ਼ ਸਿੱਗੜ ਉਰਫ ਲੱਕੀ ਵਾਸੀ ਭਗਤਾ ਕਲੋਨੀ ਸੀਕਰ ਜ਼ਿਲਾ ਸੀਕਰ ਰਾਜਸਥਾਨ ਅਤੇ ਲੋਕੇਸ਼ ਕੁਮਾਰ ਵਾਸੀ ਪਿੰਡ ਰਿੰਗਾਂ ਜ਼ਿਲਾ ਸੀਕਰ ਰਾਜਸਥਾਨ ਉਥੋਂ ਸਸਤੇ ਭਆਅ ਤੇ ਅਫੀਮ ਲਿਆ ਕੇ ਜਗਰਾਓਂ ਇਲਾਕੇ ਵਿਚ ਸਪਲਾਈ ਕਰਦੇ ਹਨ। ਇਹ ਦੋਵੇਂ ਬੱਸ ਵਿੱਚ ਅਫੀਮ ਲੈ ਕੇ ਜਗਰਾਉਂ ਸ਼ਹਿਰ ਵੱਲ ਆ ਰਹੇ ਹਨ ,ਜੋ ਸਿੱਧਵਾਂਬੇਟ ਰੋਡ ਵੱਲ ਨੂੰ ਜਾਣਗੇ। ਇਸ ਸੂਚਨਾ ’ਤੇ ਬੱਸ ਸਟੈਂਡ ਜਗਰਾਓਂ ਦੇ ਪਿੱਛੇ ਗੇਟ ’ਤੇ ਨਾਕਾਬੰਦੀ ਕਰਕੇ ਲੋਕੇਸ਼ ਸਿੱਗੜ ਉਰਫ ਲੱਕੀ ਚੌਧਰੀ ਅਤੇ ਲੋਕੇਸ਼ ਕੁਮਾਰ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 600 ਗ੍ਰਾਮ ਅਫੀਮ ਬਰਾਮਦ ਕੀਤੀ ਗਈ। ਏਐਸਆਈ ਧਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਨਾਲ ਚੈਕਿੰਗ ਲਈ ਬੱਸ ਸਟੈਂਡ ਪਿੰਡ ਅਮਰਗੜ੍ਹ ਕਲੇਰ ਵਿਖੇ ਮੌਜੂਦ ਸਨ। ਉਥੇ ਸੂਚਨਾ ਮਿਲੀ ਸੀ ਕਿ ਪਰਮਜੀਤ ਸਿੰਘ ਵਾਸੀ ਬਹਿਲਾ ਜ਼ਿਲਾ ਤਰਨਤਾਰਨ ਅਤੇ ਸਤਨਾਮ ਸਿੰਘ ਵਾਸੀ ਨੂਰਦੀ ਜ਼ਿਲਾ ਤਰਨਤਾਰਨ ਬਾਹਰਲੇ ਸੂਬਿਆਂ ਤੋਂ ਅਫੀਮ ਲਿਆ ਕੇ ਜਗਰਾਓਂ ਇਲਾਕੇ ’ਚ ਸਪਲਾਈ ਕਰਨ ਦਾ ਧੰਦਾ ਕਰਦੇ ਹਨ। ਇਹ ਦੋਵੇਂ ਅਫੀਮ ਦੀ ਸਪਲਾਈ ਕਰਨ ਲਈ ਵਰੁਣਾ ਕਾਰ ਵਿੱਚ ਮੋਗਾ ਸਾਈਡ ਤੋਂ ਜਗਰਾਉਂ ਆ ਰਹੇ ਹਨ। ਇਸ ਸੂਚਨਾ ’ਤੇ ਮੋਗਾ ਦੇ ਜੀ.ਟੀ ਰੋਡ ਜਗਰਾਓਂ ’ਤੇ ਗੁਰੂਸਰ ਗੇਟ ’ਤੇ ਨਾਕਾਬੰਦੀ ਕਰਕੇ ਵਰੁਣਾ ਕਾਰ ’ਚ ਆ ਰਹੇ ਪਰਮਜੀਤ ਸਿੰਘ ਅਤੇ ਸਤਨਾਮ ਸਿੰਘ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਇਕ ਕਿਲੋ ਅਫੀਮ ਬਰਾਮਦ ਕੀਤੀ ਗਈ।