Home crime ਕੇਂਦਰੀ ਜੇਲ੍ਹ ਫਿਰੋਜ਼ਪੁਰ ’ਚ ਥਰੋਅ ਕੀਤੇ ਪੈਕੇਟ ’ਚੋਂ ਮਿਲੇ 4 ਮੋਬਾਈਲ, 20...

ਕੇਂਦਰੀ ਜੇਲ੍ਹ ਫਿਰੋਜ਼ਪੁਰ ’ਚ ਥਰੋਅ ਕੀਤੇ ਪੈਕੇਟ ’ਚੋਂ ਮਿਲੇ 4 ਮੋਬਾਈਲ, 20 ਬੰਡਲ ਬੀੜੀਆਂ ਤੇ 10 ਪੁੜੀਆਂ ਤੰਬਾਕੂ

32
0


ਫਿਰੋਜ਼ਪੁਰ(ਲਿਕੇਸ ਸ਼ਰਮਾ )ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਬਾਹਰੋਂ ਥਰੋਅ ਕੀਤੇ ਪੈਕੇਟ ਵਿਚੋਂ ਚਾਰ ਮੋਬਾਈਲ ਫੋਨ, 20 ਬੰਡਲ ਬੀੜੀਆਂ, 10 ਪੂੜੀਆਂ ਤੰਬਾਕੂ ਅਤੇ 1 ਪੈਕੇਟ ਸਿਗਰਟ ਬਰਾਮਦ ਹੋਈ ਹੈ। ਇਸ ਸਬੰਧੀ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਅਤੇ ਇਕ ਹਵਾਲਾਤੀ ਖਿਲਾਫ 52-ਏ, 42 ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏਐੱਸਆਈ ਗੁਰਮੇਲ ਸਿੰਘ ਨੇ ਦੱਸਿਆ ਕਿ ਪੱਤਰ ਨੰਬਰ 5456 ਰਾਹੀਂ ਸਰਬਜੀਤ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 21 ਸਤੰਬਰ 2023 ਨੂੰ ਸਵੇਰੇ 8.50 ਤੋਂ 9.15 ਵਜੇ ਦੇ ਵਿਚਕਾਰ 2 ਫੈਕੇ (ਪੈਕੇਟ) ਜੇਲ੍ਹ ਫੈਕਟਰੀ ਵਿਚ ਆ ਕੇ ਡਿੱਗੇ, ਜਿਨ੍ਹਾਂ ਨੂੰ ਖੋਲ੍ਹ ਕੇ ਚੈੱਕ ਕੀਤਾ ਗਿਆ ਤਾਂ ਇਨ੍ਹਾਂ ਵਿਚੋਂ 2 ਮੋਬਾਇਲ ਫੋਨ ਸੈਮਸੰਗ ਬਿਨ੍ਹਾ ਸਿੰਮ ਕਾਰਡ, ਇਕ ਮੋਬਾਇਲ ਫੋਨ ਸੈਮਸੰਗ ਸਮੇਤ 2 ਸਿੰਮ ਕਾਰਡ ਵੀਆਈ, 20 ਬੰਡਲ ਬੀੜੀਆਂ, 10 ਪੂੜੀਆਂ ਤੰਬਾਕੂ ਅਤੇ 1 ਡੱਬੀ (ਪੈਕੇਟ) ਸਿਗਰਟ ਬਰਾਮਦ ਹੋਈ। ਜਾਂਚ ਕਰਤਾ ਗੁਰਮੇਲ ਸਿੰਘ ਨੇ ਦੱਸਿਆ ਕਿ ਇਕ ਹੋਰ ਪੱਤਰ ਨੰਬਰ 5484 ਰਾਹੀਂ ਸੁਖਜਿੰਦਰ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 23 ਸਤੰਬਰ 2023 ਨੂੰ ਉਹ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਗੁਪਤ ਸੂਚਨਾ ਦੇ ਆਧਾਰ ‘ਤੇ ਚੱਕੀ ਨੰਬਰ 9 ਵਿਚ ਹਵਾਲਾਤੀ ਗੁਰਪ੍ਰੀਤ ਸਿੰਘ ਪੁੱਤਰ ਹੰਸਾ ਸਿੰਘ ਵਾਸੀ ਪਿੰਡ ਹਸਤੇ ਕੇ ਜ਼ਿਲ੍ਹਾ ਫਿਰੋਜ਼ਪੁਰ ਦੀ ਤਲਾਸ਼ੀ ਕੀਤੀ ਗਈ ਤਾਂ ਤਲਾਸ਼ੀ ਦੌਰਾਨ 1 ਮੋਬਾਇਲ ਨੋਕੀਆ ਸਮੇਤ ਬੈਟਰੀ ਤੇ ਸਿੰਮ ਕਾਰਡ ਏਅਰਟੈਲ ਬਰਾਮਦ ਹੋਇਆ। ਪੁਲਿਸ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਅਤੇ ਹਵਾਲਾਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here