Home crime ਬਾਰਦੇਕੇ ਕਤਲ ਕਾਂਡ ’ਚ ਸ਼ੂਟਰ ਦੀ ਭੈਣ ਅੰਮ੍ਰਿਤਸਰ ਤੋਂ ਗ੍ਰਿਫਤਾਰ, ਕਥਿਤ ਗੈਂਗਸਟਰਾਂ...

ਬਾਰਦੇਕੇ ਕਤਲ ਕਾਂਡ ’ਚ ਸ਼ੂਟਰ ਦੀ ਭੈਣ ਅੰਮ੍ਰਿਤਸਰ ਤੋਂ ਗ੍ਰਿਫਤਾਰ, ਕਥਿਤ ਗੈਂਗਸਟਰਾਂ ਨੂੰ ਪਨਾਹ ਦੇਣ ਦੇ ਦੋਸ਼

90
0


ਮਨਦੀਪ ਸਿੰਘ ਧਰੁਵ ਨੂੰ ਜੇਲ੍ਹ ਭੇਜਿਆ, ਬਾਕੀ ਪੰਜ ਦਾ 12 ਤੱਕ ਪੁਲਿਸ ਰਿਮਾਂਡ
ਜਗਰਾਓਂ, 9 ਜਨਵਰੀ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਪਿੰਡ ਬਾਰਦੇਕੇ ਕਤਲ ਕਾਂਡ ’ਚ ਜਗਰਾਓਂ ਪੁਲਸ ਭਾਵੇਂ ਇਸ ਮਾਮਲੇ ਨੂੰ ਟਰੇਸ ਕਰਨ ਦਾ ਦਾਅਵਾ ਕਰ ਰਹੀ ਹੈ ਪਰ ਅਜੇ ਤੱਕ ਅਸਲ ਮੁਲਜ਼ਮ ਪੁਲਿਸ ਦੇ ਹੱਥ ਨਹੀਂ ਆ ਸਕੇ। ਇਸ ਮਾਮਲੇ ਵਿੱਚ ਪੁਲਿਸ ਨੇ ਅੰਮ੍ਰਿਤਸਰ ਸ਼ਹਿਰ ਤੋਂ 23 ਸਾਲਾ ਲੜਕੀ ਸਕੀਨਾ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੜਕੀ ਤੇ ਦੋਸ਼ ਇਹ ਹੈ ਕਿ ਇਸ ਵਲੋਂ ਪਿੰਡ ਬਾਰਦੇਕੇ ਵਿਚ ਪਰਮਜੀਤ ਸਿੰਘ ਦਾ ਕਤਲ ਕਰਨ ਵਾਲੇ ਸ਼ੂਟਰਾਂ ਨੂੰ ਪਨਾਹ ਦਿੱਤੀ ਗਈ ਸੀ ਅਤੇ ਇਨ੍ਹਾਂ ਸ਼ੂਟਰਾਂ ’ਚੋਂ ਇਕ ਉਸ ਲੜਕੀ ਦਾ ਭਰਾ ਅਭਿਨਵ ਹੈ। ਪੁਲਸ ਦਾ ਦੋਸ਼ ਹੈ ਕਿ ਜਦੋਂ ਅਭਿਨਵ ਅਤੇ ਉਸ ਦੇ ਸਾਥੀ ਪਰਮਜੀਤ ਸਿੰਘ ਦਾ ਕਤਲ ਕਰਨ ਤੋਂ ਬਾਅਦ ਫਰਾਰ ਹੋ ਗਏ ਤਾਂ ਉਹ ਸਕੀਨਾ ਦੇ ਸਹੁਰੇ ਪਠਾਨਕੋਟ ਗਏ ਸਨ। ਉਥੇ ਸਕੀਨਾ ਨੇ ਉਨ੍ਹਾਂ ਨੂੰ ਮੋਟਰਸਾਈਕਲ ਹਾਸਿਲ ਕਰਵਾਇਆ ਸੀ ਜਿਸ ਤੇ ਉਹ ਫਰਾਰ ਹੋਏ। ਸਕੀਨਾ ਨੂੰ ਅਦਾਲਤ ’ਚ ਪੇਸ਼ ਕਰਕੇ ਹਾਸਲ ਕੀਤੇ ਪੁਲਿਸ ਰਿਮਾਂਡ ’ਚ ਪੁਲਿਸ ਜਾਣਨਾ ਚਾਹੁੰਦੀ ਹੈ ਕਿ ਅਭਿਨਵ ਦੇ ਨਾਲ ਹੋਰ ਸ਼ੂਟਰ ਕੌਣ ਸਨ ਅਤੇ ਕਿੱਥੇ ਹੋਣਗੇ।
ਸਕੀਨਾ ਸਮੇਤ ਛੇ ਅਦਾਲਤ ਵਿੱਚ ਪੇਸ਼- ਇਸ ਮਾਮਲੇ ਵਿੱਚ ਸੁਖਦੇਵ ਸਿੰਘ ਵਾਸੀ ਪਿੰਡ ਮੀਨੀਆਂ, ਨਵਜੋਤ ਸਿੰਘ ਪਿੰਡ ਚਕਰ, ਲਵਪ੍ਰੀਤ ਸਿੰਘ ਵਾਸੀ ਪਿੰਡ ਰਾਮਗੜ੍ਹ ਭੁੱਲਰ, ਗੈਂਗਸਟਰ ਅਰਸ਼ ਡੱਲਾ ਦੇ ਪਿਤਾ ਚਰਨਜੀਤ ਸਿੰਘ, ਗੈਂਗਸਟਰ ਮਨਦੀਪ ਧਰੁਵ ਅਤੇ ਅਮਿ੍ਰਤਸਰ ਤੋਂ ਗਿਰਫਤਾਰ ਕੀਤੀ ਲੜਕੀ ਸਕੀਨਾ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਵਲੋਂ ਇਨ੍ਹਾਂ ਵਿੱਚੋਂ ਮਨਦੀਪ ਧਰੁਵ ਨੂੰ ਜੇਲ੍ਹ ਭੇਜਣ ਦੇ ਨਿਰਦੇਸ਼ ਦਿੱਤੇ ਹਨ, ਜਦਕਿ ਬਾਕੀਆਂ ਨੂੰ 12 ਜਨਵਰੀ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਮਾਮਲੇ ਵਿੱਚ ਲਵਜਿੰਦਰ ਕੌਰ ਅਤੇ ਕਿਰਨਪ੍ਰੀਤ ਕੌਰ ਨੂੰ ਪਹਿਲਾਂ ਹੀ ਨਿਆਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਹੈ।
ਇਸ ਤਰ੍ਹਾਂ ਲਿਆ ਚਰਨਜੀਤ ਦਾ ਰਿਮਾਂਡ-ਗੈਂਗਸਟਰ ਅਰਸ਼ ਡਾਲਾ ਦੇ ਪਿਤਾ ਚਰਨਜੀਤ ਸਿੰਘ ਨੂੰ ਫਿਰੋਜ਼ਪੁਰ ਜੇਲ੍ਹ ਤੋਂ ਪੁਲਿਸ ਪ੍ਰੋਟੈਕਸ਼ਨ ਵਾਰੰਟ ’ਤੇ ਲੈ ਕੇ ਆਈ ਸੀ।  ਸੋਮਵਾਰ ਨੂੰ ਉਸਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਪੁਲਿਸ ਨੇ ਉਸਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਅਤੇ ਰਿਮਾਂਡ ਵਧਾਉਣ ਲਈ ਦਲੀਲ ਦਿੱਤੀ ਕਿ ਚਰਨਜੀਤ ਸਿੰਘ ਕੁੱਝ ਘਟਨਾਵਾਂ ਦੀਆਂ ਵੀਡੀਓ ਲੋਕਾਂ ਨੂੰ ਭੇਜ ਕੇ ਫਿਰੋਤੀ ਦੀ ਮੰਗ ਕਰਦਾ ਸੀ ਅਤੇ ਲੋਕਾਂ ਤੋਂ ਪੈਸੇ ਵਸੂਲਦਾ ਹੈ।  ਇਸ ਵਲੋਂ ਲੋਕਾਂ ਤੋਂ ਜਬਰੀ ਵਸੂਲੀ ਕੀਤੀ ਰਕਮ ਅਤੇ ਫਿਰੌਤੀ ਦੀ ਮੰਗ ਕਰਨ ਲਈ ਵਰਤੇ ਜਾਂਦੇ ਮੋਬਾਈਲ ਫੋਨ ਬਰਾਮਦ ਕਰਨੇ ਹਨ।  ਪਿੰਡ ਬਰੜੇਕੇ ਵਿੱਚ ਹੋਏ ਕਤਲ ਕੇਸ ਵਿੱਚ ਚਰਨਜੀਤ ਸਿੰਘ ਤੋਂ ਉਹ ਕੀ ਹਾਸਿਲ ਕਰਨਾ ਚਾਹੁੰਦੀ ਹੈ, ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ।

LEAVE A REPLY

Please enter your comment!
Please enter your name here