ਫਤਹਿਗੜ੍ਹ ਸਾਹਿਬ, 10 ਜਨਵਰੀ ( ਰੋਹਿਤ ਗੋਇਲ) -ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਫਤਿਹਗੜ੍ਹ ਸਾਹਿਬ ਅਤੇ ਮਾਤਾ ਗੁਜਰੀ ਕਾਲਜ ਦੇ ਸਾਂਝੇ ਉਪਰਾਲੇ ਤਹਿਤ 17 ਜਨਵਰੀ, ਦਿਨ ਮੰਗਲਵਾਰ ਨੂੰ ਮਾਤਾ ਗੁਜਰੀ ਕਾਲਜ, ਫਤਿਹਗੜ੍ਹ ਸਾਹਿਬ ਵਿਖੇ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਰੋਜਗਾਰ ਤੇ ਟ੍ਰੇਨਿੰਗ ਅਫਸਰ ਸ੍ਰੀਮਤੀ ਰੁਪਿੰਦਰ ਕੌਰ ਨੇ ਦੱਸਿਆ ਕਿ ਇਹ ਮੇਲਾ ਸਵੇਰੇ 10 ਵਜੇ ਤੋਂ ਸ਼ੁਰੂ ਹੋ ਕਿ ਦੁਪਹਿਰ 3 ਵਜੇ ਤੱਕ ਚਲੇਗਾ। ਇਸ ਮੇਲੇ ਵਿੱਚ ਪ੍ਰਾਈਵੇਟ ਖੇਤਰ ਦੀਆਂ ਕੰਪਨੀਆਂ ਭਾਗ ਲੈਣਗੀਆਂ। ਇਸ ਰੋਜ਼ਗਾਰ ਮੇਲੇ ਵਿਚ ਹਰ ਕਿਸਮ ਦੀ ਜਾਬ ਮੁੱਹਈਆਂ ਕਰਵਾਈ ਜਾਵੇਗੀ। ਕੋਈ ਵੀ ਬੇਰੁਜ਼ਗਾਰ ਨੌਜਵਾਨ ਇਸ ਮੇਲੇ ਵਿੱਚ ਭਾਗ ਲੈ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿਚ ਐਕਸਿਸ ਬੈਂਕ, ਆਈ.ਸੀ.ਆਈ.ਸੀ.ਆਈ ਬੈਂਕ, ਐਸ.ਬੀ.ਆਈ ਲਾਈਫ, ਐਚ.ਡੀ.ਐਫ.ਸੀ. ਬੈਂਕ, ਬਾਇਜੂਸ, ਆਈ.ਬੀ.ਐਮ, ਮਾਧਵ ਗਰੁੱਪ ਆਦਿ ਕੰਪਨੀਆਂ ਭਾਗ ਲੈ ਰਹੀਆਂ ਹਨ। ਚਾਹਵਾਨ ਪ੍ਰਾਰਥੀ ਆਪਣੇ ਯੋਗਤਾ ਸਰਟੀਫਿਕੇਟ ਲੈ ਕੇ ਪਹੁੰਚਣ ਅਤੇ ਮੇਲੇ ਲਈ ਰਜਿਸਟ੍ਰੇਸ਼ਨ ਮੋਕੇ ਤੇ ਹੀ ਕਰੀ ਜਾਵੇਗੀ, ਰਜਿਸਟ੍ਰੇਸ਼ਨ ਸਵੇਰੇ 9 ਵਜੇ ਤੋਂ ਸ਼ੁਰੂ ਹੋ ਜਾਵੇਗੀ।