Home Education ਹੋਲ ਅਧੀਨ ਨਵੀਂ ਸਿੱਖਿਆ ਨੀਤੀ ਉੱਪਰ ਸੈਮੀਨਾਰ ਕਰਵਾਇਆ ਗਿਆ

ਹੋਲ ਅਧੀਨ ਨਵੀਂ ਸਿੱਖਿਆ ਨੀਤੀ ਉੱਪਰ ਸੈਮੀਨਾਰ ਕਰਵਾਇਆ ਗਿਆ

67
0


ਜਗਰਾਉਂ, 5 ਨਵੰਬਰ ( ਬੌਬੀ ਸਹਿਜਲ, ਧਰਮਿੰਦਰ)-ਸਪਰਿੰਗ ਡਿਊ ਪਬਲਿਕ ਸਕੂਲ ਵਿੱਚ ਹੱਬ ਆਫ ਲਰਨਿੰਗ ਅਧੀਨ ਨਵੀਂ ਸਿੱਖਿਆ ਨੀਤੀ ਉੱਪਰ ਸੈਮੀਨਾਰ ਕਰਵਾਇਆ ਗਿਆ।ਪ੍ਰਿੰਸੀਪਲ ਨਵਨੀਤ ਚੌਹਾਨ ਨੇ ਦੱਸਿਆ ਕਿ ਇਸ ਸੈਮੀਨਾਰ ਵਿੱਚ ਵੱਖ—ਵੱਖ ਸੀ.ਬੀ.ਐਸ.ਈ ਸਕੂਲਾਂ ਵਲੋਂ ਸ਼ਿਰਕਤ ਕੀਤੀ ਗਈ।ਜਿਸ  ਵਿੱਚ ਸਪਰਿੰਗ ਡਿਊ ਦੇ ਨਾਲ—ਨਾਲ ਬਾਬਾ ਈਸ਼ਰ ਸਿੰਘ ਬਾਬਾ ਕੁੰਦਨ ਸਿੰਘ ਸਕੂਲ ਝੋਰੜਾਂ, ਗੁਰੂ ਹਰਗੋਬਿੰਦ ਪਬਲਿਕ ਸੀ. ਸੈ. ਸਕੂਲ ਸਿੱਧਵਾਂ ਖੁਰਦ, ਐਮ.ਐਲ.ਡੀ ਸਕੂਲ ਤਲਵੰਡੀ ਕਲਾਂ, ਸ. ਸੋਭਾ ਸਿੰਘ ਸਕੂਲ ਰਾਏਕੋਟ, ਐਸ.ਜੀ.ਐਨ.ਡੀ ਕਾਨਵੈਂਟ ਸਕੂਲ ਆਂਡਲੂ, ਸੈਕਟਰਡ ਹਾਰਟ ਕਾਨਵੈਂਟ ਸਕੂਲ ਜਗਰਾਉਂ ਅਤੇ ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਹਲਵਾਰਾ ਦੇ ਅਧਿਆਪਕ ਹਾਜਿਰ ਸਨ। ਇਸ ਸੈਮੀਨਾਰ ਦੇ ਰਿਸੋਰਸ ਪਰਸਨ ਨੀਰਜ ਸਿੰਘ ਸਨ ਜੋ ਖਾਸ ਤੌਰ ਤੇ ਦਿੱਲੀ ਤੋ ਆਏ ਸਨ। ਸਭ ਤੋ ਪਹਿਲਾਂ ਜੋਤੀ ਜਗਾ ਕੇ  ਰਸਮੀ ਤੌਰ ਤੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ ਅਤੇ ਪ੍ਰਿੰਸੀਪਲ ਨਵਨੀਤ ਚੌਹਾਨ ਵਲੋਂ ਸਾਰੇ ਅਧਿਆਪਕਾਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਉਹਨਾਂ ਨੇ ਕਿਹਾ ਕਿ ਅਧਿਆਪਕਾਂ ਦਾ ਅਪਡੇਟ ਹੋਣਾ ਅੱਜ ਦੇ ਸਮੇਂ ਵਿੱਚ ਬਹੁਤ ਹੀ ਜਰੂਰੀ ਹੈ। ਤਾਂ ਜੋ ਕਿ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੋ ਸਕੇ।ਰਿਸੋਰਸ ਪਰਸਨ ਵਲੋਂ ਵਿਸਤਾਰ ਨਾਲ ਨਵੀਂ ਸਿੱਖਿਆ ਨੀਤੀ ਦੀ ਜਾਣਕਾਰੀ ਦਿੱਤੀ ਗਈ। ਇਸ ਲਈ ਵੱਖ—ਵੱਖ ਐਕਟੀਵਿਟੀ ਵੀ ਕਰਵਾਈ ਗਈ। ਉਹਨਾਂ ਨੇ ਅੱਗੇ ਦੱਸਿਆ ਕਿ ਹੱਬ ਵਲੋਂ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰਾਂ ਦੇ ਸੈਮੀਨਾਰ ਅਤੇ ਵਰਕਸ਼ਾਪ ਕਰਵਾਏ ਜਾਣਗੇ।ਅੰਤ ਵਿੱਚ ਉਹਨਾਂ ਵਲੋਂ ਹੱਬ ਦੇ ਲੀਡ ਕੈਲੋਬਰੇਟਰ ਸ਼੍ਰੀ ਪਵਨ ਸੂਦ ਦਾ ਧੰਨਵਾਦ ਕੀਤਾ ਗਿਆ। ਜਿੰਨਾਂ ਦੇ ਸਹਿਯੋਗ ਨਾਲ ਇਹ ਕੈਲੇਂਡਰ ਬਣਾਇਆ ਗਿਆ  ਹੈ। ਇਸ ਮੌਕੇ ਤੇ ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ, ਮੈਨੇਜਰ ਮਨਦੀਪ ਚੌਹਾਨ, ਸਿਮਰਨਜੀਤ ਸਿੰਘ ਆਦਿ ਵੀ ਹਾਜਿਰ ਸਨ। ਸਕੂਲ ਪ੍ਰਬੰਧਕੀ ਕਮੇਟੀ ਵਲੋਂ ਪ੍ਰਧਾਨ ਮਨਜੋਤ ਕੁਮਾਰ, ਚੇਅਰਮੈਨ ਬਲਦੇਵ ਬਾਵਾ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਵਲੋਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ।

LEAVE A REPLY

Please enter your comment!
Please enter your name here