Home Health ਅੱਖਾਂ ਅਤੇ ਜਨਰਲ ਬਿਮਾਰੀਆਂ ਦੇ ਜਾਂਚ ਕੈਂਪ ਵਿੱਚ 750 ਦੇ ਕਰੀਬ ਮਰੀਜ਼ਾਂ...

ਅੱਖਾਂ ਅਤੇ ਜਨਰਲ ਬਿਮਾਰੀਆਂ ਦੇ ਜਾਂਚ ਕੈਂਪ ਵਿੱਚ 750 ਦੇ ਕਰੀਬ ਮਰੀਜ਼ਾਂ ਦੀ ਹੋਈ ਜਾਂਚ

70
0

ਮੋਗਾ 5 ਨਵੰਬਰ ( ਕੁਲਵਿੰਦਰ ਸਿੰਘ ) : ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਜਿੱਥੇ ਮੁਹੱਲਾ ਕਲੀਨਿਕ ਸਥਾਪਤ ਕਰ ਰਹੀ ਹੈ, ਉਥੇ ਮੌਜੂਦਾ ਸਿਹਤ ਢਾਂਚੇ ਨੂੰ ਮਜਬੂਤ ਕਰਨ ਲਈ ਯਤਨ ਕਰ ਰਹੀ ਹੈ ਤੇ ਸਮਾਜ ਸੇਵੀ ਸੰਸਥਾਵਾਂ ਸਰਕਾਰ ਨੂੰ ਇਸ ਕੰਮ ਵਿੱਚ ਸਹਿਯੋਗ ਕਰ ਰਹੀਆਂ ਹਨ ਕਿਉਂਕਿ ਉਹ ਕੈੰਪ ਲਗਾ ਕੇ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ ਰਾਕੇਸ਼ ਅਰੋੜਾ ਨੇ ਅੱਜ ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਪ੍ਰਮੇਸ਼ਵਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਮੋਗਾ ਵੱਲੋਂ ਰੂਰਲ ਐੱਨ ਜੀ ਓ ਮੋਗਾ ਦੇ ਸਹਿਯੋਗ ਨਾਲ ਲਗਾਏ ਗਏ ਅੱਖਾਂ ਦੇ ਮੁਫਤ ਜਾਂਚ ਅਤੇ ਲੈਂਜ ਕੈਂਪ ਅਤੇ ਜਨਰਲ ਬਿਮਾਰੀਆਂ ਦੇ ਚੈਕਅੱਪ ਕੈਂਪ ਦਾ ਉਦਘਾਟਨ ਕਰਨ ਮੌਕੇ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਹਾਜਰ ਇੰਪਰੂਵਮੈਟ ਟਰੱਸਟ ਮੋਗਾ ਦੇ ਚੇਅਰਮੈਨ ਦੀਪਕ ਅਰੋੜਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਪਿਛਲੇ 17 ਸਾਲ ਤੋਂ ਰੂਰਲ ਐਨ ਜੀ ਓ ਮੋਗਾ ਦਾ ਮੈਂਬਰ ਬਣ ਕੇ ਲੋਕਾਂ ਦੀ ਸੇਵਾ ਵਿੱਚ ਹਿੱਸਾ ਪਾਇਆ ਹੈ। ਉਨ੍ਹਾਂ ਦੋਹਾਂ ਸੰਸਥਾਵਾਂ ਨੂੰ ਸਫਲ ਕੈਂਪ ਦਾ ਆਯੋਜਨ ਕਰਨ ਲਈ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਉਪਰਾਲੇ ਤੇਜ ਕਰਨ ਦੀ ਜਰੂਰਤ ਹੈ। ਇਸ ਕੈਂਪ ਵਿੱਚ ਜਗਦੰਬਾ ਆਈ ਹਸਪਤਾਲ ਬਾਘਾ ਪੁਰਾਣਾ ਦੀ ਟੀਮ ਵੱਲੋਂ ਡਾ ਵਿਸ਼ਾਲ ਬਰਾੜ ਅਤੇ ਡਾ ਨਮੋ ਦਿਵੇਦੀ ਦੀ ਅਗਵਾਈ ਵਿੱਚ ਮਰੀਜ਼ਾਂ ਦਾ ਚੈਕਅੱਪ ਕਰਕੇ ਉਨ੍ਹਾਂ ਨੂੰ ਮੁਫਤ ਦਵਾਈਆਂ ਅਤੇ 170 ਦੇ ਕਰੀਬ ਮਰੀਜ਼ਾਂ ਨੂੰ ਮੁਫਤ ਐਨਕਾਂ ਦਿੱਤੀਆਂ ਅਤੇ 45 ਮਰੀਜ਼ਾਂ ਦੀ ਮੋਤੀਆਬਿੰਦ ਅਪ੍ਰੇਸ਼ਨ ਲਈ ਚੋਣ ਕੀਤੀ, ਜਿਨ੍ਹਾਂ ਦੇ ਸੋਮਵਾਰ ਨੂੰ ਜਗਦੰਬਾ ਹਸਪਤਾਲ ਬਾਘਾ ਪੁਰਾਣਾ ਵਿਖੇ ਅਪ੍ਰੇਸ਼ਨ ਕੀਤੇ ਜਾਣਗੇ। ਇਸ ਕੈਂਪ ਵਿੱਚ ਸਿਵਲ ਹਸਪਤਾਲ ਮੋਗਾ ਦੇ ਆਯੁਰਵੇਦ ਵਿਭਾਗ ਵੱਲੋਂ ਡਾ ਨਵਦੀਪ ਬਰਾੜ ਦੀ ਅਗਵਾਈ ਵਿਚ ਡਾ ਭੁਪਿੰਦਰ ਪਾਲ ਸਿੰਘ, ਡਾ ਰੁਪਿੰਦਰਦੀਪ ਕੌਰ ਅਤੇ ਡਾ ਮੀਨੂੰ ਨੇ 150 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕਰਕੇ ਉਨ੍ਹਾਂ ਨੂੰ ਮੁਫਤ ਦਵਾਈਆਂ ਦਿੱਤੀਆਂ। ਇਸ ਤੋਂ ਇਲਾਵਾ ਸਿਵਲ ਹਸਪਤਾਲ ਮੋਗਾ ਦੇ ਮਨੋਰੋਗ ਅਤੇ ਨਸ਼ਾ ਛੁਡਾਊ ਮਾਹਿਰ ਡਾ ਚਰਨਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਮਨੋਰੋਗਾਂ ਅਤੇ ਨਸ਼ਾ ਕਰਨ ਵਾਲੇ ਮਰੀਜ਼ਾਂ ਦੇ ਲੱਛਣ ਅਤੇ ਉਨ੍ਹਾਂ ਨੂੰ ਠੀਕ ਕਰਨ ਦੇ ਢੰਗ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਮਰੀਜ਼ਾਂ ਦਾ ਚੈਕਅੱਪ ਵੀ ਕੀਤਾ। ਇਸ ਮੌਕੇ ਰੂਰਲ ਐਨ ਜੀ ਓ ਮੋਗਾ ਦੇ ਚੀਫ ਪੈਟਰਨ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਸੰਸਥਾ ਵੱਲੋਂ ਇਸ ਸਾਲ ਵਿੱਚ ਇਹ 12ਵਾਂ ਅਤੇ ਕੁੱਲ 102ਵਾਂ ਕੈਂਪ ਹੈ। ਉਨ੍ਹਾਂ ਦੱਸਿਆ ਕਿ ਅੱਗੇ ਵੀ ਕੈੰਪਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਮੌਕੇ ਪ੍ਰਮੇਸ਼ਵਰ ਦੁਆਰ ਦੇ ਜਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਸੋਨੂੰ ਨੇ ਰੂਰਲ ਐਨ ਜੀ ਮੋਗਾ ਅਤੇ ਸਾਰੇ ਸਹਿਯੋਗੀ ਸੱਜਣਾਂ ਅਤੇ ਆਈਆਂ ਹੋਈਆਂ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਫਾਰਮਾਸਿਸਟ ਪ੍ਰਿਤਪਾਲ ਸਿੰਘ ਅਤੇ ਅਮਨਦੀਪ ਸਿੰਘ, ਬਲਜੀਤ ਸਿੰਘ ਖੀਵਾ, ਗੁਰਦੀਪ ਸਿੰਘ ਸੁੱਖੀ, ਹਰਮੰਦਰ ਸਿੰਘ, ਅਮਰੀਕ ਸਿੰਘ ਆਰਸਨ, ਹਰਵਿੰਦਰ ਸਿੰਘ ਹੈਪੀ, ਗੁਰਮੇਲ ਸਿੰਘ, ਕਰਨਵੀਰ ਭੰਮ, ਇਸ਼ਮੀਤ ਸਿੰਘ, ਭੁਪਿੰਦਰ ਸਿੰਘ, ਕੇਵਲ ਨੈਸਲੇ, ਪ੍ਰਿਤਪਾਲ ਨੈਸਲੇ, ਗੁਰਸੇਵਕ ਸਿੰਘ ਸੰਨਿਆਸੀ, ਹਰਜਿੰਦਰ ਸਿੰਘ ਚੁਗਾਵਾਂ, ਸੁਖਦੇਵ ਸਿੰਘ ਬਰਾੜ, ਭਵਨਦੀਪ ਪੁਰਬਾ, ਬਲਜੀਤ ਸਿੰਘ ਚਾਨੀ, ਅਮਿਤ ਪੁਰੀ, ਸਰਬਜੀਤ ਕੌਰ ਬਰਾੜ, ਹਰਜੀਤ ਕੌਰ, ਕੰਵਲਜੀਤ ਮਹੇਸਰੀ, ਪ੍ਰਦੀਪ ਸ਼ਰਮਾ, ਗੁਰਜੀਤ ਸਿੰਘ, ਸੁਰਿੰਦਰ ਬਾਵਾ, ਪ੍ਰੋਮਿਲਾ ਮੈਨਰਾਏ ਅਤੇ ਡਾ ਰਵੀਨੰਦਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਅਤੇ ਮਰੀਜ ਹਾਜਰ ਸਨ।

LEAVE A REPLY

Please enter your comment!
Please enter your name here