ਚੰਡੀਗਡ਼੍ਹ , 11 ਜੁਲਾਈ ( ਰਾਜੇਸ਼ ਜੈਨ, ਭਗਵਾਨ ਭੰਗੂ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਕ ਹੋਰ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਮੱਤੇਵਾੜਾ ਟੈਕਸਟਾਈਲ ਪਾਰਕ ਪ੍ਰੋਜੈਕਟ ਰੱਦ ਹੋਵੇਗਾ। ਇਹ ਅਹਿਮ ਫੈਸਲਾ ਪਬਲਿਕ ਐਕਸ਼ਨ ਕਮੇਟੀ ਦੀ ਮੀਟਿੰਗ ਵਿਚ ਮੁੱਖ ਮੰਤਰੀ ਨੇ ਲਿਆ। ਉਨ੍ਹਾਂ ਦੀ ਮੱਤੇਵਾੜਾ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਖਤਮ ਹੋ ਗਈ ਹੈ। ਇਹ ਮੀਟਿੰਗ ਸੀਐਮ ਹਾਊਸ ਵਿਚ ਹੋਈ ਸੀ।ਪਬਲਿਕ ਐਕਸ਼ਨ ਦੀ ਸੱਤ ਮੈਂਬਰੀ ਕਮੇਟੀ ਵਿਚ ਲਏ ਗਏ ਇਸ ਮਾਮਲੇ ਤੋਂ ਕਮੇਟੀ ਦੇ ਮੈਂਬਰ ਸੰਤੁਸ਼ਟ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਪ੍ਰਾਜੈਕਟ ਤਾਂ ਰੱਦ ਕੀਤਾ ਹੀ ਜਾਵੇਗਾ ਇਸ ਦੇ ਨਾਲ ਹੀ ਭਵਿੱਖ ਵਿਚ ਵੀ ਅਜਿਹਾ ਕੋਈ ਵੀ ਪ੍ਰਾਜੈਕਟ ਪਾਸ ਨਹੀਂ ਹੋਵੇਗਾ ਜੋ ਕੁਦਰਤੀ ਸੋਮਿਆਂ ਨੂੰ ਨੁਕਸਾਨ ਪਹੁੰਚੇ।ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ ਮੱਤੇਵਾਡ਼ਾ ਦੇ ਜੰਗਲਾਂ ਨੂੰ ਹੋਰ ਵਿਕਸਿਤ ਕੀਤਾ ਜਾਵੇਗਾ। ਇਥੇ ਈਕੋ ਫ੍ਰੈਂਡਲੀ ਟੂਰਿਜ਼ਮ ਨੂੰ ਪ੍ਰਫੁੱਲਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਹੋ ਜੰਗਲ ਲਾਇਆ ਜਾਵੇਗਾ।ਜ਼ਿਕਰਯੋਗ ਹੈ ਕਿ ਮੱਤੇਵਾੜਾ ਦੇ ਜੰਗਲ ਵਾਤਾਵਰਣ ਨੂੰ ਬਚਾਉਣ ਲਈ ਬੇਹੱਦ ਅਹਿਮ ਹਨ। ਜੇ ਇਹ ਪ੍ਰਾਜੈਕਟ ਲਾਇਆ ਜਾਂਦਾ ਤਾਂ ਵੱਡੇ ਪੱਧਰ ’ਤੇ ਦਰੱਖਤ ਕੱਟੇ ਜਾਣੇ ਸਨ ਅਤੇ ਨਾਲੋਂ ਵਗਦੇ ਦਰਿਆ ਨੇ ਗੰਧਲਾ ਹੋਣਾ ਸੀ।ਦੱਸ ਦੇਈਏ ਕਿ ਮੱਤੇਵਾੜਾ ਜੰਗਲਾਂ ਕੋਲ ਪ੍ਰਸਤਾਵਿਤ ਮਾਡਰਨ ਇੰਡਸਟਰੀਅਲ ਪਾਰਕ ਖ਼ਿਲਾਫ਼ ਐਤਵਾਰ ਨੂੰ ਮੱਤੇਵਾੜਾ ਬਚਾਓ ਦੇ ਨਾਅਰੇ ਹੇਠ ‘ਮੱਤੇਵਾਡ਼ਾ ਮੋਰਚਾ’ ਲਗਾਇਆ ਗਿਆ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ’ਚ ਕਿਸਾਨ, ਮਜ਼ਦੂਰ, ਨਿਹੰਗ ਸਿੰਘ ਜਥੇਬੰਦੀਆਂ ਅਤੇ ਵਾਤਾਵਰਨ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ ਸੀ।