ਸੁਧਾਰ, 19 ਜੂਨ ( ਜਸਵੀਰ ਹੇਰਾਂ )-ਉੱਤਰ ਪ੍ਰਦੇਸ਼ ਤੋਂ ਇੱਥੇ ਮਜ਼ਦੂਰੀ ਕਰਨ ਆਏ ਇੱਕ ਮਜ਼ਦੂਰ ਜੋ ਕਿ ਪੈਦਲ ਰੇਹੜੀ ’ਤੇ ਕੱਪੜੇ ਵੇਚਣ ਦਾ ਕੰਮ ਕਰਦਾ ਹੈ, ਨੂੰ ਰਸਤੇ ’ਚ ਘੇਰ ਕੇ ਲੁਟੇਰਿਆਂ ਨੇ ਚਾਕੂ ਦੀ ਨੋਕ ’ਤੇ ਲੁੱਟ ਲਿਆ। ਜਿਸ ਦੇ ਖਿਲਾਫ ਥਾਣਾ ਸੁਧਾਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਸੁਧਾਰ ਦੇ ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਮੋਹਿਤ ਕੁਮਾਰ ਪੁੱਤਰ ਰਾਮਦੀਨ ਵਾਸੀ ਸਹਾਰਨਾ, ਥਾਣਾ ਸ਼ਾਹੂਪੁਰ, ਜ਼ਿਲ੍ਹਾ ਮੇਰਠ, ਉੱਤਰ ਪ੍ਰਦੇਸ਼, ਮੌਜੂਦਾ ਵਾਸੀ ਮੇਵਾ ਸਿੰਘ, ਵਾਸੀ ਪਿੰਡ ਮਨਸੂਰਾਂ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ੳਹ ਦੋ ਸਾਲ ਪਹਿਲਾਂ ਉੱਤਰ ਪ੍ਰਦੇਸ਼ ਤੋਂ ਇਥੇ ਮਜ਼ਦੂਰੀ ਕਰਨ ਲਈ ਆਇਆ ਸੀ। ਉਸ ਸਮੇਂ ਤੋਂ ਮੈਂ ਮੇਵਾ ਸਿੰਘ ਵਾਸੀ ਮਨਸੂਰਾਂ ਦੇ ਘਰ ਰਹਿੰਦਾ ਹਾਂ ਅਤੇ ਪਿੰਡਾਂ ਵਿੱਚ ਆਪਣੇ ਤਿਆਰ ਕੀਤੇ ਕੱਪੜੇ ਨਾਲ ਕੱਪੜਾ ਵੇਚਣ ਦਾ ਕੰਮ ਕਰਦਾ ਹਾਂ। ਰੋਜ਼ਾਨਾ ਦੀ ਤਰ੍ਹਾਂ ਉਹ ਸਵੇਰੇ 11.30 ਵਜੇ ਪਿੰਡ ਮੋਹੀ ਤੋਂ ਪਿੰਡ ਹਿੱਸੋਵਾਲ ਨੂੰ ਆਪਣੀ ਰੇਹੜੀ ’ਤੇ ਕੱਪੜੇ ਵੇਚਣ ਲਈ ਜਾ ਰਿਹਾ ਸੀ। ਜਦੋਂ ਮੈਂ ਪਿੰਡ ਹਿੱਸੋਵਾਲ ’ਚ ਪਾਣੀ ਵਾਲੀ ਟੈਂਕੀ ਨੇੜੇ ਪਹੁੰਚਿਆ ਤਾਂ ਤਿੰਨ ਅਣਪਛਾਤੇ ਵਿਅਕਤੀ ਆਪਣੇ ਮੋਟਰਸਾਈਕਲ ’ਤੇ ਆਏ ਅਤੇ ਮੇਰੇ ਗਲੇ ’ਤੇ ਚਾਕੂ ਰੱਖ ਕੇ ਮੈਨੂੰ ਘੇਰ ਲਿਆ ਅਤੇ ਕਿਹਾ ਕਿ ਤੁਹਾਡੇ ਕੋਲ ਜੋ ਵੀ ਹੈ, ਕੱਢ ਦਿਓ। ਉਨ੍ਹਾਂ ਨੇ ਮੇਰੀ ਜੇਬ ਵਿੱਚੋਂ ਮੇਰਾ ਮੋਬਾਈਲ ਫ਼ੋਨ ਅਤੇ 1100 ਰੁਪਏ ਦੀ ਨਕਦੀ ਕੱਢ ਲਈ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਥਾਣਾ ਦਾਖਾ ਵਿਖੇ ਦਰਜ ਹੋਏ ਕੇਸ ਵਿੱਚ ਕੁਲਜੀਤ ਸਿੰਘ ਉਰਫ਼ ਜੀਤਾ ਵਾਸੀ ਪਿੰਡ ਜਾਂਗਪੁਰ, ਸਿਕੰਦਰ ਸਿੰਘ ਵਾਸੀ ਰੱਤੋਵਾਲ ਥਾਣਾ ਸੁਧਾਰ ਅਤੇ ਰਾਜ ਕੁਮਾਰ ਵਾਸੀ ਮੁਹੱਲਾ ਗੁਰੂ ਨਾਨਕ ਨਗਰ ਨੇੜੇ ਬਾਬਾ ਬਾਲਕ ਨਾਥ ਮੰਦਰ ਮੰਡੀ ਮੁੱਲਾਪੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕੋਲੋਂ ਪੁੱਛਗਿੱਛ ਕਰਨ ’ਤੇ ਉਸ ਨੇ ਉਕਤ ਮਕਦੂਰ ਤੋਂ ਵੀ ਲੁੱਟ ਦੀ ਗੱਲ ਕਬੂਲੀ ਹੈ। ਇਸ ਤੋਂ ਬਾਅਦ ਉਸ ਨੂੰ ਥਾਣਾ ਸੁਧਾਰ ਵਿੱਚ ਮੋਹਿਤ ਕੁਮਾਰ ਖ਼ਿਲਾਫ਼ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਨੂੰ ਪ੍ਰੋਟੈਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ।